← ਪਿਛੇ ਪਰਤੋ
06 ਹਫਤਿਆਂ ਦੀ ਪੈਰੋਲ ਤੋਂ ਬਾਅਦ ਮੁੜ ਪਰਤਣਗੇ ਹਵਾਲਾਤੀ ਅਤੇ ਕੈਦੀ ਹਰੀਸ ਕਾਲੜਾ ਰੂਪਨਗਰ , 30 ਮਾਰਚ 2020: ਕੋਵਿਡ-19 (ਕਰੋਨਾ)ਦੇ ਮੱਦੇਨਜ਼ਰ ਜ਼ਿਲ੍ਹੇ ਦੀ ਜੇਲ ਵਿੱਚੋਂ ਕੈਦੀਆਂ ਦਾ ਦਬਾਅ ਘਟਾਉਣ ਲਈ ਅੱਜ 34 ਦੇ ਕਰੀਬ ਕੈਦੀਆਂ ਨੂੰ ਛੱਡਿਆ ਜਾ ਰਿਹਾ ਹੈ ਜਦਕਿ ਪਿਛਲੇ ਦਿਨੀ ਜ਼ਿਲ੍ਹਾ ਜੇਲ ਰੂਪਨਗਰ ਵਿਚੋਂ 46 ਹਵਾਲਾਤੀ (ਅੰਡਰ ਟਰਾਇਲ) ਨੂੰ ਛੱਡਿਆ ਗਿਆ ਸੀ। ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਜ਼ਿਲ੍ਹਾ ਜੇਲ ਸੁਪਰਡੈਂਟ ਸ਼੍ਰੀ ਜ਼ਸਵੰਤ ਸਿੰਘ ਥਿੰਦ ਨੇ ਦੱਸਿਆ ਕਿ ਮਾਨਯੋਗ ਸੁਪਰੀਮ ਕੋਰਟ ਵੱਲੋਂ ਗਠਿਤ ਕੀਤੀ ਉਚ ਤਾਕਤੀ ਕਮੇਟੀ ਵੱਲੋਂ ਸਾਰੇ ਮਾਪਦੰਡਾਂ ਅਤੇ ਪ੍ਰਕਿਰਿਆ ਨੂੰ ਗ੍ਰਹਿਣ ਕਰਨ ਤੋਂ ਬਾਅਦ ਇਹ ਫੈਸਲਾ ਕੀਤਾ ਜਿਸ ਤਹਿਤ ਦੋਸ਼ੀ ਕੈਦੀਆਂ ਨੂੰ ਛੇ ਹਫਤਿਆਂ ਦੀ ਪੈਰੋਲ ਅਤੇ ਹਵਾਲਾਤੀ ਕੈਦੀਆਂ ਨੂੰ ਛੇ ਹਫਤਿਆਂ ਦੀ ਅੰਤਰਿਮ ਜ਼ਮਾਨਤ ਉਤੇ ਛੱਡਿਆ ਜਾਵੇਗਾ। ਇਹ ਕਮੇਟੀ ਪੰਜਾਬ ਕਾਨੂੰਨੀ ਸੇਵਾਵਾਂ ਅਥਾਰਟੀ ਦੇ ਚੇਅਰਪਰਸਨ ਦੀ ਪ੍ਰਧਾਨਗੀ ਹੇਠ ਬਣੀ ਸੀ ਜਿਸ ਦੇ ਮੈਂਬਰ ਪ੍ਰਮੁੱਖ ਸਕੱਤਰ ਜੇਲਾਂ ਅਤੇ ਏ.ਡੀ.ਜੀ.ਪੀ. ਜੇਲਾਂ ਸਨ। ਉਨ੍ਹਾਂ ਨੇ ਦੱਸਿਆ ਕਿ ਛੱਡੇ ਗਏ ਕੈਦੀਆਂ ਵਿਚੋਂ ਕੁਝ ਮੋਹਾਲੀ ਅਤੇ ਰੋਪੜ ਜ਼ਿਲ੍ਹੇ ਨਾਲ ਸਬੰਧਤ ਹਨ। ਉਨ੍ਹਾਂ ਦੱਸਿਆ ਕਿ ਜੇਲ ਦੇ ਅੰਦਰ ਵੀ ਸੈਨਾਟਾਇਜ਼ ਅਤੇ ਮਾਸਕ ਵੀ ਵੰਡੇ ਗਏ ਹਨ। ਪੰਜਾਬ ਸਰਕਾਰ ਦੇ ਨਿਰਦੇਸ਼ਾਂ ਅਨੁਸਾਰ ਬਾਂਡ ਅਤੇ ਸਾਰੀ ਪ੍ਰਕਿਰਿਆ ਕਰਨ ਉਪਰੰਤ ਹੀ ਇਨ੍ਹਾਂ ਕੈਦੀਆਂ ਅਤੇ ਹਵਾਲਾਤੀਆਂ ਨੂੰ ਛੱਡਿਆ ਜਾ ਰਿਹਾ ਹੈ ਜ਼ੋ 06 ਹਫਤਿਆਂ ਤੋਂ ਬਾਅਦ ਵਾਪਸ ਆ ਜਾਣਗੇ।
Total Responses : 267