ਸਿਹਤ ਵਿਭਾਗ ਵੱਲੋਂ ਭਗਤਾ ਭਾਈ ਵਿਖੇ ਵੈਕਸੀਨ ਕੈਂਪ 21 ਜੂਨ ਨੂੰ
ਅਸ਼ੋਕ ਵਰਮਾ
ਭਗਤਾ ਭਾਈ , 20 ਜੂਨ 2021 - ਸਿਹਤ ਵਿਭਾਗ ਭਗਤਾ ਭਾਈ ਵੱਲੋਂ 21 ਜੂਨ ਨੂੰ ਗੀਤਾ ਭਵਨ ਮੰਦਰ ਭਗਤਾ ਭਾਈਕਾ ਵਿਖੇ ਵੈਕਸੀਨ ਕੈਂਪ ਕੋਵਿਡ-19 ਤੋਂ ਬਚਾਓ ਲਈ 18 ਤੋਂ 44 ਸਾਲ ਉਮਰ ਵਰਗ ਅਤੇ 45 ਤੇ 45 ਤੋਂ ਵੱਧ ਉਮਰ ਵਰਗ ਦੇ ਮੁਫਤ ਟੀਕਾਕਰਨ ( ਵੈਕਸੀਨ ) ਕੈਂਪ ਲਗਾਇਆ ਜਾ ਰਿਹਾ ਹੈ।
ਇਸ ਕੈਂਪ ਵਿੱਚ ਵਿਦੇਸ਼ ਜਾਣ ਵਾਲੇ ਵਿਦਿਆਥੀਆਂ, ਵਰਕ ਪਰਮਿਟ ਤੇ ਵਿਦੇਸ਼ ਜਾਣ ਵਾਲੇ ਕਾਮਿਆਂ, ਦੁਕਾਨਦਾਰ, ਦੁਕਾਨਾਂ ਤੇ ਕੰਮ ਕਰਦੇ ਲੜਕੇ- ਲੜਕੀਆਂ, ਮਕੈਨਿਕ, ਵਰਕਸ਼ਾਪ ਤੇ ਕੰਮ ਕਰਦੇ ਮੁਲਾਜਮ, ਹੋਟਲ ਰੈਸਟੋਰੈਂਟ ਸੰਚਾਲਕ, ਓਹਨਾਂ ਕੋਲ ਕੰਮ ਕਰਦੇ ਕੂਕ, ਕਾਰੀਗਰ, ਖਾਣ ਪੀਣ ਦੀਆਂ ਸਟਾਲਾਂ ਵਾਲੇ, ਜਿਨ੍ਹਾਂ ਦੀ ਉਮਰ 45 ਸਾਲ ਤੋਂ ਘੱਟ ਹੈ, ਸਾਰੇ ਟੀਕਾਕਰਨ ਕਰਵਾ ਸਕਦੇ ਹਨ। ਸਿਹਤ ਵਿਭਾਗ ਵੱਲੋਂ ਦਿੱਤੀ ਜਾਣਕਾਰੀ ਅਨੁਸਾਰ45 ਸਾਲ ਤੋਂ ਵੱਧ ਉਮਰ ਵਰਗ ਵਾਲੇ ਵੀ ਵੈਕਸੀਨ ਲਗਵਾ ਸਕਦਾ ਹੈ।
ਉਨ੍ਹਾਂ ਦੱਸਿਆ ਕਿ ਜਿਨ੍ਹਾਂ ਨੇ ਵੀ ਵੈਕਸੀਨ ਲਗਵਾਉਣੀ ਹੋਵੇ ਉਹ ਆਪਣਾ ਅਧਾਰ ਕਾਰਡ ਜਾਂ ਵੋਟਰ ਕਾਰਡ ਜਾਂ ਪੈਨ ਕਾਰਡ ਅਤੇ ਮੋਬਾਈਲ ਨੰਬਰ ਨਾਲ ਜਰੂਰ ਲੈ ਕੇ ਆਉਣ । ਕੈਂਪ ਦਾ ਸਮਾਂ ਸਵੇਰੇ 9:15 ਵਜੇ ਤੋਂ ਦੁਪਹਿਰ 2 ਵਜੇ ਤੱਕ ਹੋਵੇਗਾ। ਉਨ੍ਹਾਂ ਦੱਸਿਆ ਕਿ ਵਿਦੇਸ਼ ਜਾਣ ਵਾਲੇ ਵਿਦਿਆਥੀਆਂ ਅਤੇ ਵਰਕ ਪਰਮਿਟ ਤੇ ਵਿਦੇਸ਼ ਜਾਣ ਵਾਲੇ ਕਾਮਿਆਂ ਨੂੰ ਪਾਸਪੋਰਟ ਦੀ ਫੋਟੋ ਕਾਪੀ ਅਤੇ ਵੀਸਾ ਜਾਂ ਆਫਰ ਲੈਟਰ ਜਾਂ ਵਰਕ ਪਰਮਿਟ ਦੀ ਕਾਪੀ ਲੈ ਕੇ ਆਉਣਾ ਜਰੂਰੀ ਹੈ