ਫਿਰੋਜ਼ਪੁਰ, 19 ਅਪ੍ਰੈਲ 2020 - ਪੰਜਾਬੀ ਟ੍ਰਿਬਿਊਨ ਦੇ ਸੀਨੀਅਰ ਪੱਤਰਕਾਰ ਦਵਿੰਦਰ ਪਾਲ ਨੂੰ ਚੰਡੀਗੜ੍ਹ ਪੁਲਿਸ ਦੁਆਰਾ ਜਬਰੀ ਗਿਰਫ਼ਤਾਰ ਕਰਨ ਅਤੇ ਬੇਇੱਜਤ ਕਰਨ ਖਿਲਾਫ਼ ਭਾਰੀ ਰੋਸ ਪਾਇਆ ਜਾ ਰਿਹਾ ਹੈ। ਮੈਡੀਕਲ ਪ੍ਰੈਕਟੀਸ਼ਨਰਜ ਐਸੋਸੀਏਸ਼ਨ ਪੰਜਾਬ ਨੇ ਇਸ ਘਟਨਾਕ੍ਰਮ ਨੂੂੰ ਪ੍ਰੈੱਸ ਦੀ ਆਜ਼ਾਦੀ 'ਤੇ ਹਮਲਾ ਕਰਾਰ ਦਿੱਤਾ ਹੈ।
ਮੈਡੀਕਲ ਪ੍ਰੈਕਟੀਸ਼ਨਰਜ ਐਸੋਸੀਏਸ਼ਨ ਪੰਜਾਬ ਦੇ ਸੂਬਾ ਪ੍ਰਧਾਨ ਧੰਨਾ ਮੱਲ ਗੋਇਲ, ਸਕੱਤਰ ਕੁਲਵੰਤ ਰਾਏ ਪੰਡੋਰੀ, ਸੀਨੀਅਰ ਵਾਇਸ ਪ੍ਰਧਾਨ ਗੁਰਮੇਲ ਸਿੰਘ ਮਾਛੀਕੇ, ਕੈਸੀਅਰ ਐਚ ਐਸ ਰਾਣੂ, ਸਰਪਰਸਤ ਸੁਰਜੀਤ ਸਿੰਘ, ਪੈ੍ਸ ਸਕੱਤਰ ਮਲਕੀਤ ਥਿੰਦ,ਸਲਾਹਕਾਰ ਜਸਵਿੰਦਰ ਭੋਗਲ, ਸੂਬਾ ਆਗੂ ਸੀ ਆਰ ਸੰਕਰ, ਚੇਅਰਮੈਨ ਦਿਲਦਾਰ ਸਿੰਘ, ਨਛੱਤਰ ਸਿੰਘ ਚੀਮਾ ਆਦਿ ਆਗੂਆਂ ਨੇ ਇਸ ਘਟਨਾ ਦੀ ਸਖਤ ਸਬਦਾਂ ਵਿੱਚ ਨਿੰਦਾ ਕੀਤੀ ਹੈ ਅਤੇ ਗਿਰਫ਼ਤਾਰ ਕਰਨ ਅਤੇ ਗਾਹਲਾਂ ਕੱਢਣ ਵਾਲੇ ਥਾਣੇਦਾਰ ਅਤੇ ਸਬੰਧਤ ਅਧਿਕਾਰੀ ਖਿਲਾਫ਼ ਸਖਤ ਕਾਰਵਾਈ ਕਰਨੀ ਚਾਹੀਦੀ ਹੈ ਅਤੇ ਲਾਕਡਾਉਨ ਸਮੇਂ ਮਨਮਾਨੀਆਂ ਕਰਨ ਵਾਲੇ ਪੁਲਿਸ ਵਾਲਿਆਂ ਖਿਲਾਫ਼ ਤਰੁੰਤ ਕਾਰਵਾਈ ਕਰਕੇ ਮੁਅੱਤਲ ਕਰਨਾ ਚਾਹੀਦਾ ਹੈ। ਆਗੂਆਂ ਵੱਲੋਂ ਜਾਰੀ ਸਾਂਝੇ ਬਿਆਨ ਕਿਹਾ ਗਿਆ ਕਿ ਦੋ ਸੂਬਿਆਂ ਦੀ ਰਾਜਧਾਨੀ ਤੇ ਕੇਂਦਰ ਸ਼ਾਸ਼ਿਤ ਸ਼ਹਿਰ ਦੀ ਜਿਸ ਪੁਲਸ ਫੋਰਸ ਨੂੂੰ ਅਨੁਸ਼ਾਸ਼ਿਤ ਫੋਰਸ ਕਿਹਾ ਜਾਂਦਾ ਹੈ ਉਸ ਵੱਲੋਂ ਆਪਣੇ ਦਫਤਰ ਜਾ ਰਹੇ ਸੀਨੀਅਰ ਪੱਤਰਕਾਰ, ਜਿਸ ਦੇ ਗਲ਼ ਵਿੱਚ ਪਹਿਚਾਣ ਪੱਤਰ ਵੀ ਸੀ, ਨੂੂੰ ਬਿਨਾਂ ਪੁੱਛੇ ਦੱਸੇ ਜੀਪ ਵਿੱਚ ਸੁੱਟ ਕੇ ਥਾਣੇ ਲੈ ਜਾਣਾ ਬਹੁਤ ਹੀ ਹੈਰਾਨ ਪ੍ਰੇਸ਼ਾਨ ਕਰਨ ਵਾਲਾ ਮਾਮਲਾ ਹੈ।
ਉਨ੍ਹਾਂ ਕਿਹਾ ਕਿ ਕੋਰੋਨਾ ਮਹਾਂਮਾਰੀ ਦੇ ਇਸ ਬੇਹੱਦ ਨਾਜ਼ਕ ਦੌਰ ਵਿੱਚ ਪ੍ਰੈੱਸ ਹੀ ਹੈ ਜਿਸ ਰਾਹੀਂ ਲੋਕਾਂ ਤੱਕ ਸਹੀ ਜਾਣਕਾਰੀ ਪਹੁੰਚਦੀ ਹੈ। ਪ੍ਰੈੱਸ ਦੇ ਇਸ ਰੋਲ ਨੂੂੰ ਖਾਸ ਕਰ ਕੇਂਦਰ ਸਰਕਾਰ, ਵੱਲੋਂ ਲੋਕ ਆਵਾਜ ਦਾ ਗਲ਼ਾ ਦਬਾਉਣ ਲਈ ਸੱਚੀ ਸਮੁੱਚੀ ਪੱਤਰਕਾਰੀ ਕਰਨ ਵਾਲਿਆਂ ਨੂੰ ਦਹਿਸਤਯਦਾ ਕਰਨ ਦੀਆਂ ਨਿਰੰਤਰ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਹਨ। ਕੇਂਦਰ ਸਰਕਾਰ ਵੱਲੋਂ ਕੋਰੋਨਾ ਮਹਾਂਮਾਰੀ ਅਤੇ ਲੌਕਡਾਊਨ ਦੀ ਆੜ ਵਿਚ `ਦਾ ਵਾਇਰ ' ਦੇ ਸੰਪਾਦਕ ਸਿਧਾਰਥ ਵਰਧਰਾਜਨ, ਪ੍ਰਸਾਂਤ ਭੂਸ਼ਣ, ਆਨੰਦ ਤੇਲਤੂੰਬੜੇ ਅਤੇ ਡਾ਼ ਗੌਤਮ ਨਵਲੱਖਾ ਸਮੇਤ 1000 ਤੋਂ ਵੱਧ ਲੋਕਾਂ ਨੂੰ ਜੇਲ੍ਹਾਂ ਵਿੱਚ ਬੰਦ ਕੀਤਾ ਜਾ ਚੁੱਕਾ ਹੈ। ਦਵਿੰਦਰਪਾਲ ਦੇ ਮਾਮਲੇ ਨੂੂੰ ਵੀ ਇਸੇ ਦੀ ਇਕ ਕੜੀ ਵਜੋਂ ਦੇਖਿਆ ਜਾਮਾਂਦਾ ਹੈ
ਸਮੂਹ ਜਮਹੂਰੀ ਜਥੇਬੰਦੀਆਂ ਨੂੂੰ ਪ੍ਰੈੱਸ 'ਤੇ ਇਸ ਵਿਉਂਤਬੱਧ ਹਮਲੇ ਦਾ ਜੋਰਦਾਰ ਵਿਰੋਧ ਕਰਨਾ ਚਾਹੀਦਾ ਹੈ।