ਅਸ਼ੋਕ ਵਰਮਾ
ਮਾਨਸਾ, 2 ਮਈ 2020 - ਮਾਨਸਾ ਜ਼ਿਲ੍ਹੇ ਦੇ ਪਿੰਡ ਮਲਕੋਂ ਦੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਨੇ ਪ੍ਰਾਈਵੇਟ ਸਕੂਲਾਂ ਨੂੰ ਮਾਤ ਦੇ ਦਿੱਤੀ ਹੈ। ਇਸ ਸਕੂਲ ਦੇ ਅਧਿਆਪਕਾਂ ਨਿਰਭੈ ਸਿੰਘ ਭੁੱਲਰ ਨੇ ਜਦੋਂ ਸਕੂਲ ਦੀ ਨੁਹਾਰ ਬਦਲਣ ਦੀ ਠਾਣ ਲਈ ਤਾਂ ਇਹ ਵਿਦਿਆਰਥੀਆਂ ਅਤੇ ਮਾਪਿਆਂ ਦੀ ਖਿੱਚ ਦਾ ਕੇਂਦਰ ਬਣ ਗਿਆ ਹੈ। ਕੋਰੋਨਾ ਵਾਇਰਸ ਦੀਆਂ ਅਨੇਕਾਂ ਦਿੱਕਤਾਂ ਦੇ ਬਾਵਜ਼ੂਦ ਮਲਕੋਂ ਸਕੂਲ ਨੂੰ ਸਰਕਾਰ ਅਤੇ ਦਾਨੀ ਸੱਜਣਾਂ ਦੇ ਸਹਿਯੋਗ ਨਾਲ ਸਕੂਲ ਨੂੰ ਦੇਖਣ ਪੱਖੋ ਸਮਾਰਟ ਹੀ ਨਹੀਂ ਬਣਾਇਆ ਸਗੋਂ ਪੜ੍ਹਾਈ ਪੱਖੋਂ ਵੀ ਨਤੀਜੇ 100 ਫੀਸਦੀ ਆ ਰਹੇ ਹਨ।
ਸਕੂਲ ਦੇ ਇੰਚਾਰਜ ਪ੍ਰਿੰਸੀਪਲ ਅਤੇ ਪੰਜਾਬੀ ਦੇ ਅਧਿਆਪਕ ਜਸਮੇਲ ਸਿੰਘ ਗਿੱਲ ਨੇ ਹੁਣ ਤੱਕ ਬਿਨਾਂ ਕਿਸੇ ਰੋਲੇ ਰੱਪੇ ਤੋਂ ਸਕੂਲ ਦੇ ਬੁੱਕ ਬੈਂਕ ਚੋਂ ਲਗਭਗ ਹਰ ਬੱਚੇ ਕੋਲ ਕਿਤਾਬਾਂ ਪਹੁੰਚਾ ਦਿੱਤੀਆਂ ਹਨ ਅਤੇ ਦੁੱਖ ਤਕਲੀਫਾਂ ਦੀ ਜਾਣਕਾਰੀ ਵੀ ਲਈ ਜਾ ਰਹੀ ਹੈ। ਨਵੇਂ ਦਾਖਲਿਆਂ ਲਈ ਮਲਕੋ, ਸੰਦਲੀ, ਫਰੀਦ ਕੇ, ਮੋਫਰ, ਨੰਦਗੜ ਦੇ ਗੁਰੂ ਘਰਾਂ ਚ ਹੋ ਕੇ ਦਿਵਾਏ ਜਾ ਰਹੇ ਹਨ। ਪਿਛਲੇ ਸਾਲ 248 ਤੋਂ ਗਿਣਤੀ ਹੁਣ 255 ਹੋ ਗਈ ਹੈ, ਅਜੇ ਹੋਰ ਦਾਖਲਿਆਂ ਦੀ ਉਮੀਦ ਹੈ।
ਸਕੂਲ ਕਮੇਟੀ ਦੇ ਚੇਅਰਮੈਨ ਬੋਹੜ ਸਿੰਘ,ਕਮੇਟੀ ਮੈਂਬਰ ਨਾਜ਼ਰ ਸਿੰਘ ਦਾ ਵੀ ਵੱਡਾ ਯੋਗਦਾਨ ਹੈ, ਉਨਾਂ ਨੇ ਤਿੰਨ ਲੱਖ ਰੁਪਏ ਤੋਂ ਵੱਧ ਦਾਨ ਇਸ ਸਕੂਲ ਲਈ ਇਕੱਠਾ ਕਰਕੇ ਸ਼ਾਨਦਾਰ ਗੇਟ ਅਤੇ ਹੋਰਨਾਂ ਕੰਮਾਂ ਤੇ ਲਾਇਆ ਹੈ। ਬਿਲਡਿੰਗ ਨੂੰ ਰੰਗ ਰੋਗਣ ਕਰਕੇ ਚਮਕਾ ਦਿੱਤਾ ਹੈ। ਬੱਚਿਆਂ ਲਈ 10 ਪੱਖੇ ਅਤੇ ਦੋ ਸਮਾਰਟ ਪ੍ਰੋਜੈਕਟਰ ਹਨ। ਬੱਚਿਆਂ ਨੂੰ ਹੁਣ ਕਿਤਾਬਾਂ ਦੇਣ ਤੋਂ ਇਲਾਵਾ ਆਨਲਾਈਨ ਪੜ੍ਹਾਈ ਲਈ ਵੀ ਕਰਵਾਈ ਜਾ ਰਹੀ ਹੈ।
ਸਕੂਲ ਚ ਮਨਰੇਗਾ ਤਹਿਤ 7.35 ਲੱਖ ਨਾਲ ਸਕੂਲ ਦੀ ਚਾਰ ਦੀਵਾਰੀ, ਸ਼ਾਨਦਾਰ ਪਾਰਕ ਲਈ ਲਗਭਗ ਸੱਤ ਲੱਖ ਰੁਪਏ ਲਗਾਏ ਗਏ ਹਨ ਅਤੇ ਇਸ ਤੋਂ ਵਿਦਿਆਰਥੀਆਂ ਲਈ ਸ਼ਾਨਦਾਰ ਖੇਡ ਗਰਾਉਂਡ ਵੀ ਉਪਲੱਬਧ ਹੈ। ਸਕੂਲ ਅਧਿਆਪਕ ਰਜਿੰਦਰ ਸਿੰਘ, ਰਾਜਵੀਰ ਕੌਰ, ਗੁਰਵਿੰਦਰ ਕੌਰ, ਅੰਮਿ੍ਰਤਪਾਲ ਕੌਰ ਜਗਰਾਜ ਸਿੰਘ, ਮਨਿੰਦਰ ਸਿੰਘ ਅਤੇ ਗੁਰਦੀਪ ਸਿੰਘ ਦਾ ਕਹਿਣਾ ਸੀ ਕਿ ਤਬਦੀਲੀਆਂ ਤੋਂ ਬਾਅਦ ਸਕੂਲ ਦੇ ਨਤੀਜਿਆਂ ਪ੍ਰਤੀ ਉਹ ਆਸਵੰਦ ਹਨ।