ਅਸ਼ੋਕ ਵਰਮਾ
ਮਾਨਸਾ, 16 ਅਪ੍ਰੈਲ 2020 - ਮਾਨਸਾ ਸ਼ਹਿਰ ਦੀ ਸਮਾਜ ਸੇਵੀ ਸੰਸਥਾ ਸ਼੍ਰੀ ਸ਼ਿਵ ਸ਼ੰਕਰ ਸੇਵਾ ਦਲ (ਰਜਿ.) ਮਾਨਸਾ ਜੋੋ ਕਿ ਕੋੋਰੋੋਨਾ ਵਾਇਰਸ ਕਾਰਨ ਲੱਗੇ ਕਰਫਿਊ ਦੌਰਾਨ ਹਰ ਰੋੋਜ਼ ਬੇਸਹਾਰਾ ਗਊਆਂ-ਪਸ਼ੂਆਂ ਅਤੇ ਪੰਛੀਆਂ ਲਈ ਹਰੇ ਚਾਰੇ ਅਤੇ ਦਾਣੇ-ਪਾਣੀ ਦਾ ਪ੍ਰਬੰਧ ਕਰਦੀ ਹੈ ਅਤੇ ਸ੍ਰੀ ਨੈਨਾ ਦੇਵੀ ਪਾਣੀ ਦਲ (ਰਜਿ:) ਮਾਨਸਾ ਜੋੋ ਕਿ ਰੇਲਵੇ ਸਟੇਸ਼ਨ ਨੇੜੇ ਬਣੇ ਤਿ੍ਰਵੈਣੀ ਮੰਦਰ ਦੇ ਸਹਿਯੋੋਗ ਨਾਲ ਹਰ ਰੋੋਜ਼ ਗਰੀਬ ਤੇ ਜਰੂਰਤ ਮੰਦ ਲੋੋਕਾਂ ਲਈ ਰਾਸ਼ਨ ਅਤੇ ਖਾਣੇ ਦਾ ਪ੍ਰਬੰਧ ਕਰਦੀ ਹੈ। ਐਸ.ਐਸ.ਪੀ. ਮਾਨਸਾ ਡਾ: ਨਰਿੰਦਰ ਭਾਰਗਵ ਨੇ ਦੱਸਿਆ ਕਿ ਕੋੋਕਾ ਕੋੋਲਾ ਕੰਪਨੀ ਅੰਮਿ੍ਰਤਸਰ ਦੁਆਰਾ ਮਾਨਸਾ ਦੇ ਕੋੋਕਾ ਕੋੋਲਾ ਕੰਪਨੀ ਦੇ ਡਿਸਟਰੀਬਿਊਟਰ ਗਰਗ ਸੇਲਜ਼ ਏਜੰਸੀ ਦੇ ਮਾਲਕ ਅਤੇ ਉਕਤ ਸੰਸਥਾਵਾਂ ਵੱਲੋੋਂ 2000 ਬੋਤਲਾਂ ਕੋਲਡ ਡਰਿੰਕਸ, ਜੂਸ ਅਤੇ ਵੱਖ ਵੱਖ ਤਰਾਂ ਦੇ ਫਲ ਪੁਲਿਸ ਨਾਕਿਆਂ ’ਤੇ ਤਾਇਨਾਤ ਕਰਮਚਾਰੀਆਂ ਨੂੰ ਵੰਡਣ ਦੀ ਸੁਰੂਆਤ ਕੀਤੀ ਗਈ।
ਇਸ ਮੌਕੇ ਡਾ. ਨਰਿੰਦਰ ਭਾਰਗਵ ਵੱਲੋਂ ਉਪਰੋੋਕਤ ਸੰਸਥਾਵਾਂ ਵੱਲੋੋਂ ਕੀਤੀ ਜਾ ਰਹੀ ਬੇਸਹਾਰਾ ਗਊਆਂ ਦੇ ਹਰੇ ਚਾਰੇ ਦੀ ਸੇਵਾ ਤੇ ਖੁਸ਼ੀ ਪ੍ਰਗਟਾਈ ਗਈ ਅਤੇ ਹੁਣ ਇਹਨਾਂ ਸੰਸਥਾਵਾਂ ਵੱਲੋੋਂ ਵੱਖ-ਵੱਖ ਪੁਲਿਸ ਨਾਕਿਆ ’ਤੇ ਤਾਇਨਾਤ ਪੁਲਿਸ ਮੁਲਾਜਮਾਂ ਨੂੰ ਗਰਮੀ ਸਮੇਂ ਉਹਨਾਂ ਦੀ ਤਾਇਨਾਤੀ ਵਾਲੀ ਜਗਾ ਤੇ ਤਾਜਾ ਅਤੇ ਮੋਸਮੀ ਫਲ ਪ੍ਰਦਾਨ ਕਰਨ ਅਤੇ ਤਾਜਾ ਜੂਸ ਤੇ ਕੋਲਡ ਡਰਿੰਕਸ ਉਪਲਬੱਧ ਕਰਾਉਣ ’ਤੇ ਉਹਨਾਂ ਬਤੌਰ ਪੁਲਿਸ ਮੁਖੀ ਮਾਨਸਾ ਇਹਨਾਂ ਸੰਸਥਾਵਾਂ ਦਾ ਧੰਨਵਾਦ ਕੀਤਾ। ਐਸ.ਐਸ.ਪੀ. ਡਾ. ਭਾਰਗਵ ਨੇ ਸੰਸਥਾਵਾਂ ਨੂੰ ਸੁਝਾਅ ਦਿੱਤਾ ਕਿ ਉਹ ਫਲ ਆਦਿ ਦੀ ਵੰਡ ਕਰਦੇ ਸਮੇਂ ਫਿਜੀਕਲ ਡਿਸਟੈਂਸ ਰੱਖਣ, ਮਾਸਕ ਪਹਿਨਣ ਅਤੇ ਸੈਨੀਟਾਈਜ਼ਰ ਦੀ ਵਰਤੋੋਂ ਕਰਨ ਅਤੇ ਹੋੋਰ ਸਾਵਧਾਨੀਆਂ ਦੀ ਵਰਤੋੋਂ ਕਰਨ।
ਇਸ ਸਮੇਂ ਸ਼੍ਰੀ ਸ਼ਿਵ ਸ਼ੰਕਰ ਸੇਵਾ ਦਲ ਮਾਨਸਾ ਦੇ ਪ੍ਰਧਾਨ ਸ਼੍ਰੀ ਭੂਸ਼ਨ ਮੱਤੀ, ਸ਼੍ਰੀ ਜੀਵਨ ਕਾਲਾ, ਸ਼੍ਰੀ ਤਰਸੇਮ (ਸੇਮਾ), ਸ਼੍ਰੀ ਸਤੀਸ਼ ਕੁਮਾਰ, ਸ਼੍ਰੀ ਹਰੀਸ਼ ਕੁਮਾਰ, ਸ਼੍ਰੀ ਅਮਿਤ ਕੁਮਾਰ, ਸ਼੍ਰੀ ਜੱਸੀ ਸਿੰਘ, ਸ਼੍ਰੀ ਬਬਲੀ ਸਿੰਘ, ਸ਼੍ਰੀ ਗੋੋਪਾਲ ਅਕਲੀਆ ਅਤੇ ਸ੍ਰੀ ਨੈਣਾ ਦੇਵੀ ਪਾਣੀ ਦਲ ਮਾਨਸਾ ਦੇ ਪ੍ਰਧਾਨ ਸ਼੍ਰੀ ਸਤੀਸ਼ ਸੇਠੀ, ਸ਼੍ਰੀ ਮੁਕੇਸ਼ ਕੁਮਾਰ, ਸ਼੍ਰੀ ਕਾਲਾ ਕੁਮਾਰ ਰੱਲਾ ਅਤੇ ਸ਼੍ਰੀ ਜੀਵਨ ਕੁਮਾਰ ਹਾਜ਼ਰ ਸਨ।