← ਪਿਛੇ ਪਰਤੋ
ਰਜਨੀਸ਼ ਸਰੀਨ
ਨਵਾਂਸਹਿਰ, 21 ਅਪ੍ਰੈਲ 2020 - ਪੰਜਾਬ ਸਿੱਖਿਆ ਵਿਭਾਗ ਵੱਲੋਂ ਬੱਚਿਆ ਨੂੰ ਘਰ ਬੈਠੇ ਬੈਠੇ ਸਿੱਖਿਆ ਦੇਣ ਲਈ ਰੇਡੀਓ ਚੈਨਲ "ਚੰਨ ਪ੍ਰਦੇਸੀ" ਤੇ ਵੱਖ-ਵੱਖ ਵਿਸ਼ਿਆ ਦੇ ਟੌਪਿਕ ਤਿਆਰ ਕਰਕੇ ਪੇਸ਼ ਕੀਤੇ ਜਾ ਰਹੇ ਹਨ। ਇਸੇ ਲੜੀ ਤਹਿਤ ਜ਼ਿਲ੍ਹਾ ਸ਼ਹੀਦ ਭਗਤ ਸਿੰਘ ਨਗਰ ਦੀਆ ਦੋ ਅਧਿਆਪਕਾਵਾਂ ਨੂੰ ਇਹ ਪ੍ਰੋਗਾਰਮ ਵਿੱਚ ਆਪਣੇ ਟੌਪਿਕ ਪੇਸ਼ ਕਰਨ ਲਈ ਚੁਣਿਆ ਗਿਆ ਹੈ। ਇਸ ਸਬੰਧੀ ਜ਼ਿਲ੍ਹਾ ਸਿੱਖਿਆ ਅਫਸਰ (ਸੈ.ਸਿ) ਹਰਚਰਨ ਸਿੰਘ ਨੇ ਦੱਸਿਆ ਕਿ ਮਿਤੀ ਮਿਤੀ 23 ਅਪ੍ਰੈਲ ਨੂੰ 1:00 ਵਜੇ ਤੋਂ 1:30 ਵਜੇ ਤੱਕ 9ਵੀਂ ਦੇ ਅੰਗਰੇਜੀ ਵਿਸ਼ੇ ਦਾ ਲੈਸਨ 1 "ਗਰੂਮਿੰਗ ਆਫ ਏ ਬੁਆਏ", ਮਿਤੀ 24 ਅਪ੍ਰੈਲ ਨੂੰ 1:00 ਵਜੇ ਤੋਂ 1.30 ਵਜੇ ਤੱਕ 9ਵੀਂ ਦੇ ਅੰਗਰੇਜੀ ਵਿਸ਼ੇ ਦੇ ਦੂਸਰੇ ਲੈਸ਼ਨ "ਪਲਾਂਟਸ ਆਲਸੋ ਬਰੀਥ ਐਂਡ ਫੀਲ" ਦੀ ਪੇਸ਼ਕਾਰੀ ਡਿੰਪੀ ਖੁਰਾਣਾ ਅੰਗਰੇਜੀ ਮਿਸਟ੍ਰੈਸ ਸਹਸ ਅਲਾਂਚੌਰ ਦੁਆਰਾ ਅਤੇ ਮਿਤੀ 25 ਅਪ੍ਰੈਲ ਨੂੰ 1:00 ਵਜੇ ਤੋਂ 1:30 ਵਜੇ ਤੱਕ 10ਵੀਂ ਦੇ ਅੰਗਰੇਜੀ ਵਿਸ਼ੇ ਪਹਿਲੇ ਲੈਸਨ "ਦ ਹੈਪੀ ਪ੍ਰਿੰਸ" ਅਤੇ 26 ਅਪ੍ਰੈਲ ਨੂੰ 1:00 ਵਜੇ ਤੋਂ 1:30 ਵਜੇ ਤੱਕ 10ਵੀਂ ਦੇ ਅੰਗਰੇਜੀ ਵਿਸ਼ੇ ਦੇ ਦੁਸਰੇ ਲੈਸ਼ਨ "ਵੇਅਰ ਇਜ ਸਾਇੰਸ ਟੇਕਿੰਗ ਅਸ" ਦੀ ਪੇਸ਼ਕਾਰੀ ਕਵਿਤਾ ਸੱਭਰਵਾਲ ਅੰਗਰੇਜੀ ਮਿਸਟ੍ਰੈਸ ਸਸਸਸ ਰਾਹੋਂ (ਮ) ਵਲੋਂ ਕੀਤੀ ਜਾਵੇਗੀ।
Total Responses : 267