← ਪਿਛੇ ਪਰਤੋ
ਐਸ ਏ ਐਸ ਨਗਰ, 7 ਅਪ੍ਰੈਲ 2020: ਕੋਰੋਨਾ ਵਾਇਰਸ ਕਾਰਨ ਲੱਗੇ ਕਰਫਿਊ ਕਰਕੇ ਦਿਹਾੜੀਦਾਰ ਮਜ਼ਦੂਰਾਂ ਦੀਆਂ ਮੁਸ਼ਕਲਾਂ ਨੂੰ ਅਸਾਨ ਕਰਨ ਲਈ ਜ਼ਿਲ੍ਹਾ ਇਕਾਈ ਐਸ.ਏ.ਐਸ ਨਗਰ ਇੰਡੀਅਨ ਰੈਡਕਰਾਸ ਸੁਸਾਇਟੀ ਅਤੇ ਆਮ ਆਦਮੀ ਸੇਵਾ ਸੰਸਥਾਨ ਤੇ ਸੀਨੀਅਰ ਸਿਟੀਜਨ ਸੋਸ਼ਲ ਵੈਲਫੇਅਰ ਐਂਡ ਚੈਰਿਟੀ ਸੁਸਾਇਟੀ ਖਰੜ ਵੱਲੋਂ ਛੱਜੂ ਮਾਜਰਾ ਕਾਲੋਨੀ ਵਿਖੇ ਮਿਤੀ 29 ਮਾਰਚ ਤੋਂ ਲਗਾਤਾਰ ਗੁਰੂ ਕਾ ਲੰਗਰ ਤਿਆਰ ਕਰਕੇ ਘਰ-ਘਰ ਪਹੁੰਚਾਇਆ ਜਾ ਰਿਹਾ ਹੈ। ਇਹ ਸੇਵਾ ਨਿਭਾਉਣ ਵਿਚ ਛੱਜੂ ਮਾਜਰਾ ਕਾਲੋਨੀ ਵਿਖੇ ਸਥਿਤ ਗੁਰੂਦੁਆਰਾ ਸਾਹਿਬ ਸ੍ਰੀ ਗੁਰੂ ਅਮਰਦਾਸ ਜੀ ਦੀ ਪ੍ਰਬੰਧਕੀ ਕਮੇਟੀ ਵੱਲੋਂ ਵੀ ਵਿਸ਼ੇਸ਼ ਯੋਗਦਾਨ ਪਾਇਆ ਜਾ ਰਿਹਾ ਹੈ। ਕਮੇਟੀ ਪ੍ਰਧਾਨ ਹਰਨੇਕ ਸਿੰਘ ਨੇ ਦੱਸਿਆ ਕਿ ਇਹ ਲੰਗਰ ਸੇਵਾ ਜ਼ਰੂਰਤਮੰਦ ਵਿਅਕਤੀਆਂ ਲਈ ਲਾਕਡਾਊਨ ਖੁਲਣ ਤੱਕ ਜਾਰੀ ਰਹੇਗੀ। ਹੋਰਨਾਂ ਤੋਂ ਇਲਾਵਾ ਇਸ ਕਾਰਜ ਵਿਚ ਇੰਡੀਅਨ ਰੈਡਕਰਾਸ ਸੁਸਾਇਟੀ ਦੇ ਸਕੱਤਰ ਕੇ.ਕੇ. ਕੌਂਸ਼ਲ, ਆਮ ਆਦਮੀ ਸੇਵਾ ਸੰਸਥਾਨ ਦੇ ਜਨਰਲ ਸਕੱਤਰ ਸੁਰਿੰਦਰ ਸਿੰਘ ਰਾਮ ਪੁਰਾ, ਸੰਸਥਾਨ ਦੇ ਸੀਨੀਅਰ ਵਾਇਸ ਪ੍ਰਧਾਨ ਬਲਜਿੰਦਰ ਸਿੰਘ ਅਤੇ ਖਜਾਨਚੀ ਦਿਲਬਰ ਸਿੰਘ ਵੱਲੋਂ ਵੀ ਵਿਸ਼ੇਸ਼ ਯੋਗਦਾਨ ਪਾਇਆ ਜਾ ਰਿਹਾ ਹੈ।
Total Responses : 267