ਹਰਿੰਦਰ ਨਿੱਕਾ
- 111 ਜਣਿਆਂ ਦੇ ਜਾਂਚ ਲਈ ਹੋਰ ਭੇਜੇ ਸੈਂਪਲ, 5 ਦੀ ਰਿਪੋਰਟ ਨੈਗੇਟਿਵ
ਬਰਨਾਲਾ 30 ਅਪ੍ਰੈਲ 2020 - ਜ਼ਿਲ੍ਹੇ ਚੋਂ ਕੋਰੋਨਾ ਵਾਇਰਸ ਦੀ ਤਲਾਸ਼ 'ਚ ਲੱਗੀਆਂ ਸਿਹਤ ਵਿਭਾਗ ਦੀਆਂ ਟੀਮਾਂ ਨੇ ਸੈਂਪਲ ਲੈਣ ਦੇ ਕੰਮ ਵਿੱਚ ਤੇਜ਼ੀ ਲਿਆਦੀ ਹੈ। ਸਿਵਲ ਸਰਜ਼ਨ ਡਾਕਟਰ ਗੁਰਿੰਦਰਬੀਰ ਸਿੰਘ ਨੇ ਦੱਸਿਆ ਕਿ ਵੀਰਵਾਰ ਨੂੰ ਬਰਨਾਲਾ, ਤਪਾ, ਧਨੌਲਾ ਅਤੇ ਮਹਿਲ ਕਲਾਂ ਦੇ ਹਸਪਤਾਲਾਂ ਦੀਆਂ ਟੀਮਾਂ ਨੇ ਕੁੱਲ 111 ਜਣਿਆਂ ਦੇ ਨਵੇਂ ਸੈਂਪਲ ਲੈ ਕੇ ਜਾਂਚ ਲਈ ਪਟਿਆਲਾ ਭੇਜ਼ ਦਿੱਤੇ ਹਨ।
ਉਨ੍ਹਾਂ ਕਿਹਾ ਕਿ ਪਹਿਲਾਂ ਭੇਜ਼ੇ 5 ਸੈਂਪਲਾਂ ਦੀ ਰਿਪੋਰਟ ਨੈਗੇਟਿਵ ਆਈ ਹੈ। ਉਨ੍ਹਾਂ ਕਿਹਾ ਕਿ ਭਲਕੇ ਤੋਂ ਪ੍ਰਸ਼ਾਸ਼ਨ ਵੱਲੋਂ ਕੁਝ ਦੁਕਾਨਾਂ ਆਦਿ ਖੋਹਲਣ ਸਬੰਧੀ ਦਿੱਤੀਆਂ ਛੋਟਾਂ ਦੇ ਦੌਰਾਨ ਵੀ ਲੋਕ ਮਾਸਕ ਪਾ ਕੇ ਸਿਰਫ ਜਰੂਰੀ ਕੰਮਾਂ ਲਈ ਹੀ ਘਰੋਂ ਬਾਹਰ ਨਿੱਕਲਣ ਅਤੇ ਸੋਸ਼ਲ ਦੂਰੀ ਦਾ ਪਹਿਲਾਂ ਦੀ ਤਰਾਂ ਹੀ ਖਿਆਲ ਰੱਖਣ। ਇਹੋ ਸਾਵਧਾਨੀਆਂ ਹੀ ਜਿਲ੍ਹੇ ਨੂੰ ਕੋਰੋਨਾ ਤੋਂ ਮੁਕਤ ਰੱਖ ਸਕਦੀਆਂ ਹਨ।