ਲੋਕਾਂ ਨੂੰ ਘਰਾਂ ਵਿਚ ਹੀ ਰਹਿਣ ਦੀ ਅਪੀਲ
ਖਰੀਦਦਾਰੀ ਕਰਨ ਲਈ ਨਕਦੀ ਦੀ ਬਜਾਏ ਡਿਜੀਟਲ ਪੇਮੈਂਟ ਨੂੰ ਦਿੱਤੀ ਜਾਵੇ ਤਰਜੀਹ
ਸਿਵਲ ਸਰਜਨ ਡਾ. ਗੁਰਿੰਦਰਬੀਰ ਸਿੰਘ ਨੇ ਕਰੋਨਾ ਵਾਂਿੲਰਸ ਦੇ ਮੱਦੇਨਜ਼ਰ ਲੋਕਾਂ ਨੂੰ ਘਰਾਂ ਵਿਚ ਰਹਿਣ ਅਤੇ ਲੋੜੀਂਦੇ ਇਹਤਿਆਤ ਵਰਤਣ ਦੀ ਅਪੀਲ ਕੀਤੀ ਹੈ।
ਉਨਾਂ ਦੱਸਿਆ ਕਿ ਕਰੋਨਾ ਵਾਇਰਸ ਤੋਂ ਬਚਣ ਲਈ ਕੁਝ ਜ਼ਰੂਰੀ ਗੱਲਾਂ ਦਾ ਖਿਆਲ ਰੱਖਣਾ ਬਹੁਤ ਜ਼ਰੂਰੀ ਹੈ। ਇਸ ਲਈ ਆਪਣੇ ਚਿਹਰੇ, ਮੂੰਹ, ਅੱਖ, ਨੱਕ ਨੂੰ ਹੱਥ ਲਾਉਣ ਤੋਂ ਪਹਿਲਾਂ ਹੱਥ ਸਾਬਣ ਨਾਲ ਚੰਗੀ ਤਰਾਂ ਧੋਵੋ। ਘਰ ਵਿਚ ਦਾਖਲ ਹੋਣ ਸਮੇਂ ਕੁਝ ਗੱਲਾਂ ਦਾ ਖਿਆਲ ਜ਼ਰੂਰ ਰੱਖੋ। ਘਰ ਵਿਚ ਦਾਖਲ ਹੋਣ ਵੇਲੇ ਕਿਸੇ ਵੀ ਚੀਜ਼ ਨੂੰ ਹੱਥ ਨਾ ਲਾਓ। ਘਰ ਵਿਚ ਦਾਖਲ ਹੋਣ ਤੋਂ ਪਹਿਲਾਂ ਦਰਵਾਜ਼ੇ ’ਤੇ ਆਪਣੇ ਜੁੱਤੇ ਉਤਾਰਕੇ ਹੀ ਅੰਦਰ ਜਾਓ। ਆਪਣੇ ਕੱਪੜੇ ਵੱਖਰੇ ਟੱਬ ਜਾਂ ਬਾਲਟੀ ਵਿਚ ਧੋਣ ਲਈ ਰੱਖੋ। ਆਪਣੇ ਬੈਗ, ਪਰਸ, ਬਟੂਏ, ਵਾਹਨ ਦੀ ਚਾਬੀ ਘਰ ਦੇ ਦਾਖਲਾ ਗੇਟ ’ਤੇ ਹੀ ਇਕ ਅਲੱਗ ਡੱਬੇ ਆਦਿ ਵਿਚ ਰੱਖੋ ਤੇ ਉਸ ਨੂੰ ਸੈਨੇਟਾਈਜ਼ ਕਰੋ। ਘਰ ਵਿਚ ਦਾਖਲ ਹੋਣ ਤੋ ਬਾਅਦ ਸਾਬਣ ਨਾਲ ਇਸ਼ਨਾਨ ਜ਼ਰੂਰ ਕਰੋ। ਆਪਣੀ ਐਨਕ ਜਾਂ ਮੋਬਾਈਲ ਫੋਨ ਆਦਿ ਨੂੰ ਚੰਗੀ ਤਰਾਂ ਸੈਨੇਟਾਈਜ਼ ਕਰੋ। ਬਾਹਰ ਤੋਂ ਲਿਆਂਦੀ ਜਾਣ ਵਾਲੀ ਕਿਸੇ ਵੀ ਵਸਤੂ ਦੇ ਤਲੇ ਨੂੰ ਚੰਗੀ ਤਰਾਂ ਸੈਨੇਟਾਈਜ਼ ਕਰ ਕੇ ਹੀ ਸਟੋਰ ਕਰੋ। ਬਾਹਰ ਤੋਂ ਲਿਆਂਦੀਆਂ ਜਾਣ ਵਾਲੀਆਂ ਫਲ-ਸਬਜ਼ੀਆਂ ਨੂੰ ਚੰਗੀ ਤਰਾਂ ਗਰਮ ਪਾਣੀ ਨਾਲ ਧੋ ਕੇ ਹੀ ਵਰਤੋ। ਦੁੱਧ ਦੇ ਪੈਕੇਟ ਪਹਿਲਾਂ ਚੰਗੀ ਤਰਾਂ ਧੋਵੋ। ਇਸ ਮਗਰੋਂ ਆਪਣੇ ਹੱਥਾਂ ਨੂੰ ਚੰਗੀ ਤਰਾਂ ਸਾਬਣ ਨਾਲ ਧੋ ਕੇ ਦੁੱਧ ਦੇ ਬਰਤਣ ਵਿਚ ਪਾਓ।
ਇਸ ਤੋਂ ਇਲਾਵਾਂ ਘਰਾਂ ਦੇ ਅੰਦਰ ਵੀ ਕੁਝ ਗੱਲਾਂ ਦਾ ਖਿਆਲ ਰੱਖਿਆ ਜਾਵੇ। ਘਰਾਂ ਅੰਦਰ ਬਜ਼ੁਰਗਾਂ ਨੂੰ ਜੇਕਰ ਸੰਭਵ ਹੋ ਸਕੇ ਤਾਂ ਵੱਖਰਾ ਰੱਖੋ ਅਤੇ ਉਨਾਂ ਨੂੰ ਖਾਣਾ, ਪਾਣੀ ਤੇ ਹੋਰ ਸੇਵਾਵਾਂ ਦੇਣ ਵੇਲੇ ਹੱਥ ਚੰਗੀ ਤਰਾਂ ਸਾਬਣ ਨਾਲ ਧੋਵੋ। ਪਰਿਵਾਰਕ ਮੈਂਬਰਾਂ ਖਾਸ ਕਰ ਕੇ ਬਜ਼ੁਰਗਾਂ ਨਾਲ ਗੱਲਬਾਤ ਸਮੇਂ ਘੱਟੋ ਘੱਟ ਇਕ ਮੀਟਰ ਦੀ ਦੂਰੀ ਬਣਾ ਕੇ ਰੱਖੋ। ਖਾਣਾ ਖਾਣ ਤੋਂ ਪਹਿਲਾਂ ਅਤੇ ਖਾਣ ਖਾਣ ਤੋਂ ਬਾਅਦ ਅਤੇ ਸਮੇਂ ਸਮੇਂ ’ਤੇ ਆਪਣੇ ਹੱਥਾਂ ਨੂੰ ਸਾਬਣ ਨਾਲ 20 ਸੈਕਿੰਡ ਤੱਕ ਚੰਗੀ ਤਰਾਂ ਧੋੋਵੋ। ਟੀ.ਵੀ., ਰਿਮੋਟ, ਫੋਨ, ਲੈਪਟਾਪ, ਵਾਹਨ ਦੀ ਚਾਬੀ ਆਦਿ ਨੂੰ ਰੋਜ਼ਾਨਾ ਘੱਟੋ ਘੱਟ ਇੱਕ ਵਾਰ ਜ਼ਰੂਰ ਸੈਨੇਟਾਈਜ਼ ਕੀਤਾ ਜਾਵੇ। ਦਰਵਾਜ਼ੇ ਦੀ ਘੰਟੀ, ਹੈਂਡਲ, ਕੁੰਡੀ, ਚੁਟਕਨੀ, ਘਰ ਦੀਆਂ ਪੌੜੀਆਂ ਦੀ ਰੇਿਗ, ਘਰ ਦੇ ਮੁੱਖ ਗੇਟ ਆਦਿ ਨੂੰ ਰੋਜ਼ਾਨਾ 3-4 ਵਾਰ ਸੈਨੇਟਾਈਜ਼ ਜ਼ਰੂਰ ਕਰੋ। ਜੇਕਰ ਘਰ ਵਿਚ ਕੋਈ ਛੋਟਾ ਬੱਚਾ ਹੈ ਜੋ ਰੁੜਦਾ ਹੈ ਤਾਂ ਉਸ ਦੇ ਹੱਥ-ਪੈਰ ਹਰ ਇਕ ਘੰਟੇ ਬਾਅਦ ਧੋਵੋ ਤੇ ਸੰਭਵ ਹੋਵੇ ਤਾਂ ਉਸ ਨੂੰ ਗੋਦੀ ’ਚ ਹੀ ਰੱਖੋ। ਘਰ ਵਿਚ ਰੋਜ਼ਾਨਾ ਘੱਟੋ ਘੱਟ ਦੋ ਵਾਰ ਫਲੋਰ ਕਲੀਨਰ ਨਾਲ ਜ਼ਰੂਰ ਪੋਚਾ ਲਗਾਉ। ਜੇ ਸੰਭਵ ਹੋਵੇ ਤਾਂ ਤਾਲਾਬੰਦੀ ਦੌਰਾਨ ਘਰ ਵਿਚ ਬਾਹਰਲੇ ਵਿਅਕਤੀਆਂ ਦੀਆਂ ਸੇਵਾਵਾਂ ਲੈਣ ਤੋਂ ਗੁਰੇਜ਼ ਕਰੋ। ਬਾਹਰੋਂ ਲਿਆਂਦੀਆਂ ਜਾਣ ਵਾਲੀਆਂ ਚੀਜ਼ਾਂ ਨੂੰ ਅਲੱਗ ਹੀ ਰੱਖੋ ਤੇ ਉਸ ਨੂੰ ਸੈਨੇਟਾਈਜ਼ ਕਰੋ। ਖਰੀਦਦਾਰੀ ਕਰਨ ਲਈ ਨਕਦੀ (ਕੈਸ਼) ਦੀ ਜਗਾ ਡਿਜੀਟਲ ਪੇਮੈਂਟ ਨੂੰ ਤਰਜੀਹ ਦਿਓ।