ਹਰੀਸ਼ ਕਾਲੜਾ
ਰੂਪਨਗਰ, 1 ਅਪ੍ਰੈਲ 2020 - ਨੋਵਲ ਕੋਰੋਨਾ ਵਾਇਰਸ ਦੇ ਚੱਲਦਿਆਂ ਸੂਬੇ ਭਰ ਵਿੱਚ ਲੱਗੇ ਕਰਫਿਊ ਕਾਰਨ ਸਿਵਲ ਹਸਪਤਾਲ ਰੂਪਨਗਰ ਵਿਖੇ ਆਉਣ ਵਾਲੀਆਂ ਗਰਭਵਤੀ ਮਹਿਲਾਵਾਂ ਨੂੰ ਅਲਟਰਾਸਾਂਊਡ ਕਰਵਾਉਣ ਲਈ ਬਾਹਰ ਦੇ ਇੰਮਪੈਨਲਡ ਅਲਟਰਾਸਾਂਊਡ ਸੈਂਟਰ ਵਿਖੇ ਜਾਣ ਸਮੇਂ ਟਰਾਂਸਪੋਰਟੇਸ਼ਨ ਆਦਿ ਦੀਆਂ ਦਿੱਕਤਾਂ ਪੇਸ਼ ਆ ਰਹੀਆਂ ਸਨ, ਜਿਸ ਦੇ ਤਹਿਤ ਇਹ ਮੁੱਦਾ ਸਿਵਲ ਸਰਜਨ ਰੂਪਨਗਰ ਡਾ. ਐਚ. ਐਨ. ਸ਼ਰਮਾ ਵੱਲੋਂ ਪ੍ਰਸ਼ਾਸਨਿਕ ਅਧਿਕਾਰੀਆਂ ਦੇ ਧਿਆਨ ਵਿੱਚ ਲਿਆਂਦਾ ਗਿਆ ਅਤੇ ਉਹਨਾਂ ਦੀ ਕੋਸ਼ਿਸ਼ ਸਦਕਾ ਹੁਣ ਸਿਵਲ ਹਸਪਤਾਲ ਵਿਖੇ ਪ੍ਰਾਇਵੇਟ ਰੇਡੀਓਲਾਜਿਸਟ (ਡਾ. ਐਸ਼ਵਰਿਆ ਦਾਮੋਦਰਨ ਐਮ.ਡੀ. ਰੇਡੀਓਲਾਜੀ) ਨੂੰ ਜੇ.ਐਸ.ਐਸ.ਕੇ. ਸਕੀਮ ਅਧੀਨ ਅਲਟਰਾ ਸਾਂਊਡ ਦੀਆਂ ਸੇਵਾਵਾਂ ਲਈ ਇੰਮਪੈਨਲ ਕਰ ਲਿਆ ਗਿਆ ਹੈ।
ਸਿਵਲ ਸਰਜਨ ਡਾ. ਐਚ.ਐਨ.ਸ਼ਰਮਾ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਹੁਣ ਸਿਵਲ ਹਸਪਤਾਲ ਵਿਖੇ ਹੀ ਅਲਟਰਾ ਸਾਂਊਡ ਦੀ ਸੁਵਿਧਾ ਮੁਹੱਈਆ ਕਰਵਾਈ ਜਾਵੇਗੀ, ਜਿਸ ਤਹਿਤ ਜੇ.ਐਸ.ਐਸ.ਕੇ. ਦੀਆਂ ਲਾਭਪਾਤਰੀਆਂ ਗਰਭਵਤੀ ਮਹਿਲਾਵਾਂ ਨੂੰ ਮੁਫਤ ਅਲਟਰਾ ਸਾਂਊਡ ਦੀ ਸੁਵਿਧਾ ਸਿਵਲ ਹਸਪਤਾਲ ਵਿਖੇ ਹੀ ਮਿਲ ਸਕੇਗੀ ਅਤੇ ਇਸ ਦੇ ਲਈ ਉਹਨਾਂ ਨੂੰ ਬਾਹਰ ਜਾਣ ਦੀ ਜਰੂਰਤ ਨਹੀ ਪਵੇਗੀ। ਉਹਨਾਂ ਦੱਸਿਆ ਕਿ ਉਕਤ ਸੇਵਾ ਸਾਰੇ ਕੰਮ-ਕਾਜ ਵਾਲੇ ਦਿਨ ਓ.ਪੀ.ਡੀ. ਸਮੇਂ ਦੋਰਾਨ ਮਿਲੇਗੀ।