ਫਿਰੋਜ਼ਪੁਰ, 3 ਅਪ੍ਰੈਲ 2020 : ਕਰਫ਼ਿਊ ਦੌਰਾਨ ਜ਼ਰੂਰਤਮੰਦ ਅਤੇ ਗ਼ਰੀਬ ਲੋਕਾਂ ਤੱਕ ਰਾਸ਼ਨ ਅਤੇ ਲੰਗਰ ਪਹੁੰਚਾਉਣ ਦੇ ਲਈ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਸ਼ਹਿਰ ਨੂੰ ਚਾਰ ਜ਼ੋਨਾਂ ਵਿਚ ਵੰਡਿਆਂ ਗਿਆ ਹੈ ਅਤੇ ਹਰੇਕ ਜ਼ੋਨ ਵਿਚ ਨੋਡਲ ਅਫਸਰ ਤੈਨਾਤ ਕੀਤਾ ਗਿਆ ਹੈ। ਇਹ ਸਾਰੇ ਨੋਡਲ ਅਫਸਰ ਲੋਕਾਂ ਤੱਕ ਪਹੁੰਚ ਰਹੇ ਰਾਸ਼ਨ ਅਤੇ ਲੰਗਰ ਦੇ ਕੰਮਾਂ ਦੀ ਨਿਗਰਾਨੀ ਕਰਨਗੇ।
ਨਗਰ ਕੌਂਸਲ ਵੱਲੋਂ ਸ਼ਹਿਰ ਨੂੰ ਵੱਖ-ਵੱਖ ਵਾਰਡਾਂ ਦੇ ਹਿਸਾਬ ਨਾਲ ਚਾਰ ਜ਼ੋਨਾਂ ਵਿਚ ਵੰਡਿਆਂ ਗਿਆ ਹੈ। ਜ਼ੋਨ ਏ ਵਿਚ ਵਾਰਡ ਨੰਬਰ 1,2,18,19,27, 28, 29, 30 ਅਤੇ 31 ਨੂੰ ਰੱਖਿਆ ਗਿਆ ਹੈ। ਇਨ੍ਹਾਂ ਵਾਰਡਾਂ ਨਾਲ ਸਬੰਧਿਤ ਗ਼ਰੀਬ ਅਤੇ ਜ਼ਰੂਰਤਮੰਦ ਲੋਕਾਂ ਨੂੰ ਰਾਮ ਸ਼ਰਣਮ ਆਸ਼ਰਮ ਤੋਂ ਲੰਗਰ ਅਤੇ ਰਾਸ਼ਨ ਦੀ ਸਪਲਾਈ ਹੋਵੇਗੀ।
ਇਸੇ ਤਰ੍ਹਾਂ ਜ਼ੋਨ ਬੀ ਵਿਚ ਵਾਰਡ ਨੰਬਰ 3 ਤੋਂ 13 ਤੱਕ ਨੂੰ ਰੱਖਿਆ ਗਿਆ ਹੈ ਜਿਨ੍ਹਾਂ ਨੂੰ ਜੱਜਘਰ ਦੁਲਚੀਕੇ ਰੋਡ, ਰਾਧਾ ਸੁਆਮੀ ਸਤਸੰਗ ਘਰ, ਹੋਟਲ ਗ੍ਰੈਂਡ ਤੋਂ ਲੋਕਾਂ ਨੂੰ ਜ਼ਰੂਰੀ ਸਮਾਨ ਮੁਹੱਈਆ ਕਰਵਾਇਆ ਜਾਵੇਗਾ। ਇਸੇ ਤਰ੍ਹਾਂ ਜ਼ੋਨ ਸੀ ਵਿਚ 14,15,16,17, 19,20, 2 ਅਤੇ 6 ਨੂੰ ਰੱਖਿਆ ਗਿਆ ਹੈ, ਜਿੱਥੇ ਰਾਧਾ ਸੁਆਮੀ ਸਤਸੰਗ ਘਰ ਅਤੇ ਗੁਰੂਦੁਆਰਾ ਗੁਰੂ ਤੇਗ਼ ਬਹਾਦੁਰ ਸਾਹਿਬ, ਗੁਰੂ ਰਾਮਦਾਸ ਨਗਰ ਤੋਂ ਰਾਸ਼ਨ ਅਤੇ ਲੰਗਰ ਦੀ ਸਪਲਾਈ ਹੋਵੇਗੀ। ਇਸ ਤੋਂ ਇਲਾਵਾ ਜ਼ੋਨ ਡੀ ਵਿਚ ਵਾਰਡ ਨੰਬਰ 21 ਤੋਂ 25 ਤੱਕ ਨੂੰ ਰੱਖਿਆ ਗਿਆ ਹੈ। ਜਿੱਥੇ ਹਰੀਸ਼ ਹੋਟਲ ਤੋਂ ਜ਼ਰੂਰੀ ਸਮਾਨ ਮੁਹੱਈਆ ਕਰਵਾਇਆ ਜਾਵੇਗਾ। ਇਹ ਕੰਮ ਵੱਖ-ਵੱਖ ਸਮਾਜ ਸੇਵੀ ਅਤੇ ਧਾਰਮਿਕ ਸੰਗਠਨਾਂ ਦੇ ਸਹਿਯੋਗ ਨਾਲ ਜ਼ਿਲ੍ਹਾ ਪ੍ਰਸ਼ਾਸਨ ਨਾਲ ਮਿਲ ਕੇ ਕੀਤਾ ਜਾਵੇਗਾ। ਚਾਰ ਜ਼ੋਨਾਂ ਦੇ ਲਈ ਨੋਡਲ ਅਫਸਰ ਵੀ ਤੈਨਾਤ ਕੀਤੇ ਗਏ ਹਨ, ਜੋ ਕਿ ਪੂਰੀ ਪ੍ਰਕਿਰਿਆ ਦੀ ਨਿਗਰਾਨੀ ਕਰਨਗੇ।