ਅਸ਼ੋਕ ਵਰਮਾ
- ਨਰ ਸੇਵਾ-ਨਰਾਇਣ ਪੂਜਾ: ਸਤਿਗੁਰੂ ਮਾਤਾ ਸੁਦੀਕਸ਼ਾ ਜੀ ਮਹਾਰਾਜ
ਬਠਿੰਡਾ,12 ਅਪਰੈਲ 2020 - ਕੋਰੋਨਾ ਵਾਇਰਸ ਦੇ ਸਬੰਧ ਵਿਚ ਸਰਕਾਰ ਵਲੋਂ ਦਿੱਤੀਆਂ ਹਦਾਇਤਾਂ ਦੀ ਇੰਨ-ਬਿੰਨ ਪਾਲਣਾ ਕਰਦੇ ਹੋਏ ਨਿਰੰਕਾਰੀ ਮਿਸ਼ਨ ਦੇ ਸਮੂਹ ਸਰਧਾਲੂ ਸੰਕਟ ਦੀ ਘੜੀ ’ਚ ਦੇਸ਼ ਭਰ ਵਿਚ ਲੋੜਵੰਦ ਪਰਿਵਾਰਾਂ ਦੀ ਮਦਦ ਪੁਰੇ ਉਤਸਾਹ ਨਾਲ ਲੱਗੇ ਹੋਏ ਹਨ।
ਸੰਤ ਨਿਰੰਕਾਰੀ ਮੰਡਲ ਜ਼ੋਨ ਬਠਿੰਡਾ ਦੇ ਜ਼ੋਨਲ ਇੰਚਾਰਜ ਐਸ.ਪੀ. ਦੁੱਗਲ ਨੇ ਦੱਸਿਆ ਕਿ ਸਤਗੁਰੂ ਮਾਤਾ ਸੁਦੀਕਸ਼ਾ ਜੀ ਮਹਾਰਾਜ ਦੇ ਦਿਸ਼ਾ ਨਿਰਦੇਸ਼ਾ ਅਨੁਸਾਰ ਨਿਰੰਕਾਰੀ ਮਿਸ਼ਨ ਦੇ ਸਤਸੰਗ ਭਵਨਾਂ ਨੂੰ ਰਾਜ ਜਾਂ ਕੇਂਦਰ ਸਰਕਾਰ ਦੁਆਰਾ ਜਰੂਰਤ ਪੈਣ ਉੱਤੇ ਕੋਰੇਂਟਿਕ ਕੇਂਦਰਾਂ ਦੇ ਰੂਪ ਵਿਚ ਉਪਲੱਬਧ ਕਰਾਉਣ ਦੀ ਪੇਸ਼ਕਸ਼ ਕੀਤੀ ਹੈ।ਸ਼੍ਰੀ ਦੁੱਗਲ ਨੇ ਦੱਸਿਆ ਕਿ ਨਿਰੰਕਾਰੀ ਮਿਸ਼ਨ ਦੁਆਰਾ ਕੀਤੀਆਂ ਜਾ ਰਹੀਆਂ ਸੇਵਾਵਾਂ ਅਤੇ ਯੋਗਦਾਨ ਦੀਆਂ ਸ਼ਲਾਘਾ ਸਮਾਜ ਦੇ ਅਨੇਕਾਂ ਵਰਗਾਂ ਅਤੇ ਰਾਜ ਸਰਕਾਰਾਂ ਅਤੇ ਕੇਂਦਰ ਸਰਕਾਰ ਦੁਆਰਾ ਕੀਤੀਆਂ ਜਾ ਰਹੀਆਂ ਹਨ।
ਦੁੱਗਲ ਨੇ ਦੱਸਿਆ ਕਿ ਇਸੇ ਲੜੀ ਸੰਤ ਨਿਰੰਕਾਰੀ ਮੰਡਲ ਨੇ ਹਰਿਆਣਾ, ਪੰਜਾਬ, ਉਤਰਾਖੰਡ ਅਤੇ ਮਹਾਰਾਸ਼ਟਰ ਦੇ ਮੁੱਖ ਮੰਤਰੀ ਰਾਹਤ ਕੋਸ਼ ਵਿਚ ਹਰ ਇਕ ਨੂੰ 50 ਲੱਖ ਦੇ ਨਾਲ ਨਾਲ ਪ੍ਰਧਾਨ ਮੰਤਰੀ ਰਾਹਤ ਕੋਸ਼ ਵਿਚ ਪੰਜ ਕਰੋੜ ਰੁਪਏ ਦਾ ਯੋਗਦਾਨ ਦਿੱਤਾ ਹੈ।ਸਾਰੇ ਸਬੰਧਤ ਰਾਜਾਂ ਦੇ ਮੁੱਖ ਮੰਤਰੀਆਂ ਅਤੇ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਨੇ ਆਪਣੇ ਟਵੀਟ ਨਾਲ ਮਿਸ਼ਨ ਦੇ ਇਸ ਯੋਗਦਾਨ ਦੀ ਭਰਪੁਰ ਪ੍ਰਸੰਸਾ ਕੀਤੀ ਹੈ।
ਦੁੱਗਲ ਨੇ ਦੱਸਿਆ ਕਿ ਸੰਤ ਨਿਰੰਕਾਰੀ ਮਿਸ਼ਨ ਅਧਿਆਤਮਿਕ ਜਗਰੂਰਤਾ ਦੀ ਆਪਣੇ ਮੂਲ ਵਿਚਾਰਧਾਰਾ ਦੇ ਨਾਲ ਪਿਛਲੇ 90 ਸਾਲਾਂ ਤੋਂ ਸਮਾਜ ਦੀ ਸਮਾਜਿਕ ਉਨੱਤੀ, ਰਾਹਤ ਅਤੇ ਪੁਨਰਵਾਸ ਵਿਚ ਯੋਗਦਾਨ ਦੇ ਰਿਹਾ ਹੈ । ਸਤਿਗੁਰੂ ਮਾਤਾ ਜੀ ਨੇ ਭਗਤਾਂ ਦਾ ਮਾਰਗ ਦਰਸ਼ਨ ਕਰਦੇ ਹੋਏ ਕਿਹਾ ਕਿ ਅਸੀ ਸੇਵਾ ਕਰਦੇ ਸਮੇ ਸਿਹਤ ਏਜੰਸੀਆਂ ਅਤੇ ਸਰਕਾਰੀ ਨਿਰਦੇਸ਼ਾਂ ਦਾ ਬਾਰੀਕੀਆਂ ਨਾਲ ਪਾਲਣ ਕਰਨਾ ਅਤੇ ਸ਼ੋਸਲ ਡਿਸਟੈਂਸਗ ਰੱਖਦੇ ਹੋਏ ਮੂੰਹ ਉੱਤੇ ਮਾਸਕ ਅਤੇ ਹੱਥਾਂ ਵਿਚ ਦਸਤਾਨੇ ਪਾ ਕੇ ਸੈਨਿਟਾਇਜ਼ਰ ਦਾ ਇਸਤੇਮਾਲ ਕਰਦੇ ਹੋਏ ਸੇਵਾਵਾਂ ਨਿਭਾਉਣੀਆਂ ਹਨ।