ਅਸ਼ੋਕ ਵਰਮਾ
ਮਾਨਸਾ, 29 ਅਪ੍ਰੈਲ 2020 - ਕੋਰੋਨਾ ਲਾਕਡਾਊਨ ਦੌਰਾਨ ਪਿੰਡ-ਪਿੰਡ ਲੋਕਾਂ ਨੂੰ ਜਾਗਰੂਕ ਕਰਨ, ਮਾਸਕ ਵੰਡਣ ਅਤੇ ਦਾਣਾ ਮੰਡੀਆਂ ‘ਚ ਵਲੰਟੀਅਰ ਦੇ ਤੌਰ 'ਤੇ ਵੱਡੀ ਭੂਮਿਕਾ ਨਿਭਾ ਰਹੇ ਸਕਾਊਂਟ ਐਂਡ ਗਾਈਡ, ਐਨਐਸਐਸ ਅਤੇ ਐਨਸੀਸੀ ਵਲੰਟੀਅਰਾਂ ਵੱਲੋਂ ਹੁਣ ਸਰਕਾਰੀ ਸਕੂਲਾਂ ਵਿਚ ਨਵੇਂ ਦਾਖਲਿਆਂ ਲਈ ਭੱਜ ਨੱਠ ਸ਼ੁਰੂ ਕਰ ਦਿੱਤੀ ਹੈ।, ਜ਼ਿਲ੍ਹਾ ਸਿੱਖਿਆ ਅਫਸਰ ਸੈਕੰਡਰੀ ਸੁਰਜੀਤ ਸਿੰਘ ਸਿੱਧੂ ਨੇ ਜ਼ੂਮ ਐਪ ਜ਼ਰੀਏ ਅੱਜ ਤਿੰਨਾਂ ਅਹਿਮ ਵਿੰਗਾਂ ਦੇ ਇੰਚਾਰਜਾਂ ਅਤੇ ਵਲੰਟੀਅਰਾਂ ਨੂੰ ਸੰਬੋਧਨ ਕਰਦਿਆਂ ਉਹਨਾਂ ਨੂੰ ਹੱਲਾਸ਼ੇਰੀ ਦਿੱਤੀ।
ਭਾਰਤ ਸਕਾਊਂਟ ਅਤੇ ਗਾਈਡ ਦੇ ਜਿਲਿਾ ਆਰਗੇਨਾਈਜੇਸ਼ਨ ਕਮਿਸ਼ਨਰ ਲੈਕਚਰਾਰ ਦਰਸ਼ਨ ਸਿੰਘ ਬਰੇਟਾ ਨੇ ਦੱਸਿਆ ਕਿ ਇਹਨਾਂ ਵਿੰਗਾਂ ਵੱਲੋਂ ਹੁਣ ਕੋਰੋਨਾ ਦੀ ਔਖੀ ਘੜੀ ਵਿੱਚ ਜਿਸ ਸਮਰਪਿਤ ਭਾਵਨਾ ਨਾਲ ਅਧਿਆਪਕਾਂ ਅਤੇ ਵਲੰਟੀਅਰਾਂ ਨੇ ਕੰਮ ਕੀਤਾ ਹੈ, ਉਸ ਨਾਲ ਇਨ੍ਹਾਂ ਸੰਸਥਾਵਾਂ ਦੇ ਅਸਲ ਮੰਤਵ ਦੀ ਪੂਰਤੀ ਵੀ ਹੋਈ ਹੈ।
ਉਹਨਾਂ ਕਿਹਾ ਕਿ ਇਹ ਵਲੰਟੀਅਰ ਭਵਿੱਖ ‘ਚ ਵੀ ਸਮਾਜ ਸੇਵਾ ਦੇ ਨਾਲ ਨਾਲ ਸਰਕਾਰੀ ਸਕੂਲਾਂ ਦੀ ਬੇਹਤਰੀ ਲਈ ਵੀ ਹਰ ਕਾਰਜ ਕਰਦੇ ਰਹਿਣਗੇ। ਉਹਨਾਂ ਦੱਸਿਆ ਕਿ ਪਿਛਲੇ ਦਿਨੀਂ ਸਟੇਟ ਆਰਗੇਨਾਈਜੇਸ਼ਨ ਕਮਿਸ਼ਨਰ ਭਾਰਤ ਸਕਾਊਂਟ ਅਤੇ ਗਾਈਡ ਨੇ ਵੀ ਵਲੰਟੀਅਰਾਂ ਵੱਲੋਂ ਕੀਤੇ ਜਾ ਰਹੇ ਕੰਮਾਂ ਤੇ ਮਾਣ ਮਹਿਸੂਸ ਕੀਤਾ ਹੈ। ਜਿਲਾ ਟਰੇਨਿੰਗ ਕਮਿਸ਼ਨਰ ਮਨਦੀਪ ਸਿੰਘ ਗੋਲਡੀ ਸੰਘਾ ਨੇ ਦੱਸਿਆ ਕਿ ਵਲੰਟੀਅਰਾਂ ਨੂੰ ਦਿੱਤੀਆਂ ਟਰੇਨਿੰਗਾਂ ਹੁਣ ਜਿੱਥੇਂ ਇਹਨਾਂ ਵਿੰਗਾਂ ਦੀ ਅਸਲ ਸਾਰਥਿਕਤਾ ਨੂੰ ਦਰਸਾ ਰਹੀਆਂ ਹਨ, ਉੱਥੇ ਸਮਾਜ ਸੇਵਾ ਲਈ ਵਰਦਾਨ ਸਾਬਤ ਹੋਈਆਂ ਹਨ।
ਇਸ ਮੌਕੇ ਡਾ: ਕਰਨੈਲ ਸਿੰਘ ਵੈਰਾਗੀ ਬੀਰ ਹੋਡਲਾ ਕਲਾਂ, ਪਿ੍ਰੰਸੀਪਲ ਡਾ: ਬੂਟਾ ਸਿੰਘ ਸੇਖੋਂ, ਪਿ੍ਰੰਸੀਪਲ ਵਿਜੇ ਕੁਮਾਰ ਬੁਢਲਾਡਾ, ਦਰਸ਼ਨ ਸਿੰਘ ਏਐੱਸਓ ਸੀ ਸਕਾਊਂਟ ਅਤੇ ਗਾਈਡ ਪੰਜਾਬ, ਅਜੇ ਕੁਮਾਰ ਸ਼ਰਮਾਂ ਸਕਾਊਟ ਮਾਸਟਰ ਕੁਲਰੀਆਂ, ਭੁਪਿੰਦਰ ਸਿੰਘ ਕਿਸਨਗੜ ਸਕਾਊਂਟ ਮਾਸਟਰ, ਮਹਿੰਦਰ ਪਾਲ ਬਰੇਟਾ ਕੱਬ ਮਾਸਟਰ, ਤੇਜ ਰਾਮ, ਸੁਰਿੰਦਰ ਕੌਰ ਫੱਤਾ ਮਾਲੋਕਾ, ਹਰਦੀਪ ਸਿੰਘ ਸਕਾਊਟ ਮਾਸਟਰ ਮਾਖਾ, ਦੇਸਰਾਜ ਸਿੰਘ ਸਕਾਊਟ ਮਾਸਟਰ, ਅਤੇ ਵਿਭਾਗ ਦੇ ਮੀਡੀਆ ਕੋਆਰਡੀਨੇਟਰ ਹਰਦੀਪ ਸਿੱਧੂ ਤੇ ਕੱਬ ਮਾਸਟਰ ਰਾਜੇਸ਼ ਬੁਢਲਾਡਾ ਨੇ ਵਿਸ਼ਵਾਸ਼ ਦਿਵਾਇਆ ਕਿ ਉਹਨਾਂ ਦੀ ਬਤੌਰ ਵਲੰਟੀਅਰ ਜੋ ਵੀ ਡਿਊਟੀ ਲਗਾਈ ਜਾਂਦੀ ਹੈ, ਉਹ ਇਸ ਲਈ ਤਿਆਰ-ਬਰ-ਤਿਆਰ ਹਨ।