ਅਸ਼ੋਕ ਵਰਮਾ
ਬਠਿੰਡਾ, 28 ਅਪ੍ਰੈਲ 2020 - ਕੋਵਿਡ-19 ਮਹਾਮਾਰੀ ਕਰਕੇ ਦੇਸ਼ ਭਰ ’ਚ ਚਲਦੇ ਲਾਕਡਾਉਨ ਦੌਰਾਨ ਭਾਵੇਂ ਬਾਹਰ ਖੂਨਦਾਨ ਕੈਂਪ ਨਹੀਂ ਲਗ ਰਹੇ ਪਰੰਤੂ ਥੈਲਾਸਿਅਮ ਬੱਚਿਆ, ਐਕਸੀਡੈਂਟ ਕੇਸਾਂ, ਸਰਜਰੀ, ਡਾਇਲਸਿਜ਼ ਅਤੇ ਹੋਰ ਰੋਗੀਆਂ ਨੂੰ ਖੂਨ ਦੀ ਜਰੂਰਤ ਰਹਿੰਦੀ ਹੈ। ਬਲੱਡ ਬੈਂਕ ਵਿਚ ਖੂਨ ਦੀ ਕਮੀ ਨਾ ਆਵੇ ਇਸ ਲਈ ਜ਼ਿਲਾ ਰੈਡ ਕਰਾਸ ਸੁਸਾਇਟੀ ਬਠਿੰਡਾ ਦੀ ਅਗਵਾਈ ਵਿਚ ਸੰਤ ਨਿਰਕਾਰੀ ਮਿਸ਼ਨ ਦੇ ਸੇਵਾਦਾਰਾਂ ਨੇ ਜ਼ਿਲਾ ਪ੍ਰਸ਼ਾਸਨ ਦੀ ਹਦਾਇਤਾਂ ਦੀ ਪਾਲਣਾ ਕਰਦਿਆਂ ਲੋੜਵੰਦਾਂ ਦੀ ਸਹਾਇਤਾ ਲਈ ਨਿਰੰਕਾਰੀ ਮਿਸ਼ਨ ਵੱਲੋਂ ਸਤਗੁਰੂ ਬਾਬਾ ਗੁਰਬਚਨ ਸਿੰਘ ਜੀ ਦੇ “ਮਾਨਵ ਏਕਤਾ ਦਿਵਸ’’ ਮੌਕੇ ਲਾਏ ਵਿਚ ਸੋਸ਼ਲ ਡਿਸਟੈਂਸਿੰਗ ਦੀ ਪਾਲਣਾ ਕਰਦਿਆਂ ਖੂਨਦਾਨ ਕੈਂਪ ਲਾਇਆ।
ਇਸ ਮੌਕੇ ਸੰਤ ਨਿਰੰਕਾਰੀ ਮੰਡਲ ਜ਼ੋਨ ਬਠਿੰਡਾ ਦੇ ਜ਼ੋਨਲ ਇੰਚਾਰਜ ਐਸ.ਪੀ. ਦੁੱਗਲ ਨੇ ਦੱਸਿਆ ਕਿ ਬਲੱਡ ਬੈਂਕ ਬਠਿੰਡਾ ਦੀ ਮੰਗ ਅਨੁਸਾਰ ਬਲੱਡ ਬੈਂਕ ਦੀਆਂ ਜਰੂਰਤਾਂ ਨੂੰ ਪੁਰਾ ਕਰਨ ਲਈ ਅੱਜ ਸੰਤ ਨਿਰੰਕਾਰੀ ਭਵਨ ਬਠਿੰਡਾ ਵਿਖੇ 66 ਯੂਨਿਟ ਖੂਨ ਇਕੱਤਰ ਹੋਇਆ ਜਿਸ ਵਿਚ ਸੇਵਾਦਲ ਦੇ 51 ਪੁਰਸ਼ ਅਤੇ 15 ਭੈਣਾਂ ਨੇ ਖੂਨਦਾਨ ਕੀਤਾ।ਉਨਾਂ ਦੱਸਿਆ ਕਿ ਇਸ ਕੈਂਪ ਦੌਰਾਨ ਖੂਨਦਾਨੀਆਂ ਦਾ ਪਹਿਲਾਂ ਟੈਂਪਰੇਚਰ ਚੈਕ ਕੀਤਾ ਗਿਆ, ਹੈਂਡ ਸੈਨੇਟਾਇਜੇਸ਼ਨ ਕੀਤੀ ਗਈ, ਮੈਡੀਕਲ ਟੀਮ ਵਲੋਂ ਖੂਨਦਾਨੀਆਂ ਦੀ ਮੈਡੀਕਲ ਹਿਸਟਰੀ ਲਈ ਗਈ ਅਤੇ ਸਾਰੇ ਖੂਨਦਾਨੀਆ ਨੇ ਆਪਣੇ ਮੂੰਹ ’ਤੇ ਮਾਸਕ ਲਗਾਏ ਹੋਏ ਸਨ ਅਤੇ ਸੋੋਸਲ ਡਿਸਟੈਂਸਿੰਗ ਦਾ ਵਿਸ਼ੇਸ ਧਿਆਨ ਰੱਖਿਆ ਗਿਆ।
ਦੁੱਗਲ ਨੇ ਦੱਸਿਆ ਕਿ ਇਸ ਖੂਨਦਾਨ ਕੈਂਪ ਵਿਚ ਸਿਵਲ ਹਸਪਤਾਲ ਬਠਿੰਡਾ ਦੇ ਬਲੱਡ ਬੈਂਕ ਦੇ ਇੰਚਾਰਜ ਡਾ.ਕਰਿਸ਼ਮਾ ਅਤੇ ਡਾ. ਮਨਿੰਦਰ ਸਿੰਘ ਅਤੇ ਉਨਾਂ ਦੀ ਸਹਿਯੋਗੀ ਟੀਮ ਦੇ ਮੈਂਬਰ ਬਲਦੇਵ ਸਿੰਘ, ਰਿਚਾ, ਗੁਰਪ੍ਰੀਤ ਸਿੰਘ, ਨਵਜੋਤ ਕੌਰ, ਮਨਪ੍ਰੀਤ ਸਿੰਘ ਬਲੱਡ ਇਕੱਤਰ ਕੀਤਾ ।ਇਸ ਮੌਕੇ ਖੂਨਦਾਨ ਕਰਨ ਵਾਲੇ ਵਲੰਟੀਅਰਾਂ ਵਿਚ ਕਾਫੀ ਉਤਸਾਹ ਪਾਇਆ ਜਾ ਰਿਹਾ ਸੀ।ਖੂਨਦਾਨੀਆਂ ਨੂੰ ਰੈਡ ਕਰਾਸ ਸੁਸਾਇਟੀ ਵਲੋਂ ਮੋਕੇ ’ਤੇ ਸਰਟੀਫਿਕੇਟ ਵੀ ਦਿੱਤੇ ਗਏ। ਖੂਨਦਾਨੀਆ ਨੂੰ ਆਸ਼ੀਰਵਾਦ ਦੇਣ ਲਈ ਸਕੱਤਰ ਰੈਡ ਕਰਾਸ ਸੁਸਾਇਟੀ ਬਠਿੰਡਾ ਦਰਸ਼ਨ ਕੁਮਾਰ ਬਾਂਸਲ, ਫਸਟ ਏਡ ਟਰੇਨਰ ਨਰੇਸ਼ ਪਠਾਨੀਆ ਅਤੇ ਰੈਡ ਕਰਾਸ ਵਲੰਟੀਅਰ ਵਿਜੈ ਭੱਟ ਵੀ ਸ਼ਾਮਲ ਹੋਏ।
ਦੁੱਗਲ ਨੇ ਦੱਸਿਆ ਕਿ ਸੰਤ ਨਿਰੰਕਾਰੀ ਮਿਸ਼ਨ ਦੇ ਆਹੁਦੇਦਾਰ ਅਤੇ ਸੇਵਾਦਾਰ ਹਮੇਸ਼ਾ ਦਿਲੋਂ ਸੱਚੀ ਭਾਵਨਾਂ ਨਾਲ ਸੇਵਾ ਕਰਦੇ ਹਨ ਅਤੇ ਮਾਨਵਤਾ ਦੀ ਸੇਵਾ ਲਈ ਹਰ ਵਕਤ ਤਿਆਰ ਰਹਿੰਦੇ ਹਨ ਭਾਵੇਂ ਖੂਨਦਾਨ ਕੈਂਪ ਹੋਵੇ, ਸਫ਼ਾਈ ਅਭਿਆਨ, ਵਾਤਾਵਰਨ ਦੀ ਸੁਧਤਾ ਲਈ ਪੋਦੇ ਆਦਿ ਲਗਾਉਣ ਲਈ ਹਮੇਸਾ ਤਿਆਰ ਰਹਿੰਦੇ ਹਨ ਅਤੇ ਆਪਣੇ ਗੁਰੂ ਦੇ ਆਦੇਸ਼ ਨੂੰ ਮੁੱਖ ਰਖਕੇ ਮਾਨਵਤਾ ਦੀ ਸੇਵਾ ਕਰਨ ਲਈ ਅਤੇ ਸਮਾਜ ਕਲਿਆਣ ਦੇ ਕੰਮਾਂ ਰਾਹੀਂ ਆਪਣਾ ਯੋਗਦਾਨ ਪਾਉਂਦੇ ਰਹਿੰਦੇ ਹਨ ਜੋ ਕਿ ਬਹੁਤ ਹੀ ਸ਼ਲਾਘਾਯੋਗ ਉੱਦਮ ਹੈ।ਸਾਨੂੰ ਵੀ ਅਜਿਹੇ ਨੇਕ ਕੰਮਾਂ ਤੋਂ ਪ੍ਰੇਰਣਾ ਲੈਂਦੇ ਹੋਏ ਮਾਨਵਤਾ ਦੀ ਸੇਵਾ ਲਈ ਆਪਣਾ ਯੋਗਦਾਨ ਪਾਉਣਾ ਚਾਹੀਦਾ ਹੈ।ਇਸ ਖੂਨਦਾਨ ਕੈਂਪ ਵਿਚ ਸੰਤ ਨਿਰੰਕਾਰੀ ਮੰਡਲ ਬਰਾਂਚ ਬਠਿੰਡਾ ਦੇ ਅਧਿਕਾਰੀਆਂ ਅਤੇ ਸੇਵਾਦਾਰਾਂ ਦਾ ਪੂਰਨ ਯੋਗਦਾਨ ਰਿਹਾ।ਅੰਤ ਵਿਚ ਸ਼੍ਰੀ ਐਸ.ਪੀ. ਦੁੱਗਲ ਅਤੇ ਸੰਤ ਨਿਰੰਕਾਰੀ ਮੰਡਲ ਬਰਾਂਚ ਬਠਿੰਡਾ ਦੇ ਆਹੁੱਦੇਦਾਰਾਂ ਵਲੋ ਸਿਵਲ ਹਸਪਤਾਲ ਬਠਿੰਡਾ ਦੇ ਬਲੱਡ ਬੈਂਕ ਦੀ ਡਾਕਟਰਾਂ ਦੀ ਟੀਮ, ਸਕੱਤਰ ਰੈਡ ਕਰਾਸ ਸੁਸਾਇਟੀ ਬਠਿੰਡਾ ਅਤੇ ਉਨਾਂ ਦੇ ਸਹਿਯੋਗੀਆਂ ਦਾ ਸਨਮਾਨ ਵੀ ਕੀਤਾ ਗਿਆ। ਇਸ ਮੌਕੇ ਜ਼ਿਲਾ ਪ੍ਰਧਾਨ ਅਰੁਣ ਵਧਾਵਨ, ਰਾਜ ਨੰਬਰਦਾਰ, ਇੰਡਸਸਟ੍ਰੀਅਲ ਗਰੋਥ ਸੈਂਟਰ ਦੇ ਪ੍ਰਧਾਨ ਰਾਮ ਪ੍ਰਕਾਸ ਜਿੰਦਲ, ਸੰਚਾਲਕ ਬਲਦੇਵ ਸਿੰਘ, ਕਿ੍ਰਸ਼ਨ ਕਟਿਆਲ, ਜਗਦੀਸ਼ ਸਹਿਗਲ, ਆਦਰਸ ਮੋਹਨ, ਸਤੀਸ਼ ਸਹਿਗਲ ਹਾਜ਼ਰ ਸਨ।