- ਰੋਸ ਰੈਲੀ ਕਰਨ ਉਪਰੰਤ ਜਿਲ੍ਹਾ ਅਧਿਕਾਰੀਆਂ ਰਾਹੀਂ ਭੇਜੇ ਗਏ ਰੋਸ ਪੱਤਰ
- ਸਿੱਖਿਆ ਸਕੱਤਰ ਦੇ ਹਿਟਲਰਸ਼ਾਹੀ ਵਤੀਰੇ ਖਿਲਾਫ ਕੀਤੀ ਨਾਅਰੇਬਾਜੀ
ਫਿਰੋਜ਼ਪੁਰ 08 ਜੂਨ 2020: ਗੌਰਮਿੰਟ ਟੀਚਰਜ਼ ਯੂਨੀਅਨ ਪੰਜਾਬ ਦੇ ਪ੍ਰਧਾਨਗੀ ਮੰਡਲ ਦੇ ਫੈਸਲੇ ਅਨੁਸਾਰ ਜਿਲ੍ਹਾ ਫ਼ਿਰੋਜ਼ਪੁਰ ਇਕਾਈ ਵੱਲੋਂ ਜਿਲ੍ਹਾ ਪ੍ਰਧਾਨ ਬਲਵਿੰਦਰ ਸਿੰਘ ਭੁੱਟੋ ਅਤੇ ਜਿਲ੍ਹਾ ਜਨਰਲ ਸਕੱਤਰ ਜਸਵਿੰਦਰ ਸਿੰਘ ਦੀ ਅਗਵਾਈ ਵਿਚ ਜਿਲ੍ਹਾ ਸਿਖਿਆ ਦਫਤਰ ਅੱਗੇ ਰੌਸ ਰੈਲੀ ਕਰਨ ਉਪਰੰਤ ਡਿਪਟੀ ਕਮਿਸਨਰ ਕੁਲਵੰਤ ਸਿੰਘ ਅਤੇ ਜਿਲ੍ਹਾ ਸਿਖਿਆ ਅਫਸਰ (ਐਲੀਮੈਂਟਰੀ ) ਰਾਹੀਂ ਮੁੱਖ ਮੰਤਰੀ ਅਤੇ ਸਿੱਖਿਆ ਮੱੰਤਰੀ ਪੰਜਾਬ ਨੂੰ ਰੋਸ਼ ਪੱਤਰ ਭੇਜੇ ਗਏ। ਇਸ ਮੌਕੇ ਜ਼ਿਲ੍ਹਾ ਪ੍ਰਧਾਨ ਬਲਵਿੰਦਰ ਸਿੰਘ ਭੁੱਟੋ ਅਤੇ ਪ੍ਰੈਸ ਸਕੱਤਰ ਨੀਰਜ ਯਾਦਵ ਨੇ ਕਿਹਾ ਕਿ ਅਧਿਆਪਕ ਮਸਲੇ ਹੱਲ ਕਰਨ ਦੀ ਬਜਾਇ ਬਦਲਾ ਲਊ ਭਾਵਨਾ ਅਧੀਨ ਸੰਘਰਸ਼ਸੀਲ ਆਗੂਆਂ ਤੇ ਮਨਘੜਤ ਦੋਸ਼ ਲਾ ਕੇ ਜਲੀਲ ਕੀਤਾ ਜਾ ਰਿਹਾ ਹੈ। ਤਾਜਾ ਘਟਨਾਕ੍ਰਮ ਅਨੁਸਾਰ ਗੌਰਮਿੰਟ ਟੀਚਰਜ਼ ਯੂਨੀਅਨ ਦੇ ਸੂਬਾ ਪ੍ਰਧਾਨ ਸੁਖਵਿੰਦਰ ਸਿੰਘ ਚਾਹਲ ਨੂੰ ਵਿਭਾਗੀ ਪੜਤਾਲ ਦੇ ਨਾਂ ਹੇਠ ਦੋਸ਼ ਸੂਚੀ ਜਾਰੀ ਕਰਕੇ ਨਿਸ਼ਾਨਾ ਬਣਾਇਆ ਜਾ ਰਿਹਾ ਹੈ। ਇਸ ਮੌਕੇ ਵਿਸੇਸ਼ ਤੌਰ ਤੇ ਹਾਜ਼ਰ ਹੋਏ ਪੰਜਾਬ ਸੁਬਾਰਡੀਨੇਟ ਸਰਵਿਸਜ ਫੈਡਰੇਸਨ ਦੇ ਜਿਲ੍ਹਾ ਪ੍ਰਧਾਨ ਕਿਸ਼ਨ ਚੰਦ ਜਾਗੋਵਾਲੀਆ ਨੇ ਕਿਹਾ ਕਿ ਸਿੱਖਿਆ ਸਕੱਤਰ ਕ੍ਰਿਸ਼ਨ ਕੁਮਾਰ ਦੇ ਹਿਟਲਰਸ਼ਾਹੀ ਅਤੇ ਅੜੀਅਲ ਵਤੀਰੇ ਕਾਰਨ ਪੰਜਾਬ ਵਿੱਚ ਸਿੱਖਿਆ ਦਾ ਮਾਹੌਲ ਬੁਰੀ ਤਰਾਂ ਡਗਮਗਾ ਗਿਆ ਹੈ ਅਤੇ ਗੌਰਮਿੰਟ ਟੀਚਰਜ਼ ਯੂਨੀਅਨ ਪੰਜਾਬ ਅਤੇ ਫੈਡਰਸਨ ਦੇ ਆਗੂ ਸਾਥੀ ਸੁਖਵਿੰਦਰ ਸਿੰਘ ਚਹਿਲ ਖਿਲਾਫ ਕੀਤੀਆਂ ਜਾ ਰਹੀਆ ਸਾਜ਼ਿਸ਼ਾ ਨੂੰ ਕਿਸੇ ਵੀ ਕੀਮਤ ਤੇ ਬਰਦਾਸਤ ਨਹੀਂ ਕਰਨਗੇ।ਇਸ ਮੌਕੇ ਭਰਾਤਰੀ ਜਥੇਬੰਦੀ ਵੱਲੋਂ ਜਿਲ੍ਹਾ ਪ੍ਰਧਾਨ ਐੱਸ ਐੱਸ ਰਮਸਾ ਟੀਚਰਜ਼ ਯੂਨੀਅਨ ਜਗਸੀਰ ਸਿੰਘ, ਕੇਵਲ ਸਿੰਘ, ਬਲਵੀਰ ਸਿੰਘ ਤੇ ਨੰਦ ਸਿੰਘ ਨੇ ਰੋਸ਼ ਰੈਲੀ ਨੂੰ ਸੰਬੋਧਨ ਕਰਦੇ ਹੋਏ ਇਸ ਸੰਘਰਸ ਵਿੱਚ ਆਪਣਾ ਪੂਰਾ ਯੋਗਦਾਨ ਪਾਉਣ ਦਾ ਵਾਦਾ ਕੀਤਾ। ਆਗੂਆਂ ਨੇ ਅਧਿਆਪਕਾਂ ਦੀਆਂ ਹੱਕੀ ਤੇ ਜਾਇਜ ਮੰਗਾਂ ਜਿਨ੍ਹਾਂ ਵਿੱਚ ਅਧਿਆਪਕਾਂ ਨੂੰ ਜਾਰੀ ਹੋਈਆਂ ਦੋਸ਼ ਸੂਚੀਆਂ ਰੱਦ ਕਰਨਾ, ਕੱਚੇ ਅਧਿਆਪਕਾਂ ਨੂੰ ਪੱਕੇ ਕਰਨਾ, ਸਮਾਂ ਬੱਧ ਤਰੱਕੀਆਂ, ਰੈਸ਼ਨੇਲਾਈਜੇਸਨ, ਸਕੂਲਾਂ ਵਿੱਚ ਦਾਖਿਲੇ ਵਧਉਣ ਦੇ ਨਾਂ ਤੇ ਮਾਨਸਿਕ ਤੌਰ ਤੇ ਪੀੜਿਤ ਕਰਨ ਖਿਲਾਫ, ਸਾਰੇ ਸਕੂਲਾਂ ਨੂੰ ਸਮਾਰਟ ਬਣਾਉਣ, ਗ੍ਰਾਂਟਾਂ ਦੀ ਤਰਕਸੰਗਤ ਵੰਡ, ਹਜ਼ਾਰਾਂ ਅਧਿਆਪਕਾਂ ਨੂੰ ਗੈਰ ਵਿਗਿਆਨਕ ਪ੍ਰੋਜੈਕਟ ਦੇ ਨਾਂ ਤੇ ਸਕੂਲਾਂ ਤੋਂ ਬਾਹਰ ਰੱਖਣ, ਸਿੱਧੀ ਭਰਤੀ ਦਾ ਕੋਟਾ 25% ਤੋਂ ਮਨਮਰਜ਼ੀ ਨਾਲ ਵਧਾਉਣ, ਭ੍ਰਿਸ਼ਟਾਚਾਰ ਨਾਲ ਸਬੰਧਤ ਮਾਮਲਿਆਂ ਵਿੱਚ ਦੇਰੀ ਕਰਕੇ ਭ੍ਰਿਸ਼ਟਾਚਾਰ ਨੂੰ ਸ਼ਹਿ ਦੇਣ, ਸੰਘਰਸ਼ਸ਼ੀਲ ਆਗੂਆਂ ਨੂੰ ਮਨਘੜਤ ਦੋਸ਼ ਪੱਤਰ ਅਤੇ ਦਾਗ਼ੀ ਸਿੱਖਿਆ ਅਧਿਕਾਰੀਆਂ ਨੂੰ ਸਰਕਾਰ ਦੇ ਫੈਸਲੇ ਦੇ ਉਲਟ ਜਾ ਕੇ ਸੇਵਾ ਵਿੱਚ ਵਾਧਾ ਦੇਣ, ਬੱਚਿਆਂ ਦੀਆਂ ਕਿਤਾਬਾਂ ਸਮੇਂ ਸਿਰ ਅਤੇ ਪੂਰੀਆਂ ਨਾ ਦੇਣ, 77 ਕਰੋਡ ਦੇ ਵਰਦੀ ਘੋਟਾਲੇ ਦੀ ਜਾਂਚ ਨਾ ਕਰਵਾਉਣ ਆਦਿ ਅਨੇਕਾਂ ਮਸਲਿਆਂ ਦਾ ਹੱਲ ਨਾ ਕਰਨ ਦਾ ਸਰਕਾਰ ਦੇ ਦੋਸ਼ ਲਾਏ। ਇਸ ਮੌਕੇ ਹੋਰਨਾਂ ਤੋਂ ਬਲਵਿੰਦਰ ਸਿੰਘ ਚੱਬਾ, ਭੁਪਿੰਦਰ ਸਿੰੰਘ, ਗੌਰਵ ਮੁੰਜਾਲ, ਸ਼ਹਿਨਾਜ਼ ਮੈਡਮ, ਨਵੀਨ ਆਦਿ ਹਾਜ਼ਰ ਸਨ।