ਅਸ਼ੋਕ ਵਰਮਾ
- ਬੁਨਿਆਦੀ ਵਸਤਾਂ ਦੀ ਸਪਲਾਈ ਬਹਾਲ ਹੋਣ ਤੋਂ ਬਾਅਦ ਆਈ ਤਬਦੀਲੀ
ਬਠਿੰਡਾ, 4 ਅਪ੍ਰੈਲ 2020 - ਬਠਿੰਡਾ ਵਿੱਚ ਜ਼ਿਲ੍ਹਾ ਪੱਧਰ ਤੇ ਸਥਾਪਿਤ ਸਿਵਲ ਕੰਟਰੋਲ ਰੂਮ ਤੇ ਆਉਣ ਵਾਲੀਆਂ ਕਾਲਾਂ ਦੀ ਗਿਣਤੀ ਵਿਚ ਚੋਖੀ ਕਮੀ ਆਈ ਹੈ। ਅਜਿਹਾ ਜ਼ਿਲ੍ਹੇ ਵਿਚ ਬੁਨਿਆਦੀ ਵਸਤਾਂ ਦੀ ਸਪਲਾਈ ਬਹਾਲ ਹੋਣ ਤੋਂ ਬਾਅਦ ਹੋਇਆ ਹੈ। ਇਹ ਜਾਣਕਾਰੀ ਜ਼ਿਲ੍ਹੇ ਦੇ ਡਿਪਟੀ ਕਮਿਸ਼ਨਰ ਬੀ ਸ੍ਰੀ ਨਿਵਾਸਨ ਨੇ ਦਿੱਤੀ ਹੈ। ਉਨ੍ਹਾਂ ਨੇ ਦੱਸਿਆ ਕਿ ਹੁਣ ਲੋਕਾਂ ਦੇ ਘਰਾਂ ਤੱਕ ਜਰੂਰੀ ਵਸਤਾਂ ਦੀ ਪਹੁੰਚ ਹੋ ਰਹੀ ਹੈ ਤਾਂ ਲੋਕਾਂ ਦੀਆਂ ਮੁਸਕਿਲਾਂ ਘਟਣ ਤੋਂ ਬਾਅਦ ਜ਼ਿਲਾਂ ਕੰਟਰੋਲ ਰੂਮ ਤੇ ਕਾਲਾਂ ਦੀ ਗਿਣਤੀ ਘਟੀ ਹੈ।
ਇੱਥੇ ਜਿਕਰਯੋਗ ਹੈ ਜਦ ਕਰਫਿਊ ਲਗਾਇਆ ਗਿਆ ਸੀ ਤਾਂ ਦਿਨ ਵੇਲੇ ਪ੍ਰਤੀ ਘੰਟਾ ਔਸਤਨ 900 ਕਾਲਾਂ ਪ੍ਰਾਪਤ ਹੋ ਰਹੀਆਂ ਸਨ ਪਰ ਹੁਣ ਪੂਰੇ ਦਿਨ ਵਿਚ 300 ਕਾਲਾਂ ਹੀ ਪ੍ਰਾਪਤ ਹੋ ਰਹੀਆਂ ਹਨ। ਜਰੂਰਤਮੰਦਾਂ ਦੀ ਕਾਲ ਆਉਣ ਤੇ ਉਨਾਂ ਨੂੰ ਰਾਸ਼ਨ ਦੀ ਸਪਲਾਈ ਭਿਜਵਾਉਣ ਦੀ ਕਾਰਵਾਈ ਕੀਤੀ ਜਾਂਦੀ ਹੈ। ਬਠਿੰਡਾ ਵਿਚ ਰੋਜਾਨਾ 15000 ਲੋਕਾਂ ਨੂੰ ਪੱਕਿਆ ਹੋਇਆ ਖਾਣਾ ਨਗਰ ਨਿਗਮ ਵੱਲੋਂ ਸਮਾਜਿਕ ਸੰਸਥਾਵਾਂ ਦੇ ਸਹਿਯੋਗ ਨਾਲ ਦਿੱਤਾ ਜਾ ਰਿਹਾ ਹੈ। ਇਸ ਤੋਂ ਬਿਨਾਂ ਸੁੱਕਾ ਰਾਸ਼ਨ ਵੀ ਵੰਡਿਆ ਜਾ ਰਿਹਾ ਹੈ।
ਕਾਲਾਬਜਾਰੀ ਸਬੰਧੀ ਵੀ ਸੂਚਨਾ ਦਿੱਤੀ ਜਾ ਸਕਦੀ ਹੈ ਕੰਟਰੋਲ ਰੂਮ ਤੇ
ਜ਼ਿਲ੍ਹੇ ਦੇ ਡਿਪਟੀ ਕਮਿਸ਼ਨਰ ਬੀ ਸ੍ਰੀ ਨਿਵਾਸਨ ਨੇ ਜ਼ਿਲਾ ਵਾਸੀਆਂ ਨੂੰ ਦੱਸਿਆ ਕਿ ਜੇਕਰ ਕਿਤੇ ਕਾਲਾਬਜਾਰੀ ਦੀ ਸੂਚਨਾ ਹੋਵੇ ਤਾਂ ਲੋਕ ਇਹ ਸੂਚਨਾ ਵੀ ਜ਼ਿਲਾ ਪੱਧਰ ਤੇ ਬਣੇ ਕੰਟਰੋਲ ਰੂਮ ਤੇ ਦੇ ਸਕਦੇ ਹਨ। ਜ਼ਿਲ੍ਹਾ ਪੱਧਰੀ ਕੰਟਰੋਲ ਰੂਮ ਦਾ ਨੰਬਰ 0164 2241290 ਹੈ। ਇਹ ਨੰਬਰ 24 ਘੰਟੇ ਖੁੱਲ੍ਹਾ ਰਹਿੰਦਾ ਹੈ। ਉਨਾਂ ਨੇ ਦੱਸਿਆ ਕਿ ਜ਼ਿਲ੍ਹਾ ਪ੍ਰਸ਼ਾਸਨ ਸਾਡੇ ਲੋਕਾਂ ਦੀਆਂ ਮੁਸਕਿਲਾਂ ਦੇ ਹੱਲ ਲਈ ਲਗਾਤਾਰ ਯਤਨਸ਼ੀਲ ਹੈ। ਉਨ੍ਹਾਂ ਨੇ ਜ਼ਿਲ੍ਹੇ ਦੇ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਕਰਫਿਊ ਦਾ ਪਾਲਣ ਕਰਨ ਅਤੇ ਘਰ ਦੇ ਅੰਦਰ ਹੀ ਰਹਿਣ ਤਾਂ ਜੋ ਕਰੋਨਾ ਦੀ ਬਿਮਾਰੀ ਦੇ ਪਸਾਰ ਨੂੰ ਫੈਲਣ ਤੋਂ ਰੋਕਿਆ ਜਾ ਸਕੇ।