ਸੰਜੀਵ ਸੂਦ
ਲੁਧਿਆਣਾ, 26 ਅਪ੍ਰੈਲ 2020 - ਪੰਜਾਬ 'ਚ ਕਰਫਿਊ ਜਾਰੀ ਹੈ ਅਤੇ ਵੱਖ ਵੱਖ ਸਮਾਜ ਸੇਵੀ ਸੰਸਥਾਵਾਂ ਲੋਕਾਂ ਨੂੰ ਕੋਰੋਨਾ ਤੋਂ ਜਾਗਰੂਕ ਕਰਨ ਲਈ ਜਿੱਥੇ ਉਪਰਾਲੇ ਕਰ ਰਹੀਆਂ ਨੇ ਉੱਥੇ ਹੀ ਲੁਧਿਆਣਾ ਦੇ ਕੁੱਝ ਨੌਜਵਾਨਾਂ ਵੱਲੋਂ ਮਿਲ ਕੇ ਇੱਕ ਨਿਵੇਕਲੀ ਪਹਿਲ ਕੀਤੀ ਗਈ ਹੈ ਜਿਸ ਦੇ ਤਹਿਤ ਉਨ੍ਹਾਂ ਨੇ ਆਪਣੇ ਇਲਾਕੇ ਦੇ ਵਿੱਚ ਸੜਕਾਂ ਤੇ ਹੀ ਪੇਂਟਿੰਗ ਕਰ ਲੋਕਾਂ ਨੂੰ ਘਰੋਂ ਬਾਹਰ ਨਾ ਨਿਕਲਣ ਅਤੇ ਆਪਣੇ ਘਰਾਂ 'ਚ ਹੀ ਰਹਿਣ ਅਤੇ ਸੁਰੱਖਿਅਤ ਰਹਿਣ ਦੇ ਸਲੋਗਨ ਲਿਖੇ ਨੇ। ਵੱਡੇ ਵੱਡੇ ਅੱਖਰਾਂ 'ਚ ਲਿਖੇ ਸੜਕਾਂ 'ਤੇ ਸਲੋਗਨ ਆਉਂਦੇ ਜਾਂਦੇ ਰਾਹਗੀਰਾਂ ਦੇ ਆਸਾਨੀ ਨਾਲ ਨਜ਼ਰਾਂ 'ਚ ਆਉਂਦੇ ਨੇ।
ਇਸ ਸਬੰਧੀ ਜਾਣਕਾਰੀ ਦਿੰਦਿਆਂ ਐਡਵੋਕੇਟ ਦੀਪਕ ਨੇ ਦੱਸਿਆ ਕਿ ਉਨ੍ਹਾਂ ਵੱਲੋਂ ਇਹ ਉਪਰਾਲਾ ਲੋਕਾਂ ਨੂੰ ਵੱਧ ਤੋਂ ਵੱਧ ਆਪਣੇ ਘਰਾਂ 'ਚ ਹੀ ਰਹਿਣ ਲਈ ਕੀਤਾ ਗਿਆ ਹੈ ਤਾਂ ਜੋ ਉਹ ਆਪਣਾ ਅਤੇ ਆਪਣਿਆਂ ਦਾ ਖਿਆਲ ਰੱਖ ਸਕਣ। ਦੀਪਕ ਨੇ ਕਿਹਾ ਕਿ ਫਿਲਹਾਲ ਉਨ੍ਹਾਂ ਨੇ ਲੁਧਿਆਣਾ ਦੇ ਕੁੱਝ ਇਲਾਕਿਆਂ ਦੇ ਵਿੱਚ ਇਹ ਪੇਂਟਿੰਗ ਦਾ ਕੰਮ ਕਰਵਾਇਆ ਹੈ ਅਤੇ ਹੌਲੀ ਹੌਲੀ ਉਹ ਹੋਰਨਾਂ ਇਲਾਕਿਆਂ ਦੇ ਵਿੱਚ ਵੀ ਇਹ ਸਲੋਗਨ ਸੜਕਾਂ 'ਤੇ ਦਿਖਾਉਣਗੇ ਤਾਂ ਜੋ ਆਉਂਦੇ ਜਾਂਦੇ ਰਾਹਗੀਰ ਇਨ੍ਹਾਂ ਨੂੰ ਪੜ੍ਹ ਸਕਣ ਅਤੇ ਜਾਗਰੂਕ ਹੋ ਸਕਣ, ਉਨ੍ਹਾਂ ਦੱਸਿਆ ਕਿ ਇਸ ਲੋਕ ਵੱਖ ਵੱਖ ਭਾਸ਼ਾਵਾਂ ਚ ਲਿਖੇ ਗਏ ਨੇ ਤਾਂ ਜੋ ਹਰ ਕੋਈ ਆਪਣੀ ਲੋੜ ਮੁਤਾਬਕ ਇਸ ਨੂੰ ਪੜ੍ਹ ਅਤੇ ਸਮਝ ਸਕੇ