ਅਸ਼ੋਕ ਵਰਮਾ
ਬਠਿੰਡਾ, 17 ਮਈ 2020 - ਬਾਬਾ ਫ਼ਰੀਦ ਕਾਲਜ ਆਫ਼ ਇੰਜ.ਐਂਡ ਟੈਕਨਾਲੋਜੀ ਦੇ ਸਿਵਲ ਇੰਜਨੀਅਰਿੰਗ ਵਿਭਾਗ ਵੱਲੋਂ ਕੀਤੇ ਯਤਨਾਂ ਸਦਕਾ ਬੀ.ਟੈੱਕ (ਸਿਵਲ ਇੰਜ.) ਦੇ ਵਿਦਿਆਰਥੀਆਂ ਲਈ ‘ਭਾਰਤ ਵਿੱਚ ਵਾਤਾਵਰਨਿਕ ਪ੍ਰਭਾਵਾਂ ਦੀ ਮੁਲਾਂਕਣ (ਈ.ਆਈ.ਏ.) ਪ੍ਰਕਿਰਿਆ’ ਬਾਰੇ ਇੱਕ ਆਨਲਾਈਨ ਮਾਹਿਰ ਭਾਸ਼ਣ ਕਰਵਾਇਆ ਗਿਆ। ਇਹ ਮਾਹਿਰ ਭਾਸ਼ਣ ਸ੍ਰੀ ਸਚਿਨ ਖ਼ੈਰਕਰ, ਵਾਤਾਵਰਨ ਪੇਸ਼ੇਵਰ ਐਂਡ ਮੈਨੇਜਰ (ਵਾਤਵਰਨ), ਜੁਬੀਲੈਂਟ ਲਾਈਫ਼ ਸਾਇੰਸਜ਼ ਲਿਮ. ਵੱਲੋਂ ਦਿੱਤਾ ਗਿਆ।
ਇਸ ਆਨਲਾਈਨ ਭਾਸ਼ਣ ਵਿੱਚ ਦੇ ਬੀ.ਟੈੱਕ (ਸਿਵਲ ਇੰਜ.) ਦੇ ਅੱਠਵੇਂ, ਛੇਵੇਂ ਅਤੇ ਚੌਥੇ ਸਮੈਸਟਰ ਦੇ 40 ਤੋਂ ਵਧੇਰੇ ਵਿਦਿਆਰਥੀਆਂ ਨੇ ਬਹੁਤ ਹੀ ਉਤਸ਼ਾਹ ਨਾਲ ਹਿੱਸਾ ਲਿਆ। ਇਸ ਭਾਸ਼ਣ ਦਾ ਮੁੱਖ ਉਦੇਸ਼ ਵਿਦਿਆਰਥੀਆਂ ਦੇ ਗਿਆਨ ਵਧਾਉਣਾ, ਉਨਾਂ ਨੂੰ ਈ.ਆਈ.ਏ. ਦੀ ਮਹੱਤਤਾ, ਨਵੇਂ ਪ੍ਰੋਜੈਕਟਾਂ ਲਈ ਕਾਨੂੰਨੀ ਜ਼ਰੂਰਤਾਂ ਦੇ ਨਾਲ-ਨਾਲ ਪਹਿਲਾਂ ਤੋਂ ਮੌਜੂਦ ਪੋ੍ਰਜੈਕਟਾਂ ਦੇ ਵਿਸਥਾਰ ਬਾਰੇ ਜਾਣੂ ਕਰਵਾਉਣਾ ਸੀ। ਉਨਾਂ ਨੇ ਈ.ਆਈ.ਏ. ਦੇ ਨਾਲ ਜੁੜੇ ਕਦਮਾਂ ਅਤੇ ਭਾਰਤ ਵਿੱਚ ਈ.ਆਈ.ਏ. ਦੇ ਸਫ਼ਰ ਬਾਰੇ ਵਿਸਥਾਰ ਨਾਲ ਜਾਣਕਾਰੀ ਸਾਂਝੀ ਕੀਤੀ। ਉਨਾਂ ਦੱਸਿਆ ਕਿ ਭਾਰਤ ਵਿਚ ਵਾਤਾਵਰਨ ਦੇ ਪ੍ਰਭਾਵਾਂ ਦੇ ਮੁਲਾਂਕਣ ਨੂੰ ਕਾਨੂੰਨੀ ਤੌਰ ’ਤੇ ਵਾਤਾਵਰਨ ਸੁਰੱਖਿਆ ਐਕਟ 1986 ਦੁਆਰਾ ਸਮਰਥਨ ਕੀਤਾ ਜਾਂਦਾ ਹੈ।
ਇਸ ਮੌਕੇ ਨੈਸ਼ਨਲ ਇਨਵਾਇਰਨਮੈਂਟਲ ਇੰਜਨੀਅਰਿੰਗ ਰਿਸਰਚ ਇੰਸਟੀਚਿਊਟ ਦੇ ਵਿਗਿਆਨੀ ਡਾ.ਬੀ.ਆਰ ਯਾਦਵ ਨੇ ਮਾਹਿਰ ਦੀ ਉਪਲਬਧਤਾ ਬਣਾਉਣ ਲਈ ਸਿਵਲ ਵਿਭਾਗ ਦੀ ਮਦਦ ਕੀਤੀ। ਬਾਬਾ ਫ਼ਰੀਦ ਕਾਲਜ ਆਫ਼ ਇੰਜ.ਐਂਡ ਟੈਕਨਾਲੋਜੀ ਦੇ ਪਿ੍ਰੰਸੀਪਲ ਡਾ. ਮਨੀਸ਼ ਗੋਇਲ, ਡੀਨ (ਟਰੇਨਿੰਗ ਐਂਡ ਪਲੇਸਮੈਂਟ) ਇੰਜ. ਅਜੈ ਸਿਡਾਨਾ ਤੋਂ ਇਲਾਵਾ ਸਿਵਲ ਇੰਜਨੀਅਰਿੰਗ ਵਿਭਾਗ ਦੀ ਮੁਖੀ ਇੰਜ. ਤਨੂ ਤਨੇਜਾ ਅਤੇ ਫੈਕਲਟੀ ਮੈਂਬਰਾਂ ਨੇ ਵੀ ਇਸ ਮਾਹਿਰ ਭਾਸ਼ਣ ਵਿੱਚ ਸ਼ਿਰਕਤ ਕੀਤੀ । ਇਹ ਮਾਹਿਰ ਭਾਸ਼ਣ ਬਹੁਤ ਹੀ ਜਾਣਕਾਰੀ ਭਰਪੂਰ ਰਿਹਾ। ਬੀ.ਐਫ.ਜੀ.ਆਈ. ਦੇ ਚੇਅਰਮੈਨ ਡਾ. ਗੁਰਮੀਤ ਸਿੰਘ ਧਾਲੀਵਾਲ ਨੇ ਸਿਵਲ ਇੰਜ. ਵਿਭਾਗ ਦੇ ਇਸ ਉਪਰਾਲੇ ਦੀ ਭਰਪੂਰ ਸ਼ਲਾਘਾ ਕੀਤੀ।