ਅਸ਼ੋਕ ਵਰਮਾ
- ਸਹਾਇਤਾ ਕਮੇਟੀ ਬਣਾ ਕੇ 550 ਪਰਿਵਾਰਾਂ ਦੇ ਖਾਣੇ ਦਾ ਪ੍ਰਬੰਧ )
ਬਠਿੰਡਾ, 3 ਅਪ੍ਰੈਲ 2020 - ਪਿੰਡ ਖੇਮੋਆਣਾ ਦੇ ਐਨਆਰਆਈਜ਼ ਨੇ 500 ਗਰੀਬ ਪ੍ਰੀਵਾਰਾਂ ਦੇ 1200 ਮੈਂਬਰਾਂ ਲਈ ਭੋਜਨ ਦਾ ਪ੍ਰਬੰਧ ਕਰਕੇ ਮਿਸਾਲ ਕਾਇਮ ਕੀਤੀ ਹੈ। ਪਿੰਡ ਖੇਮੋਆਣਾ ਦੇ ਸਰਪੰਚ ਗੁਰਜੀਤ ਸਿੰਘ ਸੰਧੂ, ਨੌਜਵਾਨ ਭਾਰਤ ਸਭਾ ਦੇ ਆਗੂ ਸੁਖਵੀਰ ਸਿੰਘ, ਅਧਿਆਪਕ ਆਗੂ ਗੁਰਪ੍ਰੀਤ ਖੇਮੋਆਣਾ ਅਤੇ ਡੀ.ਟੀ. ਐਫ. ਦੇ ਜ਼ਿਲਾ ਪ੍ਰਧਾਨ ਰੇਸਮ ਸਿੰਘ ਖੇਮੋਆਣਾ ਨੇ ਸਾਂਝੇ ਰੂਪ ਵਿੱੱਚ ਦੱਸਿਆ ਕਿ ਅਜਿਹੀ ਮੁਸੀਬਤ ਦੇ ਚਲਦੇ ਹੋਏ ਜਦੋਂ ਗਰੀਬ ਪਰਿਵਾਰਾਂ ਦੇ ਘਰਾਂ ਵਿੱੱਚ ਜਾ ਕੇ ਵੇਖਿਆ ਤਾਂ ਓਹਨਾ ਦੇ ਘਰਾਂ ਦੀ ਹਾਲਤ ਬਹੁਤ ਮਾੜੀ ਹੋ ਰਹੀ ਸੀ ਕਿਉਂਕਿ ਕੰਮਾਂ ਤੋਂ ਵਿਹਲੇ ਹੋਣ ਕਾਰਨ ਓਹਨਾ ਦੇ ਘਰਾਂ ਵਿਚੋਂ ਰਸਦ -ਪਾਣੀ ਬਿਲਕੁਲ ਖ਼ਤਮ ਹੋ ਗਿਆ ਸੀ ਅਤੇ ਅਗਲੇ ਦਿਨਾਂ ਵਿੱੱਚ ਹਾਲਤ ਹੋਰ ਵੀ ਗੰਭੀਰ ਹੋ ਜਾਣੀ ਸੀ।
ਅਜਿਹੇ ਸਮੇਂ ਚਲਦੇ ਅਸੀਂ ਗ੍ਰਾਮ ਪੰਚਾਇਤ , ਯੁਵਕ ਭਲਾਈ ਕਲੱਬ , ਨੌਜਵਾਨ ਭਾਰਤ ਸਭਾ , ਪੰਜਾਬ ਖੇਤ ਮਜਦੂਰ ਯੂਨੀਅਨ ਅਤੇ ਡੀ.ਟੀ. ਐਫ ਨੇ ਸਾਂਝੇ ਰੂਪ ਵਿੱੱਚ ਇੱਕ ਸਹਾਇਤਾ ਕਮੇਟੀ ਬਣਾ ਕੇ ਗਰੀਬ ਲੋਕਾਂ ਦੀ ਮੱਦਦ ਕਰਨ ਦਾ ਜ਼ਿੰਮਾ ਹੱਥ ਲਿਆ । ਪਿੰਡ ਵਿਚੋਂ ਰਸਦ ਪਾਣੀ ਅਤੇ ਫੰਡ ਇਕੱਠਾ ਕੀਤਾ ਪਰ ਇਹ ਸਾਰੇ ਲੋੜਵੰਦ ਲੋਕਾਂ ਵਿੱੱਚ ਪੂਰਾ ਨਹੀਂ ਸੀ ਆ ਸਕਿਆ । ਇਸ ਪਿਛੋਂ ਜਦੋਂ ਪਿੰਡ ਦੇ ਵਿਦੇਸ਼ਾਂ ਵਿੱੱਚ ਬੈਠੇ ਲੋਕਾਂ ਅੱਗੇ ਅਸੀਂ ਸਮੂਹ ਸਹਾਇਤਾ ਕਮੇਟੀ ਨੇ ਗਰੀਬ ਲੋਕਾਂ ਦੀ ਮੱਦਦ ਕਰਨ ਲਈ ਅਪੀਲ ਕੀਤੀ ਤਾਂ ਓਹ ਇਸ ਮੁਸੀਬਤ ਦੇ ਸਮੇਂ ਆਪਣਾ ਫ਼ਰਜ਼ ਸਮਝਦੇ ਹੋਏ ਦੋਨੋ ਹੱਥ ਅੱਗੇ ਆਏ ਅਤੇ ਫੰਡਾਂ ਪੱਖੋਂ ਕੋਈ ਕਮੀ ਨਾ ਆਉਣ ਦਾ ਹੌਂਸਲਾ ਦਿੱਤਾ । ਪਿੰਡ ਦੇ ਸ.ਬਲਰਾਜ ਭੁੱਲਰ , ਹਰਬੰਸ ਭੁੱਲਰ , ਸੁਖਦੇਵ ਮਾਨ(ਕਨੇਡਾ ) , ਗੁਰਪ੍ਰੀਤ ਮਾਨ(ਕਨੇਡਾ ) , ਵਿਪਨਜੋਤ ਸੰਧੂ(ਕਨੇਡਾ ) , ਪੁਸ਼ਪਿੰਦਰ ਭੁੱਲਰ ( ਕਨੇਡਾ) , ਗੁਰਸਰਨ ਸੰਧੂ (ਅਮਰੀਕ) , ਗੁਰਮੀਤ ਸੰਧੂ(ਆਸਟ੍ਰੇਲੀਆ) , ਇਕਬਾਲ ਭੁੱਲਰ (ਆਸਟ੍ਰੇਲੀਆ) , ਤਿ੍ਰਲੋਚਨ ਸੰਧੂ (ਆਸਟ੍ਰੇਲੀਆ ) ,ਰਵਿੰਦਰ ਮਾਨ , ਅਤੇ ਗੁਲਾਬ ਮਾਨ ਆਦਿ ਨੇ 550 ਗਰੀਬ ਪਰਿਵਾਰਾਂ ਦੇ 1200 ਵਿਆਕਤੀਆਂ ਦੇ ਮਹੀਨਾ ਭਰ ਰਾਸ਼ਨ ਦਾ ਪ੍ਰਬੰਧ ਕੀਤਾ। ਜੋ ਪਿੰਡ ਦੀ ਸਹਾਇਤਾ ਕਮੇਟੀ ਨੇ ਪਿੰਡ ਦੇ ਕੱਲੇ ਕੱਲੇ ਘਰ ਤੱਕ ਪਹੁੰਚਾਇਆ।
ਇਸ ਸਮੇਂ ਯੁਵਕ ਭਲਾਈ ਕਲੱਬ ਦੇ ਪ੍ਰਧਾਨ ਸਿਮਰਨਜੀਤ ਸਿੰਘ , ਪੰਜਾਬ ਖੇਤ ਮਜਦੂਰ ਯੂਨੀਅਨ ਦੇ ਪ੍ਰਧਾਨ ਸ਼ਿੰਦਾ ਸਿੰਘ , ਕਲੱਬ ਮੈਂਬਰ ਸੁਖਜਿੰਦਰ ਸਿੰਘ , ਗੁਰਪ੍ਰੀਤ ਸਿੰਘ ਅਤੇ ਕੁਲਦੀਪ ਸਿੰਘ ਸੰਧੂ ਨੇ ਸਾਂਝੇ ਰੂਪ ਵਿੱੱਚ ਸਮੂਹ ਐਨ. ਆਰ. ਆਈ. ਵੀਰਾਂ ਦਾ ਜਿੱਥੇ ਧੰਨਵਾਦ ਕੀਤਾ ਉੱਥੇ ਹੋਰ ਸਮਾਜ ਸੇਵੀ ਲੋਕਾਂ ਨੂੰ ਵੀ ਅਪੀਲ ਕੀਤੀ ਹੈ ਕਿ ਅਜਿਹੀ ਔਖੀ ਘੜੀ ਵਿੱਚ ਜਦੋਂ ਸਾਡੀ ਇਹ ਮਜਬੂਰੀ ਬਣ ਗਈ ਹੈ ਕਿ ਘਰਾਂ ਵਿਚੋਂ ਬਾਹਰ ਨਿਕਲਣਾ ਮੁਸ਼ਕਿਲ ਹੈ ਤਾਂ ਆਪੋ ਆਪਣੇ ਪਿੰਡਾਂ , ਮੁਹੱਲਿਆਂ ਵਿੱਚ ਕਮੇਟੀਆਂ ਬਣਾ ਕੇ ਓਹਨਾ ਗਰੀਬ ਤੇ ਮਜਦੂਰ ਲੋਕਾਂ ਦੀ ਮਦਦ ਲਈ ਜ਼ਰੂਰ ਅੱਗੇ ਆਓਣ ਤਾਂ ਕਿ ਕਿਸੇ ਗਰੀਬ ਭੁੱਖਾ ਨਾ ਰਹਿ ਸਕੇ।