ਅਸ਼ੋਕ ਵਰਮਾ
ਬਠਿੰਡਾ, 06 ਅਪਰੈਲ 2020: ਭਾਰਤੀ ਕਿਸਾਨ ਯੂਨੀਅਨ ਡਕੌਂਦਾ ਨੇ ਪੰੰੰੰਜਾਬ ਸਰਕਾਰ ਤੋਂ ਸਹਾਇਕ ਧੰਦਿਆਂ ਵਾਲੇ ਕਿਸਾਨਾਂ ਲੲਂ ਵਿਸ਼ੇਸ਼ ਆਰਥਿਕ ਪੈਕੇਜ ਜਾਰੀ ਕਰਨ ਦੀ ਮੰਗ ਕੀਤੀ ਹੈ। ਜੱਥੇਬੰਦੀ ਦਾ ਕਹਿਣਾਂ ਹੈ ਕਿ ਕਰੋਨਾ ਵਾਇਰਸ ਦੀ ਵਿਸ਼ਵ ਮਹਾਂਮਾਰੀ ਦੌਰਾਨ ਕਰਜ਼ੇ ਤੋਂ ਪੀੜਤ ਪੰਜਾਬ ਦੇ ਕਿਸਾਨਾਂ ਦੀ ਆਮਦਨ ਦਾ ਇੱਕ ਹਿੱਸਾ ਯਾਨੀ ਸਬਜ਼ੀਆਂ/ਫਲ ਉਤਪਾਦਕ ਪਿਛਲੇ ਦੋ ਹਫ਼ਤਿਆਂ ਤੋਂ ਲੋਕਡਾਊਨ ਅਤੇ ਕਰਫਿਊ ਦੀ ਹਾਲਤ ਵਿੱਚ ਬੇਹੱਦ ਨੁਕਸਾਨ ਉਠਾ ਚੁੱਕੇ ਹਨ। ਇਸ ਨੂਕਸਾਨ ਦੀ ਪੂਰਤੀ ਲਈ ਕੇਂਦਰ ਤੇ ਪੰਜਾਬ ਸਰਕਾਰ ਨੂੰ ਇਹ ਫਸਲੀ ਵਿਭਿੰਨਤਾ ਵਾਲੇ ਕਿਸਾਨ ਨੂੰ ਆਰਥਿਕ ਮਦਦ ਦੇਣੀ ਚਾਹੀਦੀ ਹੈ ਤਾਂ ਜੋ ਫਸਲੀ ਵਿਭਿੰਨਤਾ ਵਾਲੇ ਛੋਟੇ ਤੇ ਗਰੀਬ ਕਿਸਾਨ ਨਿਰਉਤਸ਼ਾਹਤ ਹੋ ਕੇ ਸਦਮੇ ਵਿਚ ਨਾ ਜਾਣ। ਪ੍ਰੈਸ ਬਿਆਨ ਜਾਰੀ ਕਰਨ ਤੋਂ ਪਹਿਲਾਂ ਸੂਬਾ ਜਨਰਲ ਸਕੱਤਰ ਜਗਮੋਹਨ ਸਿੰਘ ਉਪਲ , ਸੂਬਾ ਪ੍ਰਧਾਨ ਬੂਟਾ ਸਿੰਘ ਬੁਰਜਗਿੱਲ, ਸੀਨੀਅਰ ਮੀਤ ਪ੍ਰਧਾਨ ਮਨਜੀਤ ਸਿੰਘ ਧਨੇਰ, ਮੀਤ ਪ੍ਰਧਾਨ ਗੁਰਮੀਤ ਸਿੰਘ ਭੱਟੀਵਾਲ ਤੇ ਗੁਰਦੀਪ ਸਿੰਘ ਰਾਮਪੁਰਾ ਤੇ ਸੂਬਾ ਖਜ਼ਾਨਚੀ ਰਾਮ ਸਿੰਘ ਮਟਰੋੜਾ ਤੇ ਵਿਸ਼ੇਸ਼ ਸੂਬਾ ਕਮੇਟੀ ਮੈਂਬਰ ਕੁਲਵੰਤ ਸਿੰਘ ਕਿਸ਼ਨਗੜ ਨੇ ਵੀਡੀਓ ਕਾਿਗ ਰਾਹੀਂ ਇਸ ਮਸਲੇ ਤੇ ਵਿਚਾਰ ਵਟਾਂਦਰਾ ਕੀਤਾ।
ਸੂਬਾ ਜਨਰਲ ਸਕੱਤਰ ਜਗਮੋਹਨ ਸਿੰਘ ਪਟਿਆਲਾ ਅਤੇ ਸੂਬਾ ਪ੍ਰਧਾਨ ਬੂਟਾ ਸਿੰਘ ਬੁਰਜਗਿੱਲ ਨੇ ਕਿਹਾ ਕਿ ਖੇਤੀ ਦੇ ਸਹਾਇਕ ਧੰਦਿਆਂ ਦੀ ਹਾਲਤ ਬਦਤਰ ਹੋ ਗਈ ਹੈ। ਸਹਾਇਕ ਧੰਦੇ ਕਰਨ ਵਾਲੇ ਪੰਜਾਬ ਦੇ ਹਜ਼ਾਰਾਂ ਕਿਸਾਨਾਂ ਦੀ ਹਾਲਤ ਖਤਮ ਹੋਣ ਦੀ ਹੱਦ ਤੱਕ ਪਹੁੰਚ ਗਈ ਹੈ।ਆਗੂਆਂ ਨੇ ਕਿਹਾ ਕਿ ਦੁੱਧ ਦੇ ਭਾਅ ਹੀ ਥੱਲੇ ਨਹੀਂ ਆਏ ਬਲਕਿ ਮਠਿਆਈ ਦੀਆਂ ਦੁਕਾਨਾਂ, ਹੋਟਲਾਂ ਅਤੇ ਹੋਰ ਖਾਣ ਪੀਣ ਵਾਲੀਆਂ ਦੁਕਾਨਾਂ ਸਮੇਤ ਸਮਾਜਿਕ ਪ੍ਰੋਗਰਾਮਾਂ ਤੇ ਲੌਕਡਾਊਨ ਹੋਣ ਕਰਕੇ ਪਿੰਡਾਂ ਅੰਦਰ ਫਾਲਤੂ ਹੋਇਆ ਪਿਆ ਹੈ। ਉਨਾਂ ਕਿਹਾ ਕਿ ਇਸ ਨੂੰ ਦੇਖਦਿਆਂ ਪੂਰੇ ਉਤਪਾਦਨ ਦੀ ਵਾਜਬ/ਲਾਹੇਵੰਦ ਭਾਅ ਤੇ ਖ੍ਰੀਦ ਸਰਕਾਰ ਨੂੰ ਸਰਕਾਰੀ ਅਤੇ ਗੈਰ ਸਰਕਾਰੀ ਮਿਲਕ ਪਲਾਂਟਾਂ ਰਾਹੀਂ ਯਕੀਨੀ ਬਣਾਉਣੀ ਚਾਹੀਦੀ ਹੈ।
ਆਗੂਆਂ ਨੇ ਕਿਸਾਨਾਂ ਨੇ ਕਣਕ ਦੀ ਫਸਲ ਦੀ ਖ੍ਰੀਦ ਸਬੰਧੀ ਕਿਹਾ ਕਿ ਇਹ ਇਕ ਅਪ੍ਰੈਲ ਦੀ ਬਜਾਏ ਪੰਦਰਾਂ ਅਪ੍ਰੈਲ ਕਰ ਦੇਣਾ ਕਿਸੇ ਵੀ ਤਰਾਂ ਵਾਜਬ ਨਹੀਂ, ਕਿਉਂਕਿ 15 ਅਪ੍ਰੈਲ ਤੱਕ ਕਾਫ਼ੀ ਕਣਕ ਕੱਟੀ ਜਾਵੇਗੀ । ਉਨਾਂ ਦੱਸਿਆ ਕਿ ਮੰਡੀਆਂ ਵਿਚ ਕਣਕ ਦੀ ਆਮਦ ਇੱਕ ਦਮ ਵੱਡੀ ਪੱਧਰ ‘ਤੇ ਆਵੇਗੀ ਜੋ ਕਿ ਕਰੋਨਾ ਵਾਇਰਸ ਤੋਂ ਬਚਾਅ ਕਰਨ ਲਈ ਮਨੁੱਖਾਂ ਦੀ ਸਰੀਰਕ ਤੌਰ ‘ਤੇ ਇਕ ਦੂਜੇ ਤੋਂ ਦੂਰੀ ਰੱਖਣਾ ਅਸੰਭਵ ਹੋਵੇਗਾ। ਆਗੂਆਂ ਨੇ ਮੰਗ ਕੀਤੀ ਕਿ ਕਣਕ ਦੀ ਖਰੀਦ ਪਿੰਡ ਪੱਧਰ ‘ਤੇ ਹੁਣ ਤੋਂ ਹੀ ਬਾਰਦਾਨਾ ਪਹੁੰਚਾ ਕੇ ਸ਼ੁਰੂ ਕੀਤੀ ਜਾਵੇ। ਕਣਕ ਨੂੰ ਸਟੋਰ ਕਰਨਾ ਛੋਟੇ, ਗਰੀਬ ਤੇ ਦਰਮਿਆਨੇ ਕਿਸਾਨਾਂ ਲਈ ਅਸੰਭਵ ਹੈ। ਉਹ ਕਿਸੇ ਵੀ ਕੀਮਤ ‘ਤੇ ਇਸ ਨੂੰ ਸਟੋਰ ਕਰਕੇ ਨਹੀਂ ਰੱਖ ਸਕਦੇ। ਸਟੋਰ ਕਰਨ ਦੀਆਂ ਤਜਵੀਜ਼ਾਂ ਨੂੰ ਤੁਰੰਤ ਰੱਦ ਕਰਨ ਦੀ ਮੰਗ ਕਰਦਿਆਂ ਆਗੂਆਂ ਨੇ ਮੰਗ ਕੀਤੀ ਕਿ ਸ਼ੈਲਰਾਂ, ਸਕੂਲਾਂ/ਕਾਲਜ ਦੇ ਖੇਡ ਮੈਦਾਨਾਂ ਨੂੰ ਪਿੰਡ-ਪਿੰਡ ਪੱਧਰ ‘ਤੇ ਮੰਡੀਆਂ ਐਲਾਨਿਆ ਜਾਵੇ। ਇਸ ਨਾਲ ਕਿਸਾਨਾਂ ਤੇ ਮੰਡੀਆਂ ਅੰਦਰ ਕੰਮ ਕਰਨ ਵਾਲੇ ਮਜ਼ਦੂਰਾਂ ਦਾ ਇਕੱਠ ਨਹੀਂ ਹੋਵੇਗਾ। ਕਰੋਨਾ ਵਾਇਰਸ ‘ਤੇ ਵੀ ਬਚਾਅ ਵੀ ਰਹੇਗਾ ਅਤੇ ਕਣਕ ਤੇਜ਼ੀ ਨਾਲ ਖਰੀਦੀ ਵੀ ਜਾਵੇਗੀ।
ਅੰਤ ਵਿਚ ਕਿਸਾਨ ਆਗੂਆਂ ਨੇ ਮੰਗ ਕੀਤੀ ਕਿ ਜੇ ਪੰਜਾਬ ਦੀ ਕਿਸਾਨੀ ਨੂੰ ਕਰਜ਼ੇ ਦੀ ਹੋਰ ਵੱਡੀ ਮਾਰ ਤੋਂ ਇਕ ਹੱਦ ਤੱਕ ਬਚਾਉਣਾ ਹੈ ਤਾਂ ਕਣਕ ਦੀ ਖ੍ਰੀਦ ਪਿੰਡ ਪਿੰਡ ਪੱਧਰ ‘ਤੇ ਤੁਰੰਤ ਸ਼ੁਰੂ ਕਰਨ ਦੇ ਉਪਰਾਲੇ ਕੀਤੇ ਜਾਣ। ਉਨਾਂ ਕਿਸਾਨ ਜਥੇਬੰਦੀ ਵੱਲੋਂ ਪੰਜਾਬ ਸਰਕਾਰ ਨੂੰ ਪੂਰਾ ਸਹਿਯੋਗ ਦੇਣ ਦਾ ਭਰੋਸਾ ਦਿਵਾਇਆ । ਉਨਾਂ ਖਰੀਦ ਕਰਨ ਤੋਂ ਬਾਅਦ ਕਣਕ ਦੀ ਕੀਮਤ ਤੁਰੰਤ ਆਨਲਾਈਨ ਰਾਹੀਂ ਕਿਸਾਨਾਂ ਦੇ ਖਾਤਿਆਂ ਵਿਚ ਜਮਾਂ ਕਰਨ ਦੀ ਮੰਗ ਵੀ ਕੀਤੀ ਹੈ।