ਸਿਹਤ ਮੰਤਰੀ ਨੇ ਆਈਸੋਲੇਸ਼ਨ ਕੇਂਦਰ ਤੋਂ ਬਾਹਰ ਆਏ 16 ਸਾਲ ਦੇ ਨੌਜੁਆਨ ਨੂੰ ਦਿੱਤੀਆਂ ਸ਼ੁੱਭ ਕਾਮਨਾਵਾਂ
ਜ਼ਿਲਾ ਪੁਲਿਸ ਨੇ ਹਸਪਤਾਲ ਦੇ ਸਟਾਫ਼ ਦਾ ਫੁੱਲਾਂ ਦੀ ਵਰਖਾ ਤੇ ਤਾੜੀਆਂ ਨਾਲ ਕੀਤਾ ਧੰਨਵਾਦ
ਚੰਡੀਗੜ, 22 ਅਪਰੈਲ 2020: ਜ਼ਿਲਾ ਪ੍ਰਸ਼ਾਸਨ ਤੇ ਸਿਹਤ ਵਿਭਾਗ ਦੀ ਅਣਥੱਕ ਮਿਹਨਤ ਨਾਲ ਸ਼ਹੀਦ ਭਗਤ ਸਿੰਘ ਨਗਰ ਅੱਜ ਕੋਰੋਨਾ ਮੁਕਤ ਹੋਣ ਵਾਲਾ ਪੰਜਾਬ ਦਾ ਪਹਿਲਾ ਜ਼ਿਲ•ਾ ਬਣ ਗਿਆ ਹੈ। ਕੋਰੋਨਾ ਪ੍ਰਭਾਵਿਤ ਇਸ ਜ਼ਿਲ•ੇ ਦਾ ਅਠਾਰਵਾਂ ਮਰੀਜ਼ ਜਸਕਰਨ ਸਿੰਘ ਵੀ ਅੱਜ ਠੀਕ ਹੋਣ ਬਾਅਦ ਘਰ ਰਵਾਨਾ ਹੋ ਗਿਆ।
ਸ. ਬਲਬੀਰ ਸਿੰਘ ਸਿੱਧੂ ਨੇ ਸਿਹਤਯਾਬ ਹੋਏ ਮਰੀਜ਼ਾਂ ਨੂੰ ਤੰਦਰੁਸਤ ਜੀਵਨ ਦੀਆਂ ਸ਼ੁੱਭ ਕਾਮਨਾਵਾਂ ਦਿੰਦਿਆਂ ਕਿਹਾ ਕਿ ਇਸ ਸਾਰੇ ਵਿਅਕਤੀ ਹੁਣ ਕੋਰੋਨਾ ਪ੍ਰਭਾਵਿਤ ਮਰੀਜ਼ਾਂ ਲਈ ਪ੍ਰੇਰਣਾ ਦਾ ਸਰੋਤ ਹਨ ਕਿ ਹਿੰਮਤ ਤੇ ਆਤਮ-ਵਿਸ਼ਵਾਸ਼ ਨਾਲ ਘਾਤਕ ਬਿਮਾਰੀਆਂ ਨੂੰ ਵੀ ਇਨਸਾਨ ਹਰਾ ਸਕਦਾ ਹੈ। ਉਨ•ਾਂ ਦੱਸਿਆ ਕਿ ਜ਼ਿਲ•ੇ ਨੂੰ ਰੈੱਡ ਜ਼ੋਨ 'ਚੋਂ ਗ੍ਰੀਨ ਜ਼ੋਨ 'ਚ ਲਿਜਾਉਣ ਲਈ ਜਿਲ•ਾ ਪ੍ਰਸ਼ਾਸਨ ਸਮੇਤ ਸਿਹਤ ਵਿਭਾਗ ਦੀਆਂ ਟੀਮਾਂ ਨੇ ਦਿਨ-ਰਾਤ ਕੰਮ ਕੀਤਾ ਅਤੇ ਜਿਸ ਲਈ ਵਿਧਾਇਕ ਅੰਗਦ ਸਿੰਘ, ਡਿਪਟੀ ਕਮਿਸ਼ਨਰ ਵਿਨੈ ਬਬਲਾਨੀ, ਐਸ ਐਸ ਪੀ ਅਲਕਾ ਮੀਨਾ, ਸਿਵਲ ਸਰਜਨ ਡਾ. ਰਜਿੰਦਰ ਪਰਸ਼ਾਦ ਵਧਾਈ ਦੇ ਪਾਤਰ ਹਨ ਜਿਨ•ਾਂ ਦੀ ਅਗਵਾਈ ਅਧੀਨ ਸਾਰੇ ਮਰੀਜ਼ ਠੀਕ ਹੋਕੇ ਆਪਣੇ ਘਰ ਪਹੁੰਚੇ ਹਨ।
ਸਿਹਤ ਮੰਤਰੀ ਨੇ ਸ਼ਹੀਦ ਭਗਤ ਸਿੰਘ ਨਗਰ ਜਿਲ•ੇ ਦੇ ਨਿਵਾਸੀਆਂ ਦੀ ਪ੍ਰਸ਼ੰਸਾ ਕਰਦਿਆਂ ਕਿਹਾ ਕਿ ਜਿਸ ਤਰ•ਾਂ ਇਥੇ ਪੰਜਾਬ ਸਰਕਾਰ ਦੀਆਂ ਹਦਾਇਤਾਂ 'ਤੇ ਕਰਫਿਊ ਦੀ ਪਾਲਣਾ ਕੀਤੀ ਗਈ ਹੈ ਉਹ ਵੀ ਸਾਰੇ ਪੰਜਾਬ ਲਈ ਮਿਸਾਲ ਹੈ। ਉਨ•ਾਂ ਕਿਹਾ ਕਿ ਕੋਰੋਨਾ ਵਿਰੁੱੱਧ ਇਸ ਲੜਾਈ ਨੂੰ ਆਮ ਜਨਤਾ ਦੇ ਸਹਿਯੋਗ ਨਾਲ ਹੀ ਜਾ ਜਿੱਤਿਆ ਸਕਦਾ ਹੈ ਜੋ ਸ਼ਹੀਦ ਭਗਤ ਸਿੰਘ ਦੇ ਨਗਰ ਨੇ ਕਰਕੇ ਵਿਖਾਇਆ ਹੈ।
ਸਿਹਤ ਵਿਭਾਗ ਦੀ ਮਿਸਾਲੀ ਕਾਰਗੁਜ਼ਾਰੀ ਨੂੰ ਉਜਾਗਰ ਕਰਦਿਆਂ ਉਨ•ਾ ਦੱਸਿਆ ਕਿ 19 ਮਾਰਚ ਤੋਂ 26 ਮਾਰਚ ਤੱਕ ਇੱਕ ਦਮ ਆਏ 18 ਕੋਰੋਨਾ ਮਾਮਲਿਆਂ ਨਾਲ ਇਹ ਇਲਾਕਾ ਕੋਰੋਨਾ ਤੋਂ ਬੁਰੀ ਤਰ•ਾਂ ਪ੍ਰਭਾਵਿਤ ਹੋ ਗਿਆ ਸੀ ਜਿਸ ਕਾਰਣ ਜਿਲ•ਾ ਹਸਪਤਾਲ ਵਿਚ ਵੀ ਤਨਾਅ ਦਾ ਮਾਹੌਲ ਬਣ ਗਿਆ। ਜਿਸ ਉਪਰੰਤ ਵੱਡੀ ਗਿਣਤੀ ਵਿੱਚ ਮਰੀਜ਼ਾਂ ਨੂੰ ਮਿਆਰੀ ਇਲਾਜ ਸੇਵਾਵਾਂ ਮੁਹੱਈਆ ਕਰਵਾਉਣਾ ਇਕ ਚੁਨੌਤੀ ਬਣ ਗਿਆ ਸੀ ਪਰ ਜਿਸ ਤਰ•ਾਂ ਬਹਾਦਰੀ ਅਤੇ ਸੰਜੀਦਗੀ ਨਾਲ ਮੈਡੀਕਲ ਤੇ ਪੈਰਾ-ਮੈਡੀਕਲ ਟੀਮਾਂ ਵਲੋਂ ਮਰੀਜ਼ਾਂ ਦਾ ਧਿਆਨ ਰੱਖਿਆ ਗਿਆ ਉਹ ਕਾਬਿਲੇ ਤਰੀਫ ਹੈ ਜੋ ਭਵਿੱਖ ਵਿਚ ਵੀ ਆਉਣ ਵਾਲੀਆਂ ਪੀੜੀਆਂ ਨੂੰ ਪ੍ਰੇਰਿਤ ਕਰਦਾ ਰਹੇਗਾ।
ਜ਼ਿਕਰਯੋਗ ਹੈ ਕਿ ਐਸ ਐਸ ਪੀ ਅਲਕਾ ਮੀਨਾ ਦੀ ਅਗਵਾਈ ਅਧੀਨ ਸਿਹਤ ਵਿਭਾਗ ਵੱਲੋਂ ਜ਼ਿਲ•ਾ ਹਸਪਤਾਲ ਦੇ ਆਈਸੋਲੇਸ਼ਨ ਵਾਰਡ 'ਚ ਮਰੀਜ਼ਾਂ ਲਈ ਨਿਭਾਈਆਂ ਸੇਵਾਵਾਂ ਦੀ ਸ਼ਲਾਘਾ ਕਰਦਿਆਂ ਡਾਕਟਰਾਂ ਅਤੇ ਪੈਰਾ-ਮੈਡੀਕਲ ਸਟਾਫ ਤੇ ਫੁੱਲ਼ਾਂ ਦੀ ਵਰਖਾ ਕਰਕੇ ਤਾੜੀਆਂ ਨਾਲ ਧੰਨਵਾਦ ਵੀ ਕੀਤਾ ਗਿਆ।