ਮਨਿੰਦਰਜੀਤ ਸਿੱਧੂ
- ਕਰਫ਼ਿਊ ਦੌਰਾਨ ਸੇਵਾ ਕਰਕੇ ਜਿੱਤਿਆ ਲੋਕਾਂ ਦਾ ਦਿਲ
ਜੈਤੋ, 8 ਮਈ 2020 - ਅੱਜ ਜੈਤੋ ਸ਼ਹਿਰ ਦੇ ਵਾਰਡ ਨੰਬਰ 3 ਅਤੇ 4 ਦੇ ਲੋਕਾਂ ਨੇ ਸੀ ਆਈ ਏ ਸਟਾਫ ਜੈਤੋ ਦੇ ਇੰਚਾਰਜ ਕੁਲਬੀਰ ਚੰਦ ਸ਼ਰਮਾ ਦਾ ਕਰੋਨਾਂ ਮਹਾਂਮਾਰੀ ਕਾਰਨ ਲੱਗੇ ਕਰਫਿਊ ਅਤੇ ਲਾਕਡਾਊਨ ਦੌਰਾਨ ਆਪਣੀ ਡਿਊਟੀ ਨਿਭਾਉਂਦਿਆਂ ਸਮਾਜ਼ ਦੇ ਲੋੜਵੰਦ ਹਿੱਸਿਆਂ ਦੀ ਤਨਦੇਹੀ ਨਾਲ ਸੇਵਾ ਕਰਨ ਬਦਲੇ ਇਲਾਕਾ ਨਿਵਾਸੀਆਂ ਵੱਲੋਂ ਫੁੱਲਾਂ ਦੀ ਵਰਖਾ ਕਰਕੇ ਤਾੜੀਆਂ ਮਾਰ ਕੇ ਸਨਮਾਨ ਕੀਤਾ ਗਿਆ। ਉੱਘੇ ਸਮਾਜਸੇਵੀ ਦੌਲਤ ਸਿੰਘ ਅਨਪੜ ਨੇ ਕੁਲਬੀਰ ਚੰਦ ਦੇ ਗਲ ਵਿਚ ਫੁੱਲਾਂ ਦਾ ਹਾਰ ਪਾਉਦਿਆਂ ਕਿਹਾ ਕਿ ਜਦ ਤੋਂ ਕਰਫਿਊ ਲੱਗਿਆ ਹੈ ਇਹ ਅਫਸਰ ਦਿਨ ਰਾਤ ਲੋੜਵੰਦ ਲੋਕਾਂ ਦੀ ਸੇਵਾ ਕਰ ਰਿਹਾ ਹੈ। ਜਿੱਥੇ ਇਸ ਨੇ ਰਾਸ਼ਨ ਤੋਂ ਸੱਖਣੇ ਲੋਕਾਂ ਨੂੰ ਭੋਜਨ ਮੁਹੱਈਆ ਕਰਵਾਇਆ ਹੈ, ਉੱਥੇ ਹੀ ਕਰੋਨਾ ਦੀ ਮਹਾਂਮਾਰੀ ਤੋਂ ਬਚਣ ਲਈ ਲੋਕਾਂ ਨੂੰ ਜਾਗਰੂਕ ਕਰਦਿਆਂ ਲਗਾਤਾਰ ਮਾਸਕ ਅਤੇ ਹੋਰ ਬਚਾਅ ਸਮੱਗਰੀ ਵੀ ਵੰਡੀ ਹੈ।ਇਸ ਮੌਕੇ ਕੁਲਬੀਰ ਚੰਦ ਸ਼ਰਮਾ ਨੇ ਕਿਹਾ ਕਿ ਲੋਕਾਂ ਵੱਲੋਂ ਦਿੱਤੇ ਪਿਆਰ ਅਤੇ ਸਨਮਾਨ ਲਈ ਮੈ ਦਿਲੋ ਧੰਨਵਾਦ ਕਰਦਾ ਹਾਂ ਤੇ ਮੈਂ ਆਪਣੇ ਲੋਕਾਂ ਦੁਆਰਾ ਦਿੱਤੇ ਪਿਆਰ ਸਤਿਕਾਰ ਦਾ ਹਮੇਸ਼ਾ ਰਿਣੀ ਰਹਾਂਗਾ।ਇਸ ਮੌਕੇ ਨਰਿੰਦਰ ਸਿੰਘ ਜੋਰਾ, ਗੋਬਿੰਦ ਸਿੰਘ ਗੋਗੀ, ਮਨਜੀਤ ਸਿੰਘ ਮਨੀ, ਗੁਰਪ੍ਰੀਤ ਸਿੰਘ ਗੋਪੀ, ਡਾਕਟਰ ਸੇਵਕ ਸਿੰਘ, ਨਿੰਦਰ ਸਿੰਘ, ਗੁਰਲਾਲ ਸਿੰਘ, ਗਿਆਨ ਸਿੰਘ ,ਜਸਵਿੰਦਰ ਸਿੰਘ,, ਅਮਨਦੀਪ ਸਿੰਘ ,ਪ੍ਰਭਦਿਆਲ ਸਿੰਘ, ਰਾਜਾ ਸਿੰਘ ਡਰਾਈਵਰ, ਕੁਲਦੀਪ ਸਿੰਘ, ਸਤਨਾਮ ਸਿੰਘ , ਨੀਲੂ ਸਰਮਾ,ਬੇਅੰਤ ਸਿੰਘ ਆਦਿ ਹਾਜਰ ਸਨ।