← ਪਿਛੇ ਪਰਤੋ
ਐਸ ਏ ਐਸ ਨਗਰ, 29 ਅਪ੍ਰੈਲ 2020: ਸਰਕਾਰ ਦੁਆਰਾ ਜਾਰੀ ਕੀਤੀ ਐਡਵਾਈਜ਼ਰੀ ਦੇ ਮੱਦੇਨਜ਼ਰ, ਸਾਰੀਆਂ ਡਿਸਪੈਂਸਰੀਆਂ ਨੂੰ ਨਿਰਦੇਸ਼ ਦਿੱਤੇ ਗਏ ਹਨ ਕਿ ਉਹਨਾਂ ਕੋਲ ਹੋਮਿਓਪੈਥਿਕ ਦਵਾਈ ਅਰਸੇਨੀਅਮ ਐਲਬਮ 30 ਉਪਲਬਧ ਹੋਵੇ। ਪੂਰੀ ਡਾਕਟਰੀ ਜਾਂਚ ਤੋਂ ਬਾਅਦ ਦਵਾਈ ਲੋੜੀਂਦੇ ਲੋਕਾਂ ਨੂੰ ਦਿੱਤੀ ਜਾਣੀ ਹੈ। ਹਰ ਰੋਜ਼ ਸਵੇਰੇ ਖਾਲੀ ਪੇਟ ਇਕ ਖੁਰਾਕ (4-5 ਗੋਲੀਆਂ) ਵਿਚ ਦਵਾਈ ਨੂੰ ਤਿੰਨ ਦਿਨਾਂ ਲਈ ਲਿਆ ਜਾ ਸਕਦਾ ਹੈ। ਇਹ ਪ੍ਰਗਟਾਵਾ ਕਰਦਿਆਂ ਡਿਪਟੀ ਕਮਿਸ਼ਨਰ ਸ੍ਰੀ ਗਿਰੀਸ਼ ਦਿਆਲਨ ਨੇ ਦੱਸਿਆ ਕਿ ਦਵਾਈ ਦੀ ਵੰਡ ਦੇ ਸਬੰਧ ਵਿਚ ਪੂਰਾ ਰਿਕਾਰਡ ਕਾਇਮ ਰੱਖਿਆ ਜਾਵੇਗਾ। ਇਹ ਅੰਕੜੇ ਦਾ ਵਿਸ਼ਲੇਸ਼ਣ ਕਰਨ ਵਿੱਚ ਸਹਾਇਤਾ ਕਰੇਗੀ ਕਿ ਦਵਾਈ ਕਿੰਨੀ ਪ੍ਰਭਾਵਸ਼ਾਲੀ ਸਾਬਤ ਹੋਈ ਹੈ। ਡੀਸੀ ਨੇ ਇਹ ਵੀ ਕਿਹਾ ਕਿ ਜ਼ਿਲ੍ਹਾ ਹੋਮਿਓਪੈਥਿਕ ਅਧਿਕਾਰੀ / ਹੋਮਿਓਪੈਥਿਕ ਮੈਡੀਕਲ ਅਧਿਕਾਰੀ ਵੀ ਲੋਕਾਂ ਨੂੰ ਜਾਗਰੂਕ ਕਰਨਗੇ ਕਿ ਇਸ ਦਵਾਈ ਨੂੰ ਕੋਰੋਨਾ ਵਾਇਰਸ ਦਾ ਇਲਾਜ ਨਹੀਂ ਮੰਨਿਆ ਜਾਣਾ ਚਾਹੀਦਾ। ਇਹ ਰੋਗਾਂ ਨਾਲ ਲੜਨ ਲਈ ਸਿਰਫ ਇਮਿਊਨਿਟੀ ਵਧਾਉਂਦੀ ਹੈ।
Total Responses : 267