ਸੂਚਨਾ ਦੇਣ ਵਾਲੇ ਦਾ ਨਾਂ ਗੁਪਤ ਰੱਖਿਆ ਜਾਵੇਗਾ
ਜਬਤ ਹੋਣ ‘ਤੇ ਸੂਹ ਦੇਣ ਵਾਲੇ ਨੂੰ ਦਿੱਤਾ ਜਾਵੇਗਾ ਯੋਗ ਇਨਾਮ
ਐਸ ਏ ਐਸ ਨਗਰ, 19 ਮਈ 2020: ਸ਼ਰਾਬ ਤਸਕਰੀ ਦੀਆਂ ਕੋਸ਼ਿਸ਼ਾਂ ਨੂੰ ਨਾਕਾਮ ਕਰਨ ਲਈ ਹਰ ਸੰਭਵ ਕੋਸ਼ਿਸ਼ ਕਰਦਿਆਂ, ਡਿਪਟੀ ਕਮਿਸ਼ਨਰ ਐਸ.ਏ.ਐਸ.ਨਗਰ ਸ੍ਰੀ ਗਿਰੀਸ਼ ਦਿਆਲਾਨ ਨੇ ਲੋਕਾਂ ਨੂੰ ਸੰਘਰਸ਼ ਨਾਲ ਜੁੜਨ ਅਤੇ ਸ਼ਰਾਬ ਤਸਕਰੀ ਦੀ ਰਿਪੋਰਟ ਕਰਨ ਲਈ ਕਾਲ/ਵਟਸਐਪ ਕਰਨ ਦੀ ਅਪੀਲ ਕੀਤੀ।
ਕੋਈ ਵੀ ਵਿਅਕਤੀ 98884 22998 ਨੰਬਰ 'ਤੇ ਫੋਨ ਜਾਂ ਵਟਸਐਪ ਕਰਕੇ ਸੰਦੇਸ਼ ਭੇਜ ਕੇ ਜਾਂ ਕੰਟਰੋਲ ਰੂਮ ਨੰਬਰ 0172-2219506 'ਤੇ ਕਾਲ ਕਰਕੇ ਸ਼ਰਾਬ ਦੀ ਤਸਕਰੀ ਦੇ ਬਾਰੇ 'ਚ ਕੋਈ ਸੂਹ ਦੇ ਸਕਦਾ ਹੈ। ਸ੍ਰੀ ਗਿਰਿਸ਼ ਦਿਆਲਨ ਨੇ ਕਿਹਾ ''ਜ਼ਿਲ੍ਹਾ ਪ੍ਰਸ਼ਾਸਨ ਨੇ ਸ਼ਰਾਬ ਦੀ ਤਸਕਰੀ 'ਤੇ ਕਾਬੂ ਪਾਉਣ ਲਈ ਇਕ ਸਖ਼ਤ ਪ੍ਰਣਾਲੀ ਵਿਕਸਤ ਕੀਤੀ ਹੈ। ਅਸੀਂ ਚੌਕਸੀ, ਨਾਕੇ, ਅਚਨਚੇਤ ਜਾਂਚ ਅਤੇ ਛਾਪੇਮਾਰੀ ਵਧਾ ਰਹੇ ਹਾਂ ਅਤੇ ਲੋਕਾਂ ਨੂੰ ਨਾਲ ਜੋੜ ਰਹੇ ਹਾਂ ਕਿਉਂਕਿ ਉਹ ਆਪਣੇ ਗੁਆਂਢ ਵਿੱਚ ਗੈਰਕਾਨੂੰਨੀ ਗਤੀਵਿਧੀਆਂ ਬਾਰੇ ਚੰਗੇ ਮੁਖਬਰ ਹੋ ਸਕਦੇ ਹਨ। ਜਾਣਕਾਰੀ ਦੇਣ ਵਾਲੇ ਦਾ ਪੂਰਾ ਨਾਮ ਗੁਪਤ ਰੱਖਿਆ ਜਾਵੇਗਾ।”
ਇਸ ਤੋਂ ਇਲਾਵਾ, ਜ਼ਿਲ੍ਹਾ ਪ੍ਰਸ਼ਾਸਨ ਉਸ ਮੁਖਬਰ ਨੂੰ ਇਨਾਮ ਦੇਵੇਗਾ ਜਿਸਦੀ ਸੂਹ ਤੋਂ ਨਜਾਇਜ ਸ਼ਰਾਬ ਨੂੰ ਜਬਤ ਕੀਤਾ ਗਿਆ। ਵਿਸ਼ੇਸ਼ ਤੌਰ 'ਤੇ, ਪੁਲਿਸ ਅਤੇ ਆਬਕਾਰੀ ਦੀ ਸਾਂਝੀ ਟੀਮ ਸਾਰੇ ਐਂਟਰੀ ਪੁਆਇੰਟਾਂ ਦੀ ਦਿਨ-ਰਾਤ ਨਿਗਰਾਨੀ ਕਰ ਰਹੀ ਹੈ। ਪਾਇਲਫਰੇਜ ਦੀ ਜਾਂਚ ਕਰਨ ਲਈ, ਸ਼ਰਾਬ ਦੀਆਂ ਭੱਠੀਆਂ ਅਤੇ ਬੋਤਲਾਂ ਦੇ ਪਲਾਂਟਾਂ ਦੀਆਂ ਗਤੀਵਿਧੀਆਂ ਜਾਂਚ ਅਧੀਨ ਹਨ। ਟਰੱਕਾਂ ਦੀ ਬਾਹਰੀ ਆਵਾਜਾਈ 'ਤੇ ਵੀ ਸਖਤ ਨਜ਼ਰ ਰੱਖੀ ਜਾ ਰਹੀ ਹੈ ਤਾਂ ਜੋ ਇਹ ਸੁਨਿਸ਼ਚਿਤ ਕੀਤਾ ਜਾ ਸਕੇ ਕਿ ਉਹ ਲੋੜੀਂਦੇ ਦਸਤਾਵੇਜ਼ ਜਿਵੇਂ ਕਿ ਬਿੱਲਾਂ, ਬਿੱਲਟੀ ਅਤੇ ਈ-ਵੇਅਬਿੱਲ ਆਪਣੇ ਕੋਲ ਰੱਖਣ।