ਅਖੌਤੀ ਗਰੀਬ ਲੋਕਾਂ ਨੇ ਲੰਗਰ ਦੀ ਨਿਰਦਰੀ ਕਰ ਸੇਵਾ ਕਰਨ ਵਾਲਿਆਂ ਦਾ ਦਿਲ ਤੋੜਿਆ
ਫਿਰੋਜ਼ਪੁਰ 27 ਅਪ੍ਰੈਲ 2020 : ਸਮਾਜ ਸੇਵਾ ਦੇ ਖੇਤਰ ਵਿਚ ਆਪਣੀ ਵੱਡਮੁੱਲੀ ਪਛਾਣ ਰੱਖਣ ਵਾਲੀ ਉੱਘੀਆਂ ਸਮਾਜ ਸੇਵਾ ਸੰਸਥਾਵਾਂ ਜਿਨ੍ਹਾਂ ਨੇ ਕਰਫਿਓ ਦੌਰਾਨ ਗਰੀਬ ਲੋਕਾਂ ਲਈ ਘਰ ਘਰ ਜਾ ਕੇ ਸਲੱਮ ਬਸਤੀਆਂ ਵਿਚ ਜਿਸ ਤਰ੍ਹਾਂ ਲੰਗਰ ਵੰਡ ਕੇ ਆਪਣਾ ਬਣਦਾ ਫਰਜ਼ ਨਿਭਾਇਆ, ਉਹ ਕਿਸੇ ਤੋਂ ਲੁਕਿਆ ਛੁਪਿਆ ਨਹੀਂ, ਪਰ ਕੁਝ ਅਖੌਤੀ ਗਰੀਬ ਲੋਕਾਂ ਵੱਲੋਂ ਇਸ ਲੰਗਰ ਦੀ ਕੀਤੀ ਘੋਰ ਨਿਰਾਦਰੀ ਦੀਆਂ ਰਿਪੋਰਟਾਂ ਆਉਣ ਤੇ ਸਮੁੱਚੀਆਂ ਸਿੱਖ ਜਥੇਬੰਦੀਆਂ ਦਾ ਹੀ ਇਨ੍ਹਾਂ ਅਖੌਤੀ ਗਰੀਬ ਲੋਕਾਂ ਤੋਂ ਮੋਹ ਭੰਗ ਹੋ ਗਿਆ ਅਤੇ ਉਨ੍ਹਾਂ ਨੇ ਇਸ ਸੇਵਾ ਨੂੰ ਬਲਦਵਾ ਰੂਪ ਦੇ ਕੇ ਸਲੱਮ ਬਸਤੀਆਂ ਦੀ ਬਜਾਏ ਹਸਪਤਾਲਾਂ ਵਿਚ ਲੋੜਵੰਦ ਮਰੀਜ਼ਾਂ ਵੱਲ ਆਪਣਾ ਰੁੱਖ ਕਰ ਲਿਆ ਹੈ। ਇਸ ਬਾਰੇ ਜਾਣਕਾਰੀ ਦਿੰਦਦਿਆਂ ਉੱਘੀ ਸਮਾਜ ਸੇਵਾ ਸੰਸਥਾ ਸਿੱਖ ਸਟੂਡੈਂਟਸ ਫੈਡਰੇਸ਼ਨ ਮਹਿਤਾ ਦੇ ਆਗੂਆਂ ਭਾਈ ਜਸਪਾਲ ਸਿੰਘ, ਭਗਵਾਨ ਸਿੰਘ ਦੜਿਆਲਾ, ਸੁਖਦੇਵ ਸਿੰਘ ਲਾਡਾ ਤੇ ਸਾਥੀਆਂ ਨੇ ਦੱਸਿਆ ਕਿ ਉਹ ਕੁਝ ਲੋਕਾਂ ਵੱਲੋਂ ਲੰਗਰ ਦੀ ਕੀਤੀ ਘੋਰ ਨਿਰਾਦਰੀ ਤੋਂ ਬੇਹੱਦ ਦੁਖੀ ਹੋਏ ਹਨ ਅਤੇ ਹੁਣ ਉਹ ਹਸਪਤਾਲਾਂ ਵਿਚ ਲੋੜਵੰਦ ਮਰੀਜ਼ਾਂ ਨੂੰ ਜੋ ਆਵਾਜਾਈ ਦੇ ਬੰਦ ਹੋਏ ਸਾਧਨਾਂ ਕਰਕੇ ਆਪਣੇ ਘਰਾਂ ਤੋਂ ਕੋਈ ਸਮਾਨ ਨਹੀਂ ਮੰਗਵਾ ਸਕਦੇ ਲਈ ਲੰਗਰ ਦਾ ਪ੍ਰਬੰਧ ਕਰ ਰਹੇ ਹਨ। ਉਨ੍ਹਾਂ ਦੱਸਿਆ ਕਿ ਕੁਝ ਗਰੀਬ ਤੇ ਬੇਸਹਾਰਾ ਮਰੀਜ਼ਾਂ ਨੂੰ ਲੰਗਰ ਦੇ ਨਾਲ ਨਾਲ ਜ਼ਰੂਰਤ ਅਨੁਸਾਰ ਨਗਦ ਰਾਸ਼ੀ ਵੀ ਦਿੱਤੀ ਜਾ ਰਹੀ ਹੈ। ਇਸ ਮੌਕੇ ਉਨ੍ਹਾਂ ਦੇ ਨਾਲ ਮਨਜੀਤ ਸਿੰਘ ਔਲਖ, ਗਗਨਦੀਪ ਸਿੰਘ ਚਾਵਲਾ, ਜਸਬੀਰ ਸਿੰਘ ਤੇਗਾ ਸਿੰਘ ਵਾਲਾ, ਹਰਜਿੰਦਰ ਸਿੰਘ ਬੱਗਾ, ਕੁਲਦੀਪ ਸਿੰਘ ਨੰਢਾ, ਲਾਭ ਸਿੰਘ ਸਿੱਧੂ, ਕੁਲਦੀਪ ਸਿੰਘ ਲੋਕੋ ਅਤੇ ਨਿਰਮਲ ਸਿੰਘ ਭੋਲਾ ਆਦਿ ਆਗੂ ਵੀ ਹਾਜ਼ਰ ਸਨ।