ਅਸ਼ੋਕ ਵਰਮਾ
ਬਠਿੰਡਾ, 3 ਅਪ੍ਰੈਲ 2020 - ਸੈਂਟ ਜੌਸਫ ਕਾਨਵੈਂਟ ਸਕੂਲ ਬਠਿੰਡਾ ਨੇ ਅੱਜ ਜ਼ਿਲ੍ਹਾ ਪ੍ਰਸ਼ਾਸਨ ਨੂੰ 70 ਲੋਕਾਂ ਦਾ ਸੁੱਕਾ ਰਾਸ਼ਨ ਜ਼ਿਲੇ ਦੇ ਡਿਪਟੀ ਕਮਿਸ਼ਨਰ ਬੀ ਸ੍ਰੀ ਨਿਵਾਸਨ ਨੂੰ ਭੇਂਟ ਕੀਤਾ। ਇਸ ਮੌਕੇ ਸਕੂਲ ਪ੍ਰਿੰਸੀਪਲ ਅਤੇ ਸਟਾਫ ਨੇ ਦੱਸਿਆ ਕਿ ਇਸ ਰਾਸ਼ਨ ਵਿਚ ਹਰੇਕ ਇਕ ਪਰਿਵਾਰ ਲਈ 10 ਕਿਲੋ ਆਟਾ, 5 ਕਿਲੋ ਚਾਵਲ, 10 ਕਿਲੋ ਆਲੂ, 5 ਕਿਲੋ ਪਿਆਜ, 1 ਲਿਟਰ ਖਾਣ ਦਾ ਤੇਲ, ਦਾਲ 2 ਕਿਲੋ, ਖੰਡ 3 ਕਿਲੋ, ਨਮਕ 1 ਕਿਲੋ, ਚਾਹ ਪੱਤੀ ਅੱਧਾ ਕਿਲੋ, ਮਸਾਲੇ 250 ਗ੍ਰਾਮ ਆਦਿ ਰਾਸ਼ਨ ਸ਼ਾਮਿਲ ਹੈ। ਉਨਾਂ ਨੇ ਕਿਹਾ ਕਿ ਸਕੂਲ ਨੇ ਆਪਣੇ ਸਮਾਜ ਪ੍ਰਤੀ ਫਰਜ ਨੂੰ ਸਮਝਦਿਆਂ ਇਹ ਸਮਾਨ ਲੋੜਵੰਦ ਲੋਕਾਂ ਲਈ ਜ਼ਿਲਾ ਪ੍ਰਸ਼ਾਸਨ ਨੂੰ ਭੇਂਟ ਕੀਤਾ ਹੈ।
ਜ਼ਿਲ੍ਹੇ ਦੇ ਡਿਪਟੀ ਕਮਿਸ਼ਨਰ ਸ੍ਰੀ ਬੀ ਸ੍ਰੀ ਨਿਵਾਸਨ ਨੇ ਸਕੂਲ ਪ੍ਰਬੰਧਨ ਦਾ ਇਸ ਸਹਿਯੋਗ ਲਈ ਧੰਨਵਾਦ ਕਰਦਿਆਂ ਕਿਹਾ ਕਿ ਇਸ ਸਮੇਂ ਸਾਡੇ ਲੋਕਾਂ ਦੇ ਸਹਿਯੋਗ ਦੀ ਬਹੁਤ ਜਰੂਰਤ ਹੈ। ਉਨਾਂ ਨੇ ਕਿਹਾ ਕਿ ਇਸ ਮੁਸਕਿਲ ਦੌਰ ਵਿਚ ਅਸੀਂ ਇਕ ਦੁਜੇ ਦੀ ਸਹਾਇਤਾ ਕਰੀਏ ਤਾਂ ਇਸ ਸਮੇਂ ਨੂੰ ਅਸਾਨੀ ਨਾਲ ਪਾਰ ਕਰ ਲਵਾਂਗੇ।