ਪਿੰਡ ਸੁਰਸਿੰਘ ਮੁਕੰਮਲ ਸੀਲ, ਪੋਜਿਟਿਵ ਵਿਅਕਤੀਆਂ ਨੂੰ ਤਰਨਤਾਰਨ ਦੇ ਆਈਸੋਲੇਟ ਵਾਰਡ ‘ਚ ਕੀਤਾ ਦਾਖਲ
ਜਗਮੀਤ ਸਿੰਘ
ਭਿੱਖੀਵਿੰਡ 27 ਅਪ੍ਰੈਲ 2020: ਕੋਰੋਨਾ ਬੀਮਾਰੀ ਤੋਂ ਮੁਕਤ ਹੋਣ ਕਾਰਨ ਗਰੀਨ ਜੋਨ ਵਿਚ ਰੱਖੇ ਗਏ ਜਿਲ੍ਹਾ ਤਰਨ ਤਾਰਨ ਵਿਚ ਉਸ ਸਮੇਂ ਹਫੜਾ-ਦਫੜੀ ਮਚ ਗਈ, ਜਦੋਂ ਬੀਤੇਂ ਦਿਨੀ ਸ੍ਰੀ ਹਜੂਰ ਸਾਹਿਬ ਨਾਂਦੇੜ
ਤੋਂ ਯਾਤਰਾ ਕਰਕੇ ਆਪਣੇ ਘਰ ਪਿੰਡ ਸੁਰਸਿੰਘ ਪਹੰੁਚੇਂ ਦੋ ਦਰਜਨ ਦੇ ਕਰੀਬ ਵਿਅਕਤੀਆਂ ਦੀ ਸਿਹਤ ਵਿਭਾਗ ਵੱਲੋਂ ਕੀਤੀ ਗਈ ਜਾਂਚ ਦੌਰਾਨ 5 ਵਿਅਕਤੀਆਂ ਦੀ ਰਿਪੋਰਟ ਅੱਜ ਪੋਜਿਟਿਵ ਪਾਈ ਗਈ। ਇਹਨਾਂ ਵਿਅਕਤੀਆਂ ਦੀ ਪਹਿਚਾਣ ਹਰਭਿੰਦਰ ਸਿੰਘ, ਕੁਲਵੰਤ ਸਿੰਘ, ਦਯਾ ਸਿੰਘ, ਨਿਸ਼ਾਨ ਸਿੰਘ, ਮੇਜਰ ਸਿੰਘ ਸਾਰੇ ਵਾਸੀਆਨ ਸੁਰਸਿੰਘ ਵਜੋਂ ਹੋਈ, ਜਿਹਨਾਂ ਨੂੰ ਐਂਬੂਲੈਂਸ ਰਾਂਹੀ ਸਿਵਲ ਹਸਪਤਾਲ ਤਰਨ ਤਾਰਨ ਵਿਖੇ ਆਈਸੋਲੇਟ ਵਾਰਡ ਵਿਚ ਭੇਜ ਦਿੱਤਾ ਗਿਆ।
ਪਿੰਡ ਸੁਰਸਿੰਘ ਵਿਖੇ ਪਹੰੁਚੇਂ ਜਿਲ੍ਹਾ ਤਰਨ ਤਾਰਨ ਦੇ ਏ.ਡੀ.ਸੀ ਸੁਰਿੰਦਰ ਸਿੰਘ, ਐਸ.ਪੀ ਜਗਜੀਤ ਸਿੰਘ ਵਾਲੀਆ, ਐਸ.ਡੀ.ਐਮ ਪੱਟੀ ਨਰਿੰਦਰ ਸਿੰਘ ਧਾਲੀਵਾਲ, ਸਿਹਤ ਵਿਭਾਗ ਤਰਨ ਤਾਰਨ ਦੀ ਟੀਮ ‘ਚ ਡੀ.ਐਮ.ਸੀ ਡਾ.ਸਵਰਨਜੀਤ ਧਵਨ, ਡਾ.ਬਿਧੀਲੋਡ ਸਿੰਘ ਆਦਿ ਨੇ ਸਰਕਾਰੀ ਹਸਪਤਾਲ ਸੁੁਰਸਿੰਘ ਪਹੰੁਚ ਕੇ ਐਸ.ਐਮ.ੳ ਡਾ.ਕੰਵਰ ਹਰਜੋਤ ਸਿੰਘ, ਡੀ.ਐਸ.ਪੀ ਰਾਜਬੀਰ ਸਿੰਘ, ਐਸ.ਐਚ.ੳ ਬਲਵਿੰਦਰ ਸਿੰਘ, ਚੌਕੀ ਇੰਚਾਰਜ ਸੁਰਸਿੰਘ ਸਾਹਿਬ ਸਿੰਘ, ਐਸ.ਐਚ.ੳ ਗੁਰਚਰਨ ਸਿੰਘ ਸਮੇਤ ਅਧਿਕਾਰੀਆਂ ਨਾਲ ਮੀਟਿੰਗ ਕਰਕੇ ਪਿੰਡ ਸੁਰਸਿੰਘ ਨੂੰ ਮੁਕੰਮਲ ਤੌਰ ‘ਤੇ ਸੀਲ ਕਰਦਿਆਂ ਹਦਾਇਤ ਦਿੱਤੀ ਕਿ ਬਾਹਰੋਂ ਕੋਈ ਵੀ ਵਿਅਕਤੀ ਪਿੰਡ ਨਹੀਂ ਆਵੇਗਾ ਅਤੇ ਨਾ ਹੀ ਕੋਈ ਵਿਅਕਤੀ ਪਿੰਡ ਤੋਂ ਬਾਹਰ ਜਾਵੇਗਾ, ਉਥੇ ਲੋਕਾਂ ਨੂੰ ਆਪਣੇ ਘਰਾਂ ਵਿਚ ਰਹਿਣ ਦੀ ਅਪੀਲ ਕੀਤੀ ਗਈ।
ਜਾਣਕਾਰ ਸੂਤਰਾਂ ਤੋਂ ਪਤਾ ਲੱਗਾ ਹੈ ਕਿ ਸਰਕਾਰੀ ਹਸਪਤਾਲ ਸੁਰਸਿੰਘ ਵਿਖੇ ਪ੍ਰੈਗਨੈਂਸੀ ਟੈਸਟ ਕਰਵਾਉਣ ਆਈ ਪਿੰਡ ਬਾਸਰਕੇ ਦੀ ਇਕ ਔਰਤ ਵੀ ਕੋਰੋਨਾ ਪੋਜਿਟਿਵ ਦੱਸੀ ਜਾ ਰਹੀ ਹੈ, ਜਿਸ ਦੀ ਸਰਕਾਰੀ ਤੌਰ ‘ਤੇ ਪੁਸ਼ਟੀ ਨਹੀਂ ਹੋਈ।
ਪ੍ਰਸ਼ਾਸ਼ਨ ਦੀ ਅਣਗਹਿਲੀ ਕਾਰਨ ਕੋਰੋਨਾ ਨੇ ਜਿਲ੍ਹਾ ਤਰਨ ਤਾਰਨ ‘ਚ ਦਿੱਤੀ ਦਸਤਕ :
ਕਾਮਰੇਡ ਬਲਵਿੰਦਰ ਸਿੰਘ ਸ਼ੋਰੀਆ ਚੱਕਰ ਵਿਜੇਤਾ ਕਾਮਰੇਡ ਬਲਵਿੰਦਰ ਸਿੰਘ ਭਿੱਖੀਵਿੰਡ ਨੇ ਆਪਣਾ ਪ੍ਰਤੀਕਰਮ ਦਿੰਦਿਆਂ ਆਖਿਆ ਕਿ ਜਿਲ੍ਹਾ ਪ੍ਰਸ਼ਾਸ਼ਨ ਤੇ ਸਿਹਤ ਵਿਭਾਗ ਤਰਨ ਤਾਰਨ ਦੀ ਅਣਗਹਿਲੀ ਦੇ
ਕਾਰਨ ਹੀ ਕੋਰੋਨਾ ਵਾਇਰਸ ਦੇ ਜਿਲ੍ਹਾ ਤਰਨ ਤਾਰਨ ਵਿਚ ਦਸਤਕ ਦਿੱਤੀ ਹੈ। ਉਹਨਾਂ ਕਿਹਾ ਕਿ ਪ੍ਰਸ਼ਾਸ਼ਨ ਨੂੰ ਚਾਹੀਦਾ ਸੀ ਕਿ ਸ੍ਰੀ ਹਜੂਰ ਸਾਹਿਬ ਆਦਿ ਦੂਸਰੇ ਥਾਂਵਾ ਤੋਂ ਪਰਤੇ ਲੋਕਾਂ ਨੂੰ ਘਰ ਜਾਣ ਤੋਂ ਪਹਿਲਾਂ ਕਿਤੇ ਹੋਰ ਜਗ੍ਹਾ ‘ਤੇ ਰੱਖ ਕੇ ਜਾਂਚ-ਪੜਤਾਲ ਕਰਦੇ ਤਾਂ ਜਿਲ੍ਹਾ ਤਰਨ ਤਾਰਨ ਮਹਾਂਮਾਰੀ ਤੋਂ ਬਚ ਸਕਦਾ ਸੀ।