ਕੋਰੋਨਾ ਵਾਇਰਸ ਵਰਗੇ ਸੰਕਟ ਦੌਰਾਨ ਸੀਜੀਸੀ ਲਾਂਡਰਾ ਨੇ ਲੋੜਵੰਦਾਂ ਨੂੰ ਵੰਡਿਆ ਭੋਜਨ
ਐਸ.ਏ.ਐਸ. ਨਗਰ 31 ਮਾਰਚ 2020: ਵਿਸ਼ਵ ਭਰ ਵਿੱਚ ਕੋਰੋਨਾ ਵਾਇਰਸ (ਕੋਵਿਡ -19) ਦਾ ਪ੍ਰਕੋਪ ਜ਼ੋਰਾਂ ਤੇ ਹੈ ਅਤੇ ਇਸ ਭਿਆਨਕ ਮੁਸੀਬਤ (ਆਪਦਾ) ਨਾਲ ਨਜਿੱਠਣ ਅਤੇ ਇਸ ਤੇ ਰੋਕ ਲਗਾਉਣ ਲਈ ਪੂਰੇ ਦੇਸ਼ ਨੂੰ ਲਾੱਕਡਾਊਨ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਸੰਕਟ ਦੀ ਇਸ ਘੜੀ ਵਿੱਚ ਚੰਡੀਗੜ੍ਹ ਗਰੁੱਪ ਆਫ ਕਾਲਜਿਜ਼ (ਸੀਜੀਸੀ) ਲਾਂਡਰਾ ਜ਼ਰੂਰਤਮੰਦਾਂ ਦੀ ਮਦਦ ਲਈ ਅੱਗੇ ਆਇਆ ਹੈ। ਜਿਸ ਦੇ ਮੱਦੇਨਜ਼ਰ ਅਦਾਰੇ ਵੱਲੋਂ ਆਪਣੇ ਗੁਆਂਡੀ ਪਿੰਡਾਂ ਦੇ ਲੋੜਵੰਦ ਦਿਹਾੜੀਦਾਰਾਂ ਨੂੰ ਪਕਾਏ ਹੋਏ ਭੋਜਨ ਦੀ ਵੰਡ ਕੀਤੀ ਗਈ।ਲੋੜਵੰਦਾਂ ਨੂੰ ਵੰਡਿਆ ਗਿਆ ਭੋਜਨ ਕਾਲਜ ਦੀ ਰਸੋਈ (ਮੈੱਸ) ਵਿੱਚ ਤਿਆਰ ਕੀਤਾ ਗਿਆ ਅਤੇ ਤਿਆਰ ਭੋਜਨ ਲਾਂਡਰਾ ਮੁੱਖ ਚੌਂਕ ਦੇ ਆਸ ਪਾਸ ਅਤੇ ਸਕਾਈ ਰਾੱਕ ਸਿਟੀ ਮੋਹਾਲੀ ਵਿੱਚ ਸਥਿਤ ਜ਼ਰੂਰਤਮੰਦਾਂ ਨੂੰ ਵੰਡਿਆ ਗਿਆ।
ਸਮਾਜ ਦੇ ਦੱਬੇ ਕੁਚਲੇ ਵਰਗਾਂ ਤੱਕ ਪਹੰੁਚ ਕੇ ਉਨ੍ਹਾਂ ਦੀ ਮਦਦ ਕਰਨ ਨੂੰ ਆਪਣੀ ਇੱਕ ਸਮਾਜਿਕ ਜ਼ਿੰਮੇਵਾਰੀ ਸਮਝਦਿਆਂ ਸੀਜੀਸੀ ਲਾਂਡਰਾ ਵੱਲੋਂ ਭੋਜਨ ਵੰਡ ਮੁਹਿੰਮ ਦੌਰਾਨ 200 ਤੋਂ ਜ਼ਿਆਦਾ ਡੱਬਾ ਬੰਦ ਕੀਤਾ ਗਿਆ ਖਾਣਾ ਰੋਜ਼ਾਨਾ ਦੇ ਦਿਹਾੜੀਦਾਰਾਂ ਅਤੇ ਉਨ੍ਹਾਂ ਦੇ ਪਰਿਵਾਰਾਂ ਨੂੰ ਸੌਂਪਿਆ ਗਿਆ ਅਤੇ 21 ਦਿਨ ਤੱਕ ਚਲਦੇ ਇਸ ਲੋਕਡਾਊਨ ਵਿਚਕਾਰ ਸੀਜੀਸੀ ਆਉਣ ਵਾਲੇ ਦਿਨਾਂ ਵਿੱਚ ਵੀ ਹੋਰਨਾਂ ਪਿੰਡਾਂ ਦੇ ਲੋੜਵੰਦਾਂ ਨੂੰ ਭੋਜਨ ਦੀ ਸੁਵਿਧਾ ਮੁਹੱਈਆ ਕਰਵਾਉਂਦੇ ਰਹਿਣਗੇ।