- 7 ਵਜੇ ਤੋੋਂ ਖੁੱਲ੍ਹੇਗੀ ਓ.ਪੀ.ਡੀ. : ਐਸ.ਡੀ.ਐਮ. ਮਾਲੇਰਕੋਟਲਾ
- ਪਰਚੀ ਬਣਾਉਣ ਵਾਲੇ ਕਾਊਂਟਰਾਂ ਦੀ ਗਿਣਤੀ ਵਿਚ ਵੀ ਵਾਧਾ
ਮਲੇਰਕੋਟਲਾ, 1 ਅਪ੍ਰੈਲ 2020 - ਕਰਫਿਊ ਦੌੌਰਾਨ ਸਿਵਲ ਹਸਪਤਾਲ, ਮਲੇਰਕੋਟਲਾ ਵਿਚ ਮਰੀਜ਼ਾਂ ਨੂੰ ਓ.ਪੀ.ਡੀ. ਅਤੇ ਪਰਚੀ ਬਣਵਾਉਣ ਸਮੇਂ ਪੇਸ਼ ਆ ਰਹੀਆਂ ਦਿੱਕਤਾਂ ਦਾ ਹੱਲ ਕਰਦਿਆਂ ਵਿਕਰਮਜੀਤ ਸਿੰਘ ਪਾਂਥੇ, ਐਸ.ਡੀ.ਐਮ. ਮਲੇਰਕੋਟਲਾ ਨੇ ਐਸ.ਐਮ.ਓ., ਸਿਵਲ ਹਸਪਤਾਲ ਮਲੇਰਕੋਟਲਾ ਨੂੰ ਹਦਾਇਤ ਕੀਤੀ ਕਿ ਕਰਫਿਊ ਦੌੌਰਾਨ ਆਮ ਲੋਕਾਂ ਦੀ ਸਹੂਲਤ ਨੂੰ ਮੁੱਖ ਰੱਖਦੇ ਹੋਏ ਓ.ਪੀ.ਡੀ. ਦਾ ਸਮਾਂ ਜ਼ੋ ਪਹਿਲਾਂ ਸਵੇਰੇ 9 ਵਜੇ ਹੁੰਦਾ ਸੀ, ਇਸ ਨੂੰ 7 ਵਜੇ ਕੀਤਾ ਜਾਵੇ।
ਪਾਂਥੇ ਨੇ ਕਿਹਾ ਕਿ ਮਾਨਯੋਗ ਡਿਪਟੀ ਕਮਿਸ਼ਨਰ, ਸੰਗਰੂਰ ਜੀ ਵੱਲੋੋਂ ਕਰਫਿਊ ਦੌੌਰਾਨ ਕੁਝ ਜ਼ਰੂਰੀ ਸੇਵਾਵਾਂ ਲਈ ਸਵੇਰੇ 5 ਵਜੇ ਤੋੋਂ 8 ਵਜੇ ਤੱਕ ਦੀ ਛੋਟ ਦਿੱਤੀ ਗਈ ਹੈ। ਇਸ ਸਮੇਂ ਦੌੌਰਾਨ ਕਈ ਵਾਰ ਗੰਭੀਰ ਬਿਮਾਰੀ ਦੀ ਹਾਲਤ ਵਿਚ ਮਰੀਜ਼ ਜਦੋੋਂ ਹਸਪਤਾਲ ਆਉਂਦੇ ਸਨ ਤਾਂ ਉਥੇ ਓ.ਪੀ.ਡੀ. ਦਾ ਸਮਾਂ 9 ਵਜੇ ਹੋਣ ਕਾਰਨ ਉਨ੍ਹਾਂ ਨੂੰ ਕਾਫੀ ਦਿੱਕਤ ਦਾ ਸਾਹਮਣਾ ਕਰਨਾ ਪੈਂਦਾ ਸੀ। ਇਸ ਨੂੰ ਮੁੱਖ ਰੱਖਦੇ ਹੋਏ ਅੱਜ ਡਾ: ਜ਼ਸਵਿੰਦਰ ਸਿੰਘ, ਐਸ.ਐਮ.ਓ. ਸਿਵਲ ਹਸਪਤਾਲ ਮਾਲੇਰਕੋਟਲਾ ਨੂੰ ਹਦਾਇਤ ਕੀਤੀ ਗਈ ਹੈ ਕਿ ਓ.ਪੀ.ਡੀ. ਦਾ ਸਮਾਂ ਸਵੇਰੇ 7 ਵਜੇ ਤੋੋਂ ਸ਼ੁਰੂ ਕੀਤਾ ਜਾਵੇ।
ਪਾਂਥੇ ਨੇ ਦੱਸਿਆ ਕਿ ਇਸ ਤੋੋਂ ਇਲਾਵਾ ਹਸਪਤਾਲ ਵਿਚ ਪਰਚੀ ਬਣਾਉਣ ਵਾਲੇ ਸਿਰਫ 2 ਕਾਊਂਟਰ ਹੋਣ ਕਾਰਨ ਵੀ ਮਰੀਜ਼ਾਂ ਅਤੇ ਉਨ੍ਹਾਂ ਦੇ ਨਾਲ ਆਏ ਰਿਸ਼ਤੇਦਾਰਾਂ ਨੂੰ ਕਾਫੀ ਸਮਾਂ ਇੰਤਜ਼ਾਰ ਕਰਨਾ ਪੈਂਦਾ ਸੀ। ਇਸ ਲਈ ਵੀ ਐਸ.ਐਮ.ਓ. ਨੂੰ ਹਦਾਇਤ ਕੀਤੀ ਗਈ ਹੈ ਕਿ ਹਸਪਤਾਲ ਵਿਚ ਪਰਚੀਆਂ ਦੇ ਕਾਊਂਟਰਾਂ ਦੀ ਗਿਣਤੀ ਦੋੋ ਤੋੋਂ ਵਧਾ ਕੇ ਤਿੰਨ ਕੀਤੀ ਜਾਵੇ। ਪਾਂਥੇ ਨੇ ਕਿਹਾ ਕਿ ਕਰਫਿਊ ਦੌੌਰਾਨ ਆਮ ਲੋਕਾਂ ਨੂੰ ਕਿਸੇ ਵੀ ਤਰ੍ਹਾਂ ਦੀ ਦਿੱਕਤ ਨਹੀਂ ਆਉਣ ਦਿੱਤੀ ਜਾਵੇਗੀ।