← ਪਿਛੇ ਪਰਤੋ
ਜੀ ਐਸ ਪੰਨੂ
ਪਟਿਆਲਾ, 3 ਮਈ 2020 - ਸਮਾਣਾ 'ਚ ਇਕ ਸਾਬਕਾ ਪੁਲਿਸ ਹੌਲਦਾਰ ਅਤੇ ਉਸ ਦੇ ਪੁੱਤਰ ਦਾ ਦਿਨ-ਦਿਹਾੜੇ ਗੋਲੀਆਂ ਮਾਰ ਕੇ ਕਤਲ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਮਿਰਤਕ ਸਮਾਣਾ ਦੀ ਸਰਾਂ ਪੱਤੀ ਦੇ ਰਹਿਣ ਵਾਲੇ ਸੀ। ਦੋਵੇਂ ਪਿਉ ਪੁੱਤਰ ਚੌਂਕ ਵਿੱਚ ਪੈਦਲ ਜਾ ਰਹੇ ਸਨ। ਜਾਣਕਾਰੀ ਮੁਤਾਬਕ ਕਾਫੀ ਸਮੇਂ ਤੋਂ ਉਨ੍ਹਾਂ ਦਾ ਪਲਾਟ ਪਿਛੇ ਲੈਣ ਦੈਣ ਨੂੰ ਲੈ ਕੇ ਕਿਸੇ ਨਾਲ ਝਗੜਾ ਚੱਲ ਰਿਹਾ ਸੀ। ਸੂਚਨਾ ਮਿਲਣ 'ਤੇ ਮੌਕੇ 'ਤੇ ਪਹੁੰਚੀ ਪੁਲਿਸ ਦੇ ਸਾਹਮਣੇ ਹੀ ਕਤਲ ਕਰਨ ਵਾਲਾ ਮੁਲਜ਼ਮ ਆਪਣੀ ਗੱਡੀ ਨੂੰ ਭਜਾ ਕੇ ਲੈ ਗਿਆ। ਦੋ ਪੁਲਿਸ ਦੀਆਂ ਗੱਡੀਆਂ ਉਨ੍ਹਾਂ ਦਾ ਪਿੱਛਾ ਕਰ ਰਹੀਆਂ ਹਨ। ਕਤਲ ਕਰਨ ਵਾਲਾ ਮੁਲਜ਼ਮ ਸਮਾਣਾ ਦਾ ਹੀ ਦੱਸਿਆ ਜਾ ਰਿਹਾ ਹੈ।
Total Responses : 267