ਅਸ਼ੋਕ ਵਰਮਾ
ਬਠਿੰੰਡਾ, 22 ਜੂਨ 2020: ਸਿਹਤ ਮੰਤਰੀ ਪੰਜਾਬ ਸਰਕਾਰ ਵੱਲੋਂ ਅਧਿਆਪਕਾਂ ਪ੍ਰਤੀ ਕੀਤੀ ਕਥਿਤ ਵਿਵਾਦਤ ਬਿਆਨਬਾਜੀ ਦੇ ਪ੍ਰਤੀਕਰਮ ਦੇ ਰੂਪ ’ਚ ਕਰੋਨਾ ਵਾਇਰਸ ਦੇ ਨਿਯਮਾਂ ਦੀ ਪਾਲਣਾ ਕਰਕੇ ਡੈਮੋਕਰੈਟਿਕ ਟੀਚਰਜ ਫਰੰਟ ਨੇ ਬਠਿੰਡਾ ’ਚ ਸਿਹਤ ਮੰਤਰੀ ਦਾ ਪੁਤਲਾ ਫੂਕਿਆ। । ਡੀ.ਟੀ.ਐਫ ਦੇ ਜਿਲਾ ਬਠਿੰਡਾ ਦੇ ਪ੍ਰਧਾਨ ਰੇਸ਼ਮ ਸਿੰਘ ,ਸੂਬਾ ਕਮੇਟੀ ਮੈਂਬਰ ਜਸਵਿੰਦਰ ਸਿੰਘ ,ਨਵਚਰਨਪ੍ਰੀਤ ਅਤੇ ਜਿਲਾ ਸਕੱਤਰ ਬਲਜਿੰਦਰ ਸਿੰਘ ਨੇ ਕਿਹਾ ਕਿ ਸਿਹਤ ਮੰਤਰੀ ਆਪਣੀ ਨਾ ਕਾਮਯਾਬੀ ਛੁਪਾਉਣ ਲਈ ਅਧਿਆਪਕਾਂ ਨੂੰ ਜਾਣ ਬੁੱਝ ਕੇ ਵਿਹਲੜ ਦੱਸ ਰਹੇ ਹਨ ਜਿਸ ਨੂੰ ਅਧਿਆਪਕ ਬਰਦਾਸ਼ਤ ਨਹੀਂ ਕਰਨਗੇ। ਈ.ਟੀ.ਟੀ.ਅਧਿਆਪਕ ਯੂਨੀਅਨ ਪੰਜਾਬ ਦੇ ਪ੍ਰਧਾਨ ਜਗਸੀਰ ਸਹੋਤਾ,5178 ਮਾਸਟਰ ਕੇਡਰ ਯੂਨੀਅਨ ਦੇ ਜਿਲਾ ਪ੍ਰਧਾਨ ਅਸ਼ਵਨੀ ਕੁਮਾਰ,ਐੱਸ.ਐੱਸ.ਏ./ ਰਮਸਾ ਅਧਿਆਪਕ ਯੂਨੀਅਨ ਦੇ ਸੂਬਾ ਜਰਨਲ ਸਕੱਤਰ ਹਰਜੀਤ ਜੀਦਾ,ਬੀ.ਐੱਡ ਫਰੰਟ ਦੇ ਸੂਬਾਈ ਆਗੂ ਦਵਿੰਦਰ ਬਠਿੰਡਾ ਨੇ ਕਿਹਾ ਸਿੱਖਿਆ ਸਕੱਤਰ ਪੰਜਾਬ ਕਿ੍ਰਸ਼ਨ ਕੁਮਾਰ ਰੋਜਾਨਾ ਚਾਰ-ਚਾਰ ਘੰਟਿਆ ਲੰਮੀਆਂ ਜੂਮ ਐਪ ਤੇ ਮੀਟਿੰਗਾਂ ਰਾਹੀ ਸਰਕਾਰ ਦੇ ਸਕੂਲ ਬੰਦ ਰੱਖਣ ਦੇ ਹੁਕਮਾਂ ਦੇ ਉਲਟ ਨਿੱਤ ਨਵੇਂ ਹੁਕਮ ਜਾਰੀ ਕਰਕੇ ਪੰਜਾਬ ਦੇ ਅਧਿਆਪਕਾਂ ਨੂੰ ਕੰਮਾਂ ਵਿੱਚ ਲਾਈ ਰੱਖਣ ਦੇ ਬਾਵਜੂਦ ਵੀ ਸਿਹਤ ਮੰਤਰੀ ਵੱਲੋਂ ਅਧਿਆਪਕ ਨੂੰ ਵਿਹਲੇ ਰੱਖ ਕੇ ਕਿਵੇਂ ਤਨਖਾਹ ਦੇਈਏ ਤੇ ਸਿੱਖਿਆ ਸਕੱਤਰ ਦੀ ਚੁੱਪੀ ਤੋਂ ਵੀ ਅਧਿਆਪਕ ਔਖੇ ਹਨ।
ਉਨਾਂ ਕਿਹਾ ਕਿ ਅੰਬੈਸਡਰ ਆਫ ਹੋਪ ’ਚ ਅਧਿਆਪਕਾਂ ਦੀ ਮਿਹਨਤ ਸਦਕਾ ਪੰਜਾਬ ਚੋਂ ਇੱਕ ਲੱਖ ਪੰਜ ਹਜਾਰ ਤੋਂ ਵੱਧ ਵਿਦਿਆਰਥੀਆਂ ਦੇ ਭਾਗ ਲੈਣ ਦੇ ਵਿਸ਼ਵ ਵਿਆਪੀ ਰਿਕਾਰਡ ਤੇ ਫਖਰ ਕਰਨ ਵਾਲੇ ਸਿੱਖਆ ਸਕੱਤਰ ਚੁੱਪ ਰਹਿ ਕੇ ਸਿਹਤ ਮੰਤਰੀ ਨਾਲ ਖੜੇ ਦਿਖਾੲਂ ਦੇ ਰਹੇ ਹਨ ਜੋਕਿ ਨਿਖੇਧੀਯੋਗ ਹੈ।ਅਧਿਆਪਕ ਆਗੂਆਂ ਨੇ ਕਿਹਾ ਕਿ ਕਰੋਨਾ ਦੇ ਲਾਕਡਾਉਨ ਦੇ ਚਲਦਿਆਂ ਸਰਕਾਰੀ ਸਕੂਲਾਂ ਦੇ ਅਧਿਆਪਕ ਜੀ-ਤੋੜ ਮਿਹਨਤ ਕਰਕੇ ਵਿਦਿਆਰਥੀਆਂ ਨੂੰ ਆਨਲਾਈਨ ਪੜਾਈ ਕਰਵਾ ਕਰ ਰਹੇ ਹਨ ਅਤੇ ਸਿੱਖਿਆ ਵਿਭਾਗ ਪੰਜਾਬ ਦੇ ਪ੍ਰੋਗਰਾਮਾਂ ਨੂੰ ਲਾਗੂ ਕੀਤਾ ਜਾ ਰਿਹਾ ਹੈ। ਡੈਮੋਕਰੈਟਿਕ ਟੀਚਰਜ ਫਰੰਟ ਦੇ ਬਲਾਕ ਪ੍ਰਧਾਨ ਭੁਪਿੰਦਰ ਮਾਇਸਰਖਾਨਾ, ਰਤਨਜੋਤ ਸ਼ਰਮਾਂ,ਰਾਜਵਿੰਦਰ ਜਲਾਲ, ਭੋਲਾਰਾਮ ਅਤੇ ਕੁਲਵਿੰਦਰ ਵਿਰਕ ਨੇ ਸਕੂਲਾਂ ਦਾ ਡਾਟਾ ਆਨਲਾਇਨ ਕਰਨ, ਪਾਸਤਕਾਂ ਵੰਡਣ ,ਮਿੱਡ ਡੇ ਮੀਲ ਦੇ ਰਾਸ਼ਨ ਦੀ ਰਾਸ਼ੀ ਵੰਡਣ ਆਦਿ ਕੰਮਾਂ ਦਾ ਜਿਕਰ ਕਰਦਿਆਂ ਸਿਹਤ ਮੰਤਰੀ ਨੂੰ ਜਮੀਨੀ ਹਕੀਕਤਾ ਤੋਂ ਅਣਜਾਣ ਕਰਾਰ ਦਿੱਤਾ ਅਤੇ ਆਖਿਆ ਕਿ ਬਿਆਨ ਨਾਲ ਅਧਿਆਪਕਾਂ ਦਾ ਕਿਰਦਾਰ ਖਰਾਬ ਕਰਨ ਦੀ ਕੋਸ਼ਿਸ਼ ਕੀਤੀ ਗਈ ਹੈ।