ਚੰਡੀਗੜ੍ਹ, 21 ਅਪ੍ਰੈਲ, 2020: ਪਟਿਆਲਾ 'ਚ ਨਿਹੰਗ ਸਿੱਖਾਂ ਦੇ ਇੱਕ ਗਰੁੱਪ ਵੱਲੋਂ ਏ.ਐੱਸ.ਆਈ ਹਰਜੀਤ ਸਿੰਘ ਦਾ ਹੱਥ ਵੱਢ ਦਿੱਤਾ ਗਿਆ ਸੀ, ਹੁਣ ਉਹ ਠੀਕ ਹੋ ਰਿਹਾ ਹੈ ਅਤੇ ਉਨ੍ਹਾਂ ਦਾ ਇਲਾਜ ਪੀਜੀਆਈ ਵਿਖੇ ਚੱਲ ਰਿਹਾ ਹੈ।
PGI ਨੇ ਆਪਣੇ ਇੱਕ ਬਿਆਨ 'ਚ ਦੱਸਿਆ ਹਰਜੀਤ ਸਿੰਘ ਦੇ ਹੱਥ ਨੂੰ ਪੂਰੀ ਚੰਗੀ ਤਰ੍ਹਾਂ ਕਰਨ ਲਈ 4 ਤੋਂ 5 ਮਹੀਨਿਆਂ ਦੀ ਫਿਜ਼ੀਓਥੈਰੇਪੀ ਦੀ ਜ਼ਰੂਰਤ ਹੋਏਗੀ।
ਪੀਜੀਆਈ ਚੰਡੀਗੜ੍ਹ ਦੇ ਡਾਇਰੈਕਟਰ ਜਗਤ ਰਾਮ ਨੇ ਕਿਹਾ, “ਹਰਜੀਤ ਸਿੰਘ ਦਾ ਆਪ੍ਰੇਸ਼ਨ 12 ਅਪ੍ਰੈਲ ਨੂੰ ਕੀਤਾ ਗਿਆ ਸੀ ਅਤੇ ਉਨ੍ਹਾਂ ਦੀ ਸਰਜਰੀ ਸਫਲ ਰਹੀ ਹੈ। ਇਹ ਇੱਕ ਗੁੰਝਲਦਾਰ ਅਤੇ ਔਖੀ ਸਰਜਰੀ ਸੀ ਕਿਉਂਕਿ ਹੱਥ ਪੂਰੀ ਤਰ੍ਹਾਂ ਨਾਲ ਕੱਟਿਆ ਗਿਆ ਸੀ। ਜਿਸ ਨੂੰ ਪੂਰੀ ਤਰ੍ਹਾਂ ਠੀਕ ਹੋਣ ਲਈ 4-5 ਮਹੀਨਿਆਂ ਦੀ ਫਿਜ਼ੀਓਥੈਰੇਪੀ ਦੀ ਜ਼ਰੂਰਤ ਹੈ।