ਕੈਬਨਿਟ ਮੰਤਰੀ ਭਾਰਤ ਭੂਸ਼ਣ ਆਸ਼ੂ ਨੂੰ 5 ਲੱਖ ਰੁਪਏ ਦਾ ਬੈਂਕ ਡਰਾਫਟ ਅਸੌਂਪਿਆ
ਕੋਵਿਡ 19 ਵਿਰੁੱਧ ਜੰਗ ਵਿੱਚ ਪੰਜਾਬ ਸਰਕਾਰ ਦੀਆਂ ਕੋਸ਼ਿਸ਼ਾਂ ਦੀ ਕੀਤੀ ਸ਼ਲਾਘਾ
ਮੁੱਖ ਮੰਤਰੀ ਰਾਹਤ ਫੰਡ ਵਿੱਚ ਵਿੱਚ ਦਾਨ ਦੇਣ ਲਈ ਵੱਧ ਤੋਂ ਵੱਧ ਲੋਕਾਂ ਨੂੰ ਵੀ ਅੱਗੇ ਆਉਣਾ ਚਾਹੀਦਾ ਹੈ : ਭਾਰਤ ਭੂਸ਼ਣ ਆਸ਼ੂ
ਚੰਡੀਗੜ੍ਹ, 05 ਅਪ੍ਰੈਲ 2020: ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਵੱਲੋਂ ਸੂਬੇ ਵਿੱਚ ਨੋਵਲ ਕੋਰਨਾਵਾਇਰਸ ਨਾਲ ਨਜਿੱਠਣ ਲਈ ਕੀਤੇ ਗਏ ਯਤਨਾਂ ਦੀ ਸ਼ਲਾਘਾ ਕਰਦਿਆਂ ਸਾਬਕਾ ਕਮਾਂਡੈਂਟ ਸ੍ਰੀ ਮਹਿੰਦਰ ਸਿੰਘ ਨੇ ਅੱਜ ਕੋਵੀਡ -19 ਮਹਾਂਮਾਰੀ ਨਾਲ ਟਾਕਰੇ ਲਈ 5 ਲੱਖ ਰੁਪਏ ਦਾ ਡਿਮਾਂਡ ਡਰਾਫਟ ਸੌਂਪਿਆ। ਸ੍ਰੀ ਮਹਿੰਦਰ ਸਿੰਘ ਸਾਬਕਾ ਕਮਾਂਡੈਂਟ ਅਤੇ ਲੀਡਰ-ਮਾਉਂਟ ਐਵਰੇਸਟ 96 ਵੱਲੋਂ ਇਹ ਰਕਮ ਪੰਜਾਬ ਮੁੱਖ ਮੰਤਰੀ ਕੋਰੋਨਾਵਾਇਰਸ ਰਾਹਤ ਫੰਡ ਵਿੱਚ ਦਾਨ ਕੀਤੀ ਗਈ ਹੈ ਅਤੇ ਉਨ੍ਹਾਂ ਨੇ ਅੱਜ ਪੰਜਾਬ ਦੇ ਖੁਰਾਕ, ਸਿਵਲ ਸਪਲਾਈਜ਼ ਅਤੇ ਖਪਤਕਾਰਾਂ ਮਾਮਲਿਆਂ ਬਾਰੇ ਮੰਤਰੀ ਸ੍ਰੀ ਭਾਰਤ ਭੂਸ਼ਣ ਆਸ਼ੂ ਨੂੰ ਉਨ੍ਹਾਂ ਦੀ ਰਿਹਾਇਸ਼ ਵਿਖੇ ਬੈਂਕ ਡਰਾਫਟ ਸੌਂਪਿਆ।.
ਜਿਕਰਯੋਗ ਹੈ ਕਿ ਸ੍ਰੀ ਮਹਿੰਦਰ ਸਿੰਘ ਨੇ ਇਹ ਰਾਸ਼ੀ ਆਪਣੇ ਪੈਨਸ਼ਨ ਬੈਂਕ ਖਾਤੇ ਵਿੱਚੋਂ ਦਾਨ ਕੀਤੀ ਹੈ।
76 ਸਾਲਾ ਸ੍ਰੀ ਮਹਿੰਦਰ ਸਿੰਘ ਨੇ ਕਿਹਾ ਕਿ ਪੰਜਾਬ ਦੇ ਹਰ ਜ਼ਿੰਮੇਵਾਰ ਨਾਗਰਿਕ ਦਾ ਫਰਜ਼ ਬਣਦਾ ਹੈ ਕਿ ਉਹ ਇਸ ਮਾਰੂ ਵਾਇਰਸ ਨਾਲ ਲੜਨ ਲਈ ਸੂਬੇ ਨੂੰ ਯੋਗਦਾਨ ਦੇਣ ਤਾਂ ਜੋ ਅਸੀਂ ਹਰ ਇੱਕ ਦੀ ਜਾਨ ਬਚਾ ਸਕੀਏ ਅਤੇ ਆਪਣੇ ਦੇਸ਼ ਵਿੱਚ ਹਾਲਾਤ ਮੁੜ ਆਮ ਵਾਂਗ ਕਰ ਸਕੀਏ । ਉਨ੍ਹਾਂ ਇਸ ਵਾਇਰਸ ਵਿਰੁੱਧ ਜੰਗ `ਚ ਮੋਹਰਲੀ ਕਤਾਰ ਵਿੱਚ ਖੜੇ ਸਿਪਾਹੀਆਂ, ਡਾਕਟਰਾਂ, ਪੁਲਿਸ ਮੁਲਾਜ਼ਮਾਂ, ਪ੍ਰਸ਼ਾਸਨ ਅਤੇ ਵਰਕਰਾਂ ਦਾ ਵੀ ਧੰਨਵਾਦ ਕੀਤਾ ਜੋ ਆਪਣੀ ਜਾਨ ਨੂੰ ਜੋਖਮ ਵਿੱਚ ਪਾ ਕੇ ਸਥਿਤੀ ਨੂੰ ਕੰਟਰੋਲ ਕਰਨ ਲਈ ਅਣਥੱਕ ਮਿਹਨਤ ਕਰ ਰਹੇ ਹਨ।
ਸ੍ਰੀ ਆਸ਼ੂ ਨੇ ਕਿਹਾ ਕਿ 24 ਮਾਰਚ 2020 ਨੂੰ ਮੁੱਖ ਮੰਤਰੀ ਪੰਜਾਬ ਕੈਪਟਨ ਅਮਰਿੰਦਰ ਸਿੰਘ ਵਲੋਂ ਕੋਵਿਡ 19 ਰੀਲੀਫ ਫੰਡ ਸਥਾਪਤ ਕੀਤਾ ਸੀ ਅਤੇ ਲੋਕਾਂ ਨੂੰ ਅਪੀਲ ਕੀਤੀ ਸੀ ਕਿ ਉਹ ਇਸ ਵਿਚ ਹਿੱਸਾ ਪਾਉਣ। ਉਨ੍ਹਾਂ ਲੋਕਾਂ ਅਤੇ ਕਾਰਪੋਰੇਟ ਘਰਾਣਿਆਂ ਨੂੰ ਇਸ ਮੁਸ਼ਕਲ ਦੌਰ ਵਿਚ ਵੱਧ ਚੜ੍ਹ ਕੇ ਹਿੱਸਾ ਪਾਉਣ ਦੀ ਅਪੀਲ ਕੀਤੀ।
ਉਨ੍ਹਾਂ ਪੰਜਾਬ ਵਿੱਚ ਵਸਦੇ ਭੈਣਾਂ ਤੇ ਭਰਾਵਾਂ ਨੂੰ ਅਪੀਲ ਕੀਤੀ ਹੈ ਕਿ ਉਹ ਰਾਜ ਸਰਕਾਰ ਦੀ ਇਸ ਮੁਸ਼ਕਲ ਘੜੀ ਵਿਚ ਵੱਧ ਤੋਂ ਵੱਧ ਵਿੱਤੀ ਮਦਦ ਕਰਨ ਤਾਂ ਜ਼ੋ ਮੋਜੂਦਾ ਸਥਿਤੀ ਕਾਰਨ ਔਖਾ ਕਰ ਰਹੇ ਲੋਕਾਂ ਦੀ ਲੰਮੇ ਸਮੇਂ ਲਈ ਮਦਦ ਕੀਤੀ ਜਾ ਸਕੇ।
ਉਨ੍ਹਾ ਕਿਹਾ ਕਿ ਇਸ ਕਾਰਜ ਲਈ ਮੁੱਖ ਮੰਤਰੀ ਰਾਹਤ ਫੰਡ ਕੋਵਿਡ 19 ਅਕਾਊ ਨੰਬਰ 50100333026124, ਅਕਾਊਂਟ ਟਾਈਪ : ਸੇਵਿੰਗ, ਆਈ.ਐਫ.ਐਸ.ਸੀ. ਕੋਡ :ਐਚ.ਡੀ.ਐਫ.ਸੀ.0000213, ਸਵਿਟ ਕੋਡ :
.ਐਚ.ਡੀ.ਐਫ.ਸੀ.ਆਈ.ਐਨ.ਬੀ.ਬੀ., ਬ੍ਰਾਂਚ ਕੋਡ 0213, ਬ੍ਰਾਂਚ ਨਾਮ ਸੈਕਟਰ 17-ਸੀ, ਚੰਡੀਗੜ੍ਹ ਰਾਹੀਂ ਜਾਂ ਫਿਰ ਆਨਲਾਈਨ http://cmrf.punjab.gov.in ਤੇ ਕੀਤੀ ਜਾ ਸਕਦੀ ਹੈ।