ਮੰਤਰੀ ਨੇ ਦੁਕਾਨਦਾਰਾਂ ਦੇ ਮਸਲੇ ਸੁਣਨ ਲਈ ਬਾਜ਼ਾਰਾਂ ਦਾ ਕੀਤਾ ਦੌਰਾ
ਮੁਹਾਲੀ ਦੀਆਂ ਸਹਿਕਾਰੀ ਹਾਊਸਿੰਗ ਸੁਸਾਇਟੀਆਂ ਦੇ ਵਿਕਾਸ ਲਈ 1 ਕਰੋੜ 45 ਲੱਖ ਰੁਪਏ ਜਾਰੀ ਕੀਤੇ ਜਾਣਗੇ
ਮੁਹਾਲੀ ਨੂੰ ਕੋਰੋਨਾ ਮੁਕਤ ਰੱਖਣ ਲਈ ਸਾਫ ਵਾਤਾਵਰਣ 'ਤੇ ਦਿੱਤਾ ਜ਼ੋਰ
ਐਸ ਏ ਐਸ ਨਗਰ, 23 ਮਈ 2020: “ਹਾਲਾਤ ਤੇਜ਼ੀ ਨਾਲ ਸਧਾਰਣਤਾ ਵੱਲ ਵਧਣ ਨਾਲ ਮੁਹਾਲੀ ਦੇ ਸਰਬਪੱਖੀ ਵਿਕਾਸ ਨੂੰ ਫਿਰ ਤੇਜ਼ੀ ਨਾਲ ਸ਼ੁਰੂ ਕੀਤਾ ਜਾਵੇਗੇ ਜਿਸ ਨਾਲ ਸ਼ਹਿਰ ਬੁਨਿਆਦੀ ਢਾਂਚੇ ਦੇ ਵਿਕਾਸ ਦੇ ਕੇਂਦਰ ਉੱਭਰ ਰਿਹਾ ਹੈ ਅਤੇ ਇਸ ਨੂੰ ਹੋਰ ਤੇਜੀ ਨਾਲ ਕੀਤਾ ਜਾਵੇਗਾ ਤਾਂ ਜੋ ਮੁਹਾਲੀ ਦੇ ਮਾਡਲ ਸ਼ਹਿਰ ਵਜੋਂ ਉਭਰਨ ਨੂੰ ਯਕੀਨੀ ਬਣਾਇਆ ਜਾ ਸਕੇ। ਇਹ ਪ੍ਰਗਟਾਵਾ ਅੱਜ ਇੱਥੇ ਸਿਹਤ ਮੰਤਰੀ ਪੰਜਾਬ ਅਤੇ ਵਿਧਾਇਕ ਮੁਹਾਲੀ ਸ. ਬਲਬੀਰ ਸਿੰਘ ਸਿੱਧੂ ਨੇ ਸ਼ਹਿਰ ਦੇ ਲੋਕਾਂ ਅਤੇ ਖਾਸ ਕਰਕੇ ਦੁਕਾਨਦਾਰਾਂ ਨੂੰ ਦਰਪੇਸ਼ ਮੁਸ਼ਕਲਾਂ ਦਾ ਜਾਇਜ਼ਾ ਲੈਣ ਲਈ ਵੱਖ ਵੱਖ ਮਾਰਕੀਟ ਥਾਵਾਂ ਦਾ ਦੌਰਾ ਕਰਨ ਮੌਕੇ ਕੀਤਾ।
ਮੰਤਰੀ ਨੇ ਫੇਜ਼ -11 ਪਾਲਿਕਾ ਮਾਰਕੀਟ, ਫੇਜ਼ -10, 9, 7, ਫੇਜ਼ - 3 ਬੀ 2 ਅਤੇ ਫੇਜ਼ -5 ਸਮੇਤ ਸ਼ਹਿਰ ਦੇ ਬਾਜ਼ਾਰਾਂ ਦਾ ਦੌਰਾ ਕੀਤਾ। ਦੁਕਾਨਦਾਰਾਂ ਨਾਲ ਗੱਲਬਾਤ ਕਰਦਿਆਂ ਉਨ੍ਹਾਂ ਦੁਕਾਨਦਾਰਾਂ ਵੱਲੋਂ ਉਠਾਏ ਗਏ ਵੱਖ-ਵੱਖ ਮਸਲਿਆਂ ਦੀ ਬਹੁਤ ਧਿਆਨ ਨਾਲ ਸੁਣਿਆ ਜਿਹਨਾਂ ਵਿਚ ਫੇਜ਼ 11 ਪਾਲਿਕਾ ਮਾਰਕੀਟ ਵਿਚ ਵਿਹੜੇ ਦਾ ਕੰਮ, ਕੁਸ਼ਲ ਸੀਵਰੇਜ ਪ੍ਰਣਾਲੀ, ਪਾਰਕਿੰਗ ਦੀ ਸਮੱਸਿਆ ਅਤੇ ਪਹੁੰਚ ਸੜਕ ਦੀ ਸਥਿਤੀ ਦਾ ਸੁਧਾਰ, ਪੈਵਰਸਿਨ ਫੇਜ਼ 10 ਮਾਰਕੀਟ ਦੀ ਸਥਾਪਨਾ, ਫੇਜ਼ -9 ਦੀ ਮਾਰਕੀਟ ਵਿਚ ਸੈਨੇਟਰੀ ਹਾਲਤਾਂ ਵਿਚ ਸੁਧਾਰ, ਜਗ੍ਹਾ ਦੀ ਘਾਟ ਕਾਰਨ ਫੇਜ਼ -7 ਮਾਰਕੀਟ ਵਿਚ ਬਾਹਰੀ ਰੇਹੜੀ ਵਿਕਰੇਤਾਵਾਂ ਨੂੰ ਸੰਚਾਲਨ ਦੀ ਆਗਿਆ ਨਾ ਦੇਣਾ, ਪਾਰਕਿੰਗ ਦੇ ਹਿੱਸੇ ਨੂੰ ਗ੍ਰੀਨ ਬੈਲਟ ਦਾ ਹਿੱਸਾ ਬਣਾਉਣਾ, ਸੀਵਰੇਜ ਪ੍ਰਣਾਲੀ ਨੂੰ ਮਜ਼ਬੂਤ ਕਰਨਾ ਅਤੇ ਫੇਜ਼ - 3 ਬੀ 2 ਵਿਚ ਪ੍ਰਾਪਰਟੀ ਟੈਕਸ ਵਿਚ ਢਿੱਲ ਦੇਣਾ ਸ਼ਾਮਲ ਹੈ।
ਦੁਕਾਨਦਾਰਾਂ ਵੱਲੋਂ ਉਠਾਏ ਮਸਲਿਆਂ ਬਾਰੇ ਉਨ੍ਹਾਂ ਭਰੋਸਾ ਦਿੱਤਾ ਕਿ ਇਨ੍ਹਾਂ ਸਾਰੇ ਮਸਲਿਆਂ ਦਾ ਢੁੱਕਵਾਂ ਹੱਲ ਕੀਤਾ ਜਾਵੇਗਾ ਅਤੇ ਉਹ ਇਨ੍ਹਾਂ ਨੂੰ ਉੱਚ ਪੱਧਰ ’ਤੇ ਉਠਾਉਣਗੇ।
ਵਿਕਾਸ ਕੇਂਦਰਿਤ ਪਹਿਲੂ 'ਤੇ ਆਉਂਦੇ ਹੋਏ ਮੰਤਰੀ ਨੇ ਕਿਹਾ ਕਿ ਮੁਹਾਲੀ ਦੀਆਂ ਸਹਿਕਾਰੀ ਹਾਊਸਿੰਗ ਸੁਸਾਇਟੀਆਂ ਦੇ ਸਰਵਪੱਖੀ ਵਿਕਾਸ ਲਈ 1 ਕਰੋੜ 45 ਲੱਖ ਰੁਪਏ ਜਾਰੀ ਕੀਤੇ ਜਾਣਗੇ।
ਸਵੱਛ ਵਾਤਾਵਰਣ ਦੀ ਸਾਂਭ-ਸੰਭਾਲ ਤੇ ਜ਼ੋਰ ਦਿੰਦਿਆਂ ਸ. ਸਿੱਧੂ ਨੇ ਕਿਹਾ ਕਿ ਇੱਕ ਸਵੱਛ ਵਾਤਾਵਰਣ ਰੱਖਣਾ ਸਮੇਂ ਦੀ ਜਰੂਰਤ ਹੈ ਤਾਂ ਜੋ ਇਹ ਸੁਨਿਸ਼ਚਿਤ ਕੀਤਾ ਜਾ ਸਕੇ ਕਿ ਮੁਹਾਲੀ ਕੋਰੋਨਾ ਵਾਇਰਸ ਤੋਂ ਰਹਿਤ ਰਹੇ। ਇਹ ਇੱਕ ਤਬਦੀਲੀ ਲਿਆਵੇਗਾ ਅਤੇ ਮਾਰਕੀਟ ਦੀਆਂ ਥਾਵਾਂ ਨੂੰ ਨਵੀਂ ਸੁੰਦਰਤਾ ਪ੍ਰਦਾਨ ਕਰੇਗਾ।
ਲੋਕਾਂ ਨੂੰ ਸੰਤਸ਼ਟ ਨਾ ਹੋਣ ਦੀ ਅਪੀਲ ਕਰਦਿਆਂ ਉਨ੍ਹਾਂ ਕਿਹਾ ਕਿ ਹਾਲਾਂਕਿ ਜ਼ਿਲ੍ਹਾ ਫਿਲਹਾਲ ਕੋਰੋਨਾ ਵਾਇਰਸ ਮੁਕਤ ਹੈ ਪਰ ਸਾਨੂੰ ਅਜੇ ਵੀ ਸਾਵਧਾਨ ਰਹਿਣ ਦੀ ਲੋੜ ਹੈ ਅਤੇ ਇਲਾਜ ਤੋਂ ਚੰਗਾ ਬਚਾਅ ਦੇ ਨਿਯਮ ਦੀ ਪਾਲਣਾ ਕਰਨਾ ਬਿਹਤਰ ਹੈ। ਉਨ੍ਹਾਂ ਇਹ ਵੀ ਕਿਹਾ ਕਿ ਸਮੇਂ ਸਮੇਂ ਤੇ ਜਾਰੀ ਕੀਤੇ ਗਏ ਨਿਰਦੇਸ਼ਾਂ ਦੀ ਪਾਲਣਾ ਕੀਤੀ ਜਾਣੀ ਚਾਹੀਦੀ ਹੈ।
ਇਸ ਮੌਕੇ ਹਾਜ਼ਰ ਹੋਰਨਾਂ ਪਤਵੰਤਿਆਂ ਵਿੱਚ ਮੰਤਰੀ ਦੇ ਸਿਆਸੀ ਸਕੱਤਰ ਸ੍ਰੀ ਹਰਕੇਸ਼ ਚੰਦ ਸ਼ਰਮਾ ਮੱਛਲੀ ਕਲਾਂ, ਕਮਿਸ਼ਨਰ ਨਗਰ ਨਿਗਮ ਸ੍ਰੀ ਕਮਲ ਗਰਗ ਅਤੇ ਸੀਨੀਅਰ ਡਿਪਟੀ ਮੇਅਰ ਸ੍ਰੀ ਰਿਸ਼ਵ ਜੈਨ, ਐਸਈ ਮੁਕੇਸ਼ ਗਰਗ, ਪ੍ਰਧਾਨ ਬਲਾਕ ਕਾਂਗਰਸ ਕਮੇਟੀ ਮੁਹਾਲੀ ਜਸਪ੍ਰੀਤ ਸਿੰਘ ਗਿੱਲ, ਪ੍ਰਧਾਨ ਮਹਿਲਾ ਕਾਂਗਰਸ ਕਮੇਟੀ ਮੁਹਾਲੀ ਡਿੰਪਲ ਸਭਰਵਾਲ, ਸਾਬਕਾ ਕੌਂਸਲਰ ਕੁਲਜੀਤ ਸਿੰਘ ਬੇਦੀ ਅਤੇ ਸ. ਜਸਬੀਰ ਸਿੰਘ ਮਾਣਕੂ, ਐਡਵੋਕੇਟ ਨਰਪਿੰਦਰ ਸਿੰਘ ਰੰਗੀ, ਕਮਲਪ੍ਰੀਤ ਸਿੰਘ ਬੰਨੀ, ਬਲਕਰਨ ਸਿੰਘ ਭੱਟੀ, ਰੁਪਿੰਦਰ ਕੌਰ ਰੀਨਾ, ਪਿੰਕੂ ਆਨੰਦ, ਨਿਰਮਲ ਕੌਸ਼ਲ, ਬਲਜੀਤ ਕੌਰ, ਰਾਜਾ ਕੰਵਰਜੋਤ ਸਿੰਘ ਮੁਹਾਲੀ, ਹਰਨੇਕ ਸਿੰਘ ਕਟਾਣੀ ਅਤੇ ਨਿਰਮਲ ਸਿੰਘ ਕੰਡਾ ਤੋਂ ਇਲਾਵਾ ਸਾਰੇ ਐਸ.ਡੀ.ਓਜ਼ ਸ਼ਾਮਲ ਸਨ।