ਅਸ਼ੋਕ ਵਰਮਾ
ਬਠਿੰਡਾ, 5 ਅਪ੍ਰੈਲ 2020 - ਸੰਤ ਨਿਰੰਕਾਰੀ ਮੰਡਲ ਦੀ ਕੋਟਸ਼ਮੀਰ ਬਰਾਂਚ ਦੇ ਸੇਵਾਦਾਰਾਂ ਨੇ ਗਰੀਬ ਪ੍ਰੀਵਾਰਾਂ ਨੂੰ ਰਾਸ਼ਨ ਦੀਆਂ ਥੈਲੀਆਂ ਵੰਡ ਕੇ ਇਨਸਾਨੀ ਫਰਜ ਨਿਭਾਇਆ ਹੈ। ਸੇਵਾਦਾਰਾਂ ਦਾ ਕਹਿਣਾ ਹੈ ਕਿ ਕਰੋਨਾ ਵਾਇਰਸ ਨੂੰ ਰੋਕਣ ਲਈ ਦੇਸ਼ ਭਰ ਵਿੱਚ ਲਾਕਡਾਉਨ ਕੀਤਾ ਗਿਆ ਹੈ ਅਤੇ ਪੰਜਾਬ ਵਿੱਚ ਇਸ ਮਹਾਮਾਰੀ ਤੋਂ ਬਚਣ ਲਈ ਕਰਫਿਊ ਲੱਗਿਆ ਹੋਇਆ ਹੈ। ਕੋਰੋਨਾ ਵਾਇਰਸ ਤੋਂ ਬਚਣ ਲਈ ਸਰਕਾਰ ਵੱਲੋਂ ਆਖੇ 'ਤੇ ਲੋਕਾਂ ਆਪਣੇ ਘਰਾਂ ਅੰਦਰ ਹੀ ਰਹਿ ਰਹੇ ਹਨ। ਲਾਕਡਾਉਨ ਦੌਰਾਨ ਜਰੂਰਤਮੰਦ ਗਰੀਬ ਪਰਿਵਾਰਾਂ ਦੀ ਮਦਦ ਲਈ ਸੰਤ ਨਿਰੰਕਾਰੀ ਮਿਸ਼ਨ ਦੇ ਸਤਿਗੁਰੂ ਮਾਤਾ ਸੁਦੀਕਸ਼ਾ ਜੀ ਮਹਾਰਾਜ ਦੇ ਦਿਸ਼ਾਂ ਨਿਰਦੇਸ਼ਾਂ ਅਨੁਸਾਰ ਸੰਤ ਨਿਰੰਕਾਰੀ ਮੰਡਲ ਬਰਾਂਚ ਕੋਟਸ਼ਮੀਰ ਦੇ ਸੇਵਾਦਾਰਾਂ ਵਲੋਂ ਇਸ ਕਰਫਿਊ ਦੋਰਾਨ ਲੋੜਵੰਦ ਗਰੀਬ ਪਰਿਵਾਰਾਂ ਤੱਕ ਲੋੜੀਦਾ ਰਾਸ਼ਨ ਪਹੁਚਾਉਣ ਲਈ ਸੇਵਾ ਕੀਤੀ ਗਈ।
ਸੰਤ ਨਿਰੰਕਾਰੀ ਮੰਡਲ ਬਰਾਂਚ ਕੋਟਸ਼ਮੀਰ ਦੇ ਮੁਖੀ ਸੁਖਪਾਲ ਸਿੰਘ ਦੀ ਅਗਵਾਈ ਵਿਚ ਕੋਟਸ਼ਮੀਰ ਦੇ ਸੇਵਾਦਾਰਾਂ ਵਲੋਂ ਆਟਾ, ਦਾਲਾ, ਚਾਵਲ, ਖੰਡ, ਸਰੋਂ ਦਾ ਤੇਲ, ਨਮਕ, ਮਿਰਚ, ਹਲਦੀ ਆਦਿ ਦੀਆ ਥੈਲੀਆਂ ਬਣਾਕੇ ਪਿੰਡ ਕੋਟਸ਼ਮੀਰ, ਲੈਲੇਵਾਲਾ, ਜੀਵਨ ਸਿੰਘ ਵਾਲਾ ਅਤੇ ਸ਼ੇਰਗੜ ਦੇ ਲੋੜਵੰਦ 32 ਗਰੀਬ ਪਰਿਵਾਰਾਂ ਨੂੰ ਵੰਡੀਆਂ ਗਈਆਂ ।
ਸੰਤ ਨਿਰੰਕਾਰੀ ਮੰਡਲ ਜ਼ੋਨ ਬਠਿੰਡਾ ਦੇ ਜ਼ੋਨਲ ਇੰਚਾਰਜ ਐਸ.ਪੀ. ਦੁੱਗਲ ਨੇ ਦੱਸਿਆ ਕਿ ਸਤਿਗੁਰੂ ਮਾਤਾ ਸੁਦੀਕਸ਼ਾ ਜੀ ਮਹਾਰਾਜ ਦੇ ਆਦੇਸ਼ਾਂ ਅਨੁਸਾਰ ਨਿਰੰਕਾਰੀ ਮਿਸ਼ਨ ਦੇ ਸੇਵਾਦਾਰ ਜਰੂਰਤਮੰਦ ਪਰਿਵਾਰਾਂ ਦੀ ਸਹਾਇਤਾ ਲਈ ਨਿਸਵਾਰਥ ਭਾਵ ਨਾਲ ਸੇਵਾ ਕਰ ਰਹੇ ਹਨ। ਉਨਾਂ ਦੱਸਿਆ ਕਿ ’ਨਰ ਸੇਵਾ ਨਰਾਇਣ ਪੂਜਾ’’, ਮਨੁੱਖ ਦੀ ਸੇਵਾ ਹੀ ਪ੍ਰਮਾਤਮਾ ਦੀ ਸੇਵਾ ਹੈ ।