ਸਵਾੜਾ ਪਿੰਡ ਵਿਖੇ ਕ੍ਰਿਕਟ ਮੈਚ ਕਰਵਾ ਕੇ ਇਹਨਾਂ ਨੂੰ ਸ੍ਰੀਲੰਕਾ ਵਿਖੇ ਹੋਏ ਦਿਖਾਇਆ ਗਿਆ
ਐਸ.ਏ.ਐਸ. ਨਗਰ, 6 ਜੁਲਾਈ 2020: ਇਕ ਵੱਡੀ ਸਫਲਤਾ ਹਾਸਲ ਕਰਦਿਆਂ ਜ਼ਿਲ੍ਹਾ ਪੁਲਿਸ ਨੇ ਐਸਐਸਪੀ ਸ੍ਰੀ ਕੁਲਦੀਪ ਸਿੰਘ ਚਾਹਲ ਦੀ ਅਗਵਾਈ ਵਿਚ 3 ਸੱਟੇਬਾਜਾਂ ਨੂੰ ਕਾਬੂ ਕੀਤਾ ਜੋ ਨਾ ਸਿਰਫ ਸੱਟੇਬਾਜੀ ਵਿਚ ਸ਼ਾਮਲ ਸਨ ਸਗੋਂ ਲੋਕਾਂ ਨਾਲ ਧੋਖਾ ਕਰਦੇ ਹੋਏ ਸਵਾੜਾ ਪਿੰਡ ਵਿਖੇ ਕ੍ਰਿਕਟ ਮੈਚ ਕਰਵਾ ਕੇ ਇਹਨਾਂ ਨੂੰ ਸ੍ਰੀਲੰਕਾ ਵਿਖੇ ਹੋਏ ਦਿਖਾਇਆ ਗਿਆ ਸੀ।
ਇਸ ਸਬੰਧੀ ਜਾਣਕਾਰੀ ਦਿੰਦਿਆਂ ਐਸਐਸਪੀ ਨੇ ਕਿਹਾ ਕਿ ਇਸ ਸਬੰਧੀ ਵਿਚ 02-07-2020 ਨੂੰ ਥਾਣਾ ਸਦਰ ਖਰੜ ਵਿਖੇ ਆਈਪੀਸੀ ਦੀ ਧਾਰਾ 420, 120 ਬੀ, 13 ਏ, -3-67ਜੀ ਤਹਿਤ ਪੰਕਜ ਕੁਮਾਰ ਅਰੋੜਾ ਅਤੇ ਹੋਰਨਾਂ ਖਿਲਾਫ ਕੇਸ ਦਰਜ ਕੀਤਾ ਗਿਆ ਹੈ।
ਜਾਂਚ ਦੌਰਾਨ ਐਸਪੀ (ਦਿਹਾਤੀ) ਐਸ.ਏ.ਐਸ. ਨਗਰ ਰਵਜੋਤ ਕੌਰ ਗਰੇਵਾਲ, ਡੀਐਸਪੀ ਸਰਕਲ ਖਰੜ ਪਾਲ ਸਿੰਘ ਅਤੇ ਐਸਐਚਓ ਅਤੇ ਥਾਣਾ ਸਦਰ ਖਰੜ ਇੰਸਪੈਕਟਰ ਸੁਖਬੀਰ ਸਿੰਘ ਨੇ ਪਤਾ ਲਗਾਇਆ ਕਿ ਪੰਕਜ ਕੁਮਾਰ ਅਰੋੜਾ ਆਪਣੇ ਸਾਥੀ ਗੋਲਡੀ ਨੇ ਪਿੰਡ ਸਵਾੜਾ ਵਿਖੇ ਸਟਾਕਰ ਕ੍ਰਿਕਟ ਅਕੈਡਮੀ ਦਾ ਗਰਾਊਂਡ ਮਿਤੀ 29-6-2020 ਤੋਂ 5-7-2020 ਤੱਕ ਬੁੱਕ ਕੀਤਾ ਅਤੇ 4 ਟੀਮਾਂ ਬਣਾ ਕੇ ਯੂਵੀਏ-ਟੀ 20 ਨਾਮੀ ਕ੍ਰਿਕਟ ਸੀਰੀਜ਼ ਚਲਾਈ। ਇਹ ਲੀਗ ਪਿੰਡ ਸਵਾੜਾ ਵਿਖੇ ਹੋਈ ਪਰ ਇਹ ਸ੍ਰੀਲੰਕਾ ਵਿਖੇ ਹੋਈ ਵਿਖਾਈ ਗਈ ਅਤੇ ਫੈਨਕੋਡ ਐਪ, ਡਾਇਮੰਡ, ਸਕਾਈ, ਲੋਟਸ, ਟੈਨਬੇਟ, ਸਪਿੱਨ, ਪੰਜਾਬ ਐਕਚੇਂਜ ਵਰਗੀਆਂ ਸੋਸ਼ਲ ਮੀਡੀਆ ਐਪਲੀਕੇਸ਼ਨ 'ਤੇ ਸੱਟੇਬਾਜੀ ਨਾਲ ਵੱਡੀ ਰਕਮ ਬਟੋਰਨ ਦੇ ਮੰਤਵ ਲਈ ਪ੍ਰਸ਼ਾਰਿਤ ਕੀਤਾ ਗਿਆ।
ਇਸ ਦੀ ਜਾਂਚ ਨਾਲ ਦੋਸ਼ੀ ਰਾਜੇਸ਼ ਗਰਗ ਉਰਫ ਰਾਜੂ ਕਾਲੀਆਂ ਨੂੰ ਕਾਬੂ ਕੀਤਾ ਗਿਆ ਅਤੇ ਉਸ ਪਾਸੋਂ 2 ਲੈਪਟਾਪ, 5 ਮੋਬਾਇਲ ਫੋਨ ਬਰਾਮਦ ਕੀਤਾ ਗਿਆ ਅਤੇ 2 ਮੋਬਾਇਲ ਪੰਕਜ ਕੁਮਾਰ ਅਰੋੜਾ ਕੋਲੋਂ ਬਰਾਮਦ ਕੀਤੇ ਗਏ। ਇਹਨਾਂ ਦੋਨਾਂ ਦੀ ਪੁਛਗਿੱਛ ਤੋਂ ਰਵਿੰਦਰ ਸਿੰਘ ਡੰਡੀਵਾਲ ਨੂੰ ਗ੍ਰਿਫਤਾਰ ਕੀਤਾ ਗਿਆ। ਇਹ ਵੀ ਖੁਲਾਸਾ ਹੋਇਆ ਕਿ ਉਸ ਅਜਿਹਾ ਧੋਖਾਧੜੀ ਵਾਲੇ ਟੂਰਨਾਮੈਂਟ ਸਾਲ 2009 ਵਿਚ ਕ੍ਰਿਕਟ ਕਲੱਬ ਆਫ ਇੰਡੀਆ ਨਾਂ ਦਾ ਇਕ ਕਲੱਬ ਬਣਾਉਣ ਤੋਂ ਬਾਅਦ ਮੋਹਾਲੀ, ਅੰਮ੍ਰਿਤਸਰ ਅਤੇ ਭੋਪਾਲ ਵਿਖੇ ਵੀ ਕਰਵਾਏ ਸਨ। ਉਸ ਦਾ ਸੱਟੇਬਾਜੀ ਦੀ ਦੁਨੀਆਂ ਦੇ ਵੱਡੇ ਨਾਮਾਂ ਨਾਲ ਵੀ ਸਬੰਧ ਹੈ। ਮਾਮਲੇ ਦੀ ਪੜਤਾਲ ਜਾਰੀ ਹੈ।