ਅਸ਼ੋਕ ਵਰਮਾ
ਬਠਿੰਡਾ, 11 ਅਪਰੈਲ 2020 - ਸੀਨੀਅਰ ਮੈਡੀਕਲ ਅਫਸਰ ਡਾ. ਗੁਰਜੀਤ ਸਿੰਘ ਦੀ ਯੋਗ ਅਗਵਾਈ ਹੇਠ ਤਲਵੰਡੀ ਸਾਬੋ ਬਲਾਕ ਅਧੀਨ ਆਉਦੇ ਪਿੰਡਾਂ ਵਿੱਚ ਸਿਹਤ ਵਿਭਾਗ ਦੀਆਂ ਟੀਮਾਂ ਵਲੋਂ ਪਿੰਡਾਂ ਵਿੱਚ ਲਗਾਤਾਰ ਲੋਕਾਂ ਦਾ ਮੁਆਇਨਾ ਜਾਰੀ ਹੈ।
ਉਹਨਾਂ ਦੀ ਸਿਹਤ ਵਿਭਾਗ ਦੇ ਮੁਲਾਜਮਾਂ ਅਮਨਦੀਪ ਸਿੰਘ ਮਲਟੀਪਰਵਜ ਵਰਕਰ,ਗੁਰਸੇਵਕ ਸਿੰਘ ਮਲਟੀਪਰਵਜ ਵਰਕਰ ਦੁਆਰਾ ਫਾਲੋਅਪ ਕੀਤਾ ਜਾ ਰਿਹਾ ਹੈ । ਹਰਵਿੰਦਰ ਸਿੰਘ ਬਲਾਕ ਹੈਲਥ ਐਜੂਕੇਟਰ ਨੇ ਨੇ ਵੱਖ ਵੱਖ ਪਿੰਡਾਂ ਦੇ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਬਿਨਾਂ ਕਿਸੇ ਕੰਮ ਤੋਂ ਘਰਾਂ ਤੋਂ ਬਾਹਰ ਨਾ ਨਿਕਲਣ ਅਤੇ ਜਦੋਂ ਬਾਹਰ ਜਰੂਰੀ ਕੰਮ 'ਤੇ ਜਾਂਦੇ ਹਨ ਤਾਂ ਉਹ ਇੱਕ ਦੂਜੇ ਤੋਂ 6 ਫੁੱਟ ਦੀ ਦੂਰੀ ਬਣਾ ਕੇ ਰੱਖਣ ਕਿਉਂਕਿ ਕਰੋਨਾ ਵਾਇਰਸ ਇਸ ਬਿਮਾਰੀ ਨਾਲ ਗ੍ਰਹਿਸਤ ਮਰੀਜ ਤੋਂ ਖੰਘਦੇ ਅਤੇ ਛਿੱਕਦੇ ਹੋਏ ਫੈਲਾਇਆ ਜਾਂਦਾ ਹੈ ਜਿਸ ਕਰਕੇ ਇਹ ਦੂਰੀ ਬਣਾਈ ਰੱਖਣਾ ਜਰੂਰੀ ਹੈ।
ਉਨ੍ਹਾਂ ਕਿਹਾਹ ਕਿ ਆਪਣੇ ਕੰਮਾਂ ਤੋਂ ਬਾਅਦ ਆਪਣੇ ਹੱਥ ਘੱਟੋ ਘੱਟ 20 ਸਕਿੰਟ ਤੱਕ ਸਾਬਣ ਜਾਂ ਸੈਨੀਟਾਇਜਰ ਨਾਲ ਧੋ ਲਏ ਜਾਣ ਅਤੇ ਸਾਫ ਸਫਾਈ ਦਾ ਪੂਰਾ ਖਿਆਲ ਰੱਖਿਆ ਜਾਵੇ। ਬਲਾਕ ਐਜੂਕੇਟਰ ਨੇ ਆਖਿਆ ਕਿ ਭਾਰਤ ਦੇਸ਼ ਪਹਿਲਾਂ ਚੇਚਕ ਦੀ ਬਿਮਾਰੀ ਦਾ ਅਤੇ ਪੋਲਿਓ ਦਾ ਖਾਤਮਾ ਕਰ ਚੁੱਕਾ ਹੈ ਅਤੇ ਹੁਣ ਲੋਕਾਂ ਦੇ ਸਹਿਯੋਗ ਅਤੇ ਸਿਹਤ ਵਿਭਾਗ ਦੀ ਅਣਥੱਕ ਮਿਹਨਤ ਸਦਕਾ ਕੋਰੋਨਾ ਵਾਇਰਸ ਦੀ ਬਿਮਾਰੀ ਦੀ ਜੰਗ ਵੀ ਛੇਤੀ ਹੀ ਜਿੱਤ ਲਈ ਜਾਵੇਗੀ ।