- ਸ਼ਹੀਦ ਊਧਮ ਸਿੰਘ ਦਾ ਅਪਮਾਨ ਸਹਿਣ ਨਹੀਂ ਕੀਤਾ ਜਾਵੇਗਾ
ਫਿਰੋਜ਼ਪੁਰ 10 ਅਪ੍ਰੈਲ 2020 : ਅੰਤਰ ਰਾਸ਼ਟਰੀ ਸਰਵ ਕੰਬੋਜ਼ ਸਮਾਜ (ਇੰਪਲਾਈਜ਼ ਵਿੰਗ) ਦੇ ਆਗੂਆਂ ਨੇ ਬੀਤੇ ਦਿਨ ਹਰਿਆਣਾ ਵਿਚ ਬਰਾਰਾ-ਸ਼ਾਹਬਾਦ ਰੋਡ ਉੱਪਰ ਸਥਿਤ ਪਿੰਡ ਅੱਧੋਆ ਵਿਖੇ ਸਥਾਪਿਤ ਸ਼ਹੀਦ ਊਧਮ ਸਿੰਘ ਦੇ ਬੁੱਤ ਦੀ ਕੁਝ ਸਮਾਜ ਵਿਰੋਧੀ ਸ਼ਰਾਰਤੀ ਅਨਸਰਾਂ ਵੱਲੋਂ ਭੰਨ-ਤੋੜ ਕਰਨ ਦੀ ਸਖ਼ਤ ਸ਼ਬਦਾ ਵਿੱਚ ਨਿਖੇਧੀ ਕੀਤੀ ਹੈ। ਇਸ ਸਬੰਧੀ ਅੰਤਰਰਾਸ਼ਟਰੀ ਸਰਵ ਕੰਬੋਜ ਸਮਾਜ (ਇੰਪਲਾਈਜ਼ ਵਿੰਗ) ਦੇ ਰਾਸ਼ਟਰੀ ਪ੍ਰਧਾਨ ਹਰਜਿੰਦਰ ਹਾਂਡਾ ਅਤੇ ਜਨਰਲ ਸਕੱਤਰ ਆਸ਼ੂਤੋਸ਼ ਕੰਬੋਜ ਨੇ ਕਿਹਾ ਕਿ ਇਸ ਕਾਇਰਾਨਾ ਹਰਕਤ ਦੀ ਜਿੰਨੀ ਵੀ ਨਿਖੇਧੀ ਕੀਤੀ ਜਾਵੇ ਓਨੀ ਹੀ ਘੱਟ ਹੈ। ਉਨ੍ਹਾਂ ਕਿਹਾ ਕਿ ਦੇਸ਼ ਦੀ ਖਾਤਰ ਆਪਣੀ ਜਾਨ ਕੁਰਬਾਨ ਕਰਨ ਵਾਲੇ ਸ਼ਹੀਦ ਸਾਡੇ ਦੇਸ਼ ਦਾ ਸਰਮਾਇਆ ਹਨ ਅਤੇ ਇਨ੍ਹਾਂ ਸ਼ਹੀਦਾਂ ਦੇ ਸਥਾਪਿਤ ਬੁੱਤਾਂ ਤੋਂ ਸਾਡੇ ਵਿਚ ਦੇਸ਼ ਭਗਤੀ ਦੀ ਭਾਵਨਾ ਪ੍ਰਫੁੱਲਿਤ ਹੁੰਦੀ ਹੈ ਪਰ ਬੜੇ ਅਫਸੋਸ ਦੀ ਗੱਲ ਹੈ ਕਿ ਸਮਾਜ ਵਿਚ ਕੁਝ ਸ਼ਰਾਰਤੀ ਅਨਸਰ ਦੇਸ਼ ਦੇ ਲੋਕਾਂ ਵਿਚ ਵੰਡੀਆਂ ਪਾਉਣ ਅਤੇ ਅਰਾਜਕਤਾ ਫੈਲਾਉਣ ਮਾਹੌਲ ਪੈਂਦਾ ਕਰਨ ਦੀ ਕੋਸ਼ਿਸ਼ ਕਰ ਰਹੇ ਹਨ। ਹਰਜਿੰਦਰ ਹਾਂਡਾ ਅਤੇ ਆਸ਼ੂਤੋਸ਼ ਕੰਬੋਜ ਨੇ ਹਰਿਆਣਾ ਸਰਕਾਰ ਤੋਂ ਮੰਗ ਕੀਤੀ ਕਿ ਤਕਨੀਕ ਦੀ ਵਰਤੋਂ ਕਰਕੇ ਸ਼ਹੀਦ ਊਧਮ ਸਿੰਘ ਦੇ ਬੁੱਤ ਦਾ ਨਿਰਾਦਰ ਕਰਨ ਵਾਲੇ ਸ਼ਰਾਰਤੀ ਅਨਸਰਾਂ ਦੀ ਭਾਲ ਛੇਤੀ ਤੋਂ ਛੇਤੀ ਕੀਤੀ ਜਾਵੇ ਅਤੇ ਇਨ੍ਹਾਂ ਸ਼ਰਾਰਤੀ ਅਨਸਰਾਂ ਦੇ ਖਿਲਾਫ ਦੇਸ਼ ਧ੍ਰੋਹ ਦਾ ਪਰਚਾ ਦਰਜ ਕੀਤਾ ਜਾਵੇ। ਇਸ ਮੌਕੇ ਸੁਭਾਸ਼ ਥਿੰਦ, ਜਸਪਾਲ ਹਾਂਡਾ, ਓਮ ਪ੍ਰਕਾਸ਼ ਜਲਾਲਾਬਾਦ, ਕੁਲਦੀਪ ਸੰਧਾ, ਕ੍ਰਾਂਤੀ ਕੰਬੋਜ, ਬਲਰਾਜ ਗੁਮਾਨੀਵਾਲਾ, ਗੁਰਨਾਮ ਕੰਬੋਜ਼, ਪਿਆਰ ਸਿੰਘ ਖਾਲਸਾ, ਅਸ਼ੀਸ ਮੁਹਾਲੀ, ਅਸ਼ੋਕ ਮੋਤੀਵਾਲ, ਸੀਪੀ ਕੰਬੋਜ, ਜਸਵਿੰਦਰ ਸਿੰਘ ਜੀਵਾਂ ਅਰਾਈ, ਸੁਨੀਲ ਕੰਬੋਜ਼, ਮਲਕੀਤ ਫ਼ਿਰੋਜ਼ਪੁਰ, ਬਿਸ਼ੰਬਰ ਸਾਮਾ, ਰਾਜਿੰਦਰ ਸਰਵਰ ਖੂਹੀਆਂ, ਓਮ ਪ੍ਰਕਾਸ਼ ਕਾਨੂੰਗੋ, ਖਰੈਤ ਲਾਲ ਸਾਮਾ, ਜਗਮੋਹਨ ਥਿੰਦ ਕਪੂਰਥਲਾ, ਸੁਰਜੀਤ ਮਾਨਸਾ, ਬੇਅੰਤ ਜਲੰਧਰ, ਨਵਦੀਪ ਫਿਰੋਜ਼ਪੁਰ, ਬਲਦੇਵ ਥਿੰਦ ਗੋਲੂਕਾ ਮੋੜ, ਹੰਸ ਰਾਜ ਥਿੰਦ, ਸਵਰਨ ਸਿੰਘ ਚੰਡੀਗੜ੍ਹ, ਵਿਪਨ ਬਾਜੇ ਕੇ, ਰਾਜ ਕੁਮਾਰ ਕੰਬੋਜ਼, ਸਤੀਸ਼ ਰਤਨਪਾਲ, ਜਸਵੰਤ ਸ਼ੇਖੜਾ, ਪ੍ਰਿਤਪਾਲ ਸੰਧਾ, ਰੌਬਿਨ ਕੰਬੋਜ, ਅਮਿਤ ਕੰਬੋਜ, ਹਰਵੇਲ ਸੁਨਾਮ, ਜਗਸੀਰ ਬਹਾਦਰ ਕੇ, ਅਮਰਜੀਤ ਕੰਬੋਜ, ਵਰਿੰਦਰ ਸੰਗਰੂਰ, ਗੁਰਮੇਲ ਸਿੰਘ ਮਾਨਸਾ, ਮਹਿੰਦਰ ਅੰਮ੍ਰਿਤਸਰ, ਸੁਖਪਾਲ ਥਿੰਦ ਕਪੂਰਥਲਾ, ਅਪਿੰਦਰ ਕਪੂਰਥਲਾ, ਪ੍ਰਦੀਪ ਫਾਜ਼ਿਲਕਾ ਆਦਿ ਨੇ ਹਰਿਆਣਾ ਸਰਕਾਰ ਨੂੰ ਚਿਤਾਵਨੀ ਦਿੰਦੇ ਹੋਏ ਕਿਹਾ ਕਿ ਜੇ ਇਨ੍ਹਾਂ ਸ਼ਰਾਰਤੀ ਅਨਸਰਾਂ ਦੀ ਭਾਲ ਕਰਕੇ ਇਨ੍ਹਾਂ ਵਿਰੁੱਧ ਸਖ਼ਤ ਕਾਰਵਾਈ ਨਾ ਕੀਤੀ ਗਈ ਤਾਂ ਪੂਰੇ ਦੇਸ਼ ਵਿੱਚ ਇਸ ਘਟਨਾ ਖਿਲਾਫ ਸੰਘਰਸ਼ ਵਿੱਢ ਦਿੱਤਾ ਜਾਵੇਗਾ।