ਅਸ਼ੋਕ ਵਰਮਾ
ਬਠਿੰਡਾ, 23 ਅਪਰੈਲ 2020 - ਸੇਵੀ ਸੰਸਥਾ ਮਾਲਵਾ ਮਿਸ਼ਨ ਮੌੜ ਵੱਲੋਂ ਥੈਲੀਸੀਮੀਆਂ ,ਬਲੱਡ ਕੈਂਸਰ ਅਤੇ ਹੋਰ ਲੋੜਵੰਦ ਵਿਅਕਤੀ ਜਿੰਨਾਂ ਨੂੰ ਐਮਰਜੈਂਸੀ ਖੂਨ ਦੀ ਲੋੜ ਹਰ ਮਹੀਨੇ ਪੈਂਦੀ ਹੈ,- ਦੀਆਂ ਜਰੂਰਤਾਂ ਨੂੰ ਧਿਆਨ ’ਚ ਰੱਖਦਿਆਂ ਸਿਵਲ ਹਸਪਤਾਲ ਬਠਿੰਡਾ ਦੇ ਬਲੱਡ ਬੈਂਕ ਵਿਖੇ 10 ਯੂਨਿਟ ਖੂਨਦਾਨ ਕਰਕੇ ਮਾਨਵਾਾ ਦੀ ਸੇਵਾ ’ਚ ਯੋਗਦਾਨ ਪਾਇਆ ਹੈ।
ਇਨਸਾਫ ਦੀ ਲਹਿਰ ਇੰਡੀਆ ਦੇ ਪ੍ਧਾਨ ਤੇ ਮਾਲਵਾ ਮਿਸ਼ਨ ਮੌੜ ਦੇ ਵਲੰਟੀਅਰ ਡਾ ਰਣਜੀਤ ਸਿੰਘ ਮਾਈਸਰ ਖਾਨਾ ਨੇ ਜਾਣਕਾਰੀ ਦਿੰਦਿਆ ਆਖਿਆ ਕਿ ਮਾਲਵਾ ਮਿਸ਼ਨ ਮੌੜ ਸੰਸਥਾ ਸੰਕਟ ਦੀ ਹਰ ਘੜੀ ਵਿੱਚ ਲੋੜਵੰਦਾਂ ਦੀ ਮੱਦਦ ਕਰਦੀ ਆਈ ਹੈ ਤੇ ਕਰਦੀ ਰਹੇਗੀ। ਉਨਾਂ ਦੱਸਿਆ ਕਿ ਹੁਣ ਕਰੋਨਾ ਵਾਇਰ ਕਾਰਨ ਬਣੇ ਸੰਕਟ ਅਤੇ ਬਲੱਡ ਬੈਂਕ ’ਚ ਖੂਨ ਦੀ ਘਾਟ ਦੀ ਚਰਚਾ ਕਾਰਨ 10 ਯੂਨਿਟ ਖੂਨਦਾਨ ਕੀਤਾ ਗਿਆ ਹੈ। ਡਾ ਯਾਦਵਿੰਦਰ ਸਿੰਘ ਸੰਚਾਲਕ ਮਾਲਵਾ ਮਿਸ਼ਨ ਤੇ ਮਾ ਭੁਪਿੰਦਰ ਸਿੰਘ ਮਾਨ ਦੀ ਅਗਵਾਈ ਵਿੱਚ ਬਠਿੰਡਾ ਬਲੱਡ ਬੈਂਕ ਵਿਖੇ ਖੂਨਦਾਨ ਕਰਨ ਲਈ ਹੋਰ ਵੀ ਖੂਨਦਾਨੀਆਂ ਵੱਲੋਂ ਤਿਆਰੀ ਕੀਤੀ ਜਾ ਰਹੀ ਹੈ।