ਹਰੀਸ਼ ਕਾਲੜਾ
- ਪੰਜਾਬ ਯੂਥ ਕਾਂਗਰਸ ਪ੍ਰਧਾਨ ਬਰਿੰਦਰ ਢਿਲੋਂ ਨੇ 200 ਪਰਿਵਾਰਾਂ ਨੂੰ ਵੰਡਣ ਲਈ ਜ਼ਿਲ੍ਹਾ ਪ੍ਰਸ਼ਾਸ਼ਨ ਨੂੰ ਸੌਪਿਆ ਰਾਸ਼ਨ
ਰੂਪਨਗਰ, 1 ਅਪ੍ਰੈਲ 2020 -ਡਿਪਟੀ ਕਮਿਸ਼ਨਰ ਸੋਨਾਲੀ ਗਿਰਿ ਨੇ ਸਮੂਹ ਸੰਸਥਾਵਾਂ ਨੂੰ ਅਪੀਲ ਕਰਦੇ ਹੋਏ ਕਿਹਾ ਕਿ ਜਿਸ ਜਗ੍ਹਾ ਤੇ ਜਰੂਰਤਮੰਦਾਂ ਨੂੰ ਰਾਸ਼ਨ ਨਹੀਂ ਮਿਲਿਆ ਹੈ ਉਸ ਜਗ੍ਹਾ ਤੇ ਫੋਕਸ ਕਰ ਕੇ ਰਾਸ਼ਨ ਪਹੁੰਚਾਇਆ ਜਾਵੇ। ਉਨ੍ਹਾਂ ਨੇ ਕਿਹਾ ਕਿ ਇਸ ਦੇ ਲਈ ਸਬੰਧਤ ਐਸ.ਡੀ.ਐਮਜ਼ , ਨੋਡਲ ਅਫਸਰ ਅਤੇ ਜ਼ੀ.ਓ.ਜ਼ੀ. ਵੀ ਲਗਾਏ ਗਏ ਹਨ ਜੋ ਪਿੰਡਾਂ ਵਿੱਚ ਵੀ ਜਾ ਕੇ ਦੇਖ ਰਹੇ ਹਨ ਕਿ ਕਿਸ ਨੂੰ ਰਾਸ਼ਨ ਦੀ ਜ਼ਰੂਰਤ ਹੈ ਤਾਂ ਜੋ ਸਾਰੇ ਜ਼ਰੂਰਤਮੰਦਾਂ ਤੱਕ ਰਾਸ਼ਨ ਪਹੁੰਚਾਇਆ ਜਾ ਸਕੇ। ਉਨ੍ਹਾਂ ਨੇ ਦੱਸਿਆ ਕਿ ਹੁਣ ਤੱਕ ਐਨ.ਜੀ.ਓਜ਼ ਦੀ ਸਹਾਇਤਾ ਦੇ ਨਾਲ 28 ਹਜ਼ਾਰ ਤੋਂ ਵੱਧ ਲੋਕਾਂ ਨੂੰ ਖਾਣਾ ਖਵਾਇਆ ਗਿਆ ਹੈ। ਸਰਕਾਰ ਵੱਲੋਂ ਵੀ 05 ਹਜ਼ਾਰ ਤੋਂ ਵੱਧ ਹੋਰ ਰਾਸ਼ਨ ਪਹੁੰਚਾਇਆ ਗਿਆ ਹੈ ਜੋ ਪਿੰਡਾਂ ਦੇ ਵਿੱਚ ਪ੍ਰਵਾਸੀ ਮਜ਼ਦੂਰਾਂ ਅਤੇ ਲੇਬਰ ਦੇ ਵਿੱਚ ਵੰਡਿਆ ਜਾਵੇਗਾ। ਉਨ੍ਹਾਂ ਨੇ ਕਿਹਾ ਕਿ ਹੁਣ ਡਰਾਈ ਰਾਸ਼ਨ ਜਿਆਦਾ ਵੰਡਿਆ ਜਾ ਰਿਹਾ ਹੈ ਤਾਂ ਕਿ ਰਾਸ਼ਨ ਦੀ ਕੁਆਲਿਟੀ ਵੀ ਬਣੀ ਰਹੇ।
ਇਸ ਦੌਰਾਨ ਮੌਜੂਦ ਪੰਜਾਬ ਯੂਥ ਕਾਂਗਰਸ ਪ੍ਰਧਾਨ ਬਰਿੰਦਰ ਢਿਲੋਂ ਨੇ ਦੱਸਿਆ ਕਿ ਉਨ੍ਹਾਂ ਵੱਲੋਂ ਜ਼ਿਲ੍ਹਾ ਪ੍ਰਸ਼ਾਸ਼ਨ ਦੇ ਸਹਿਯੋਗ ਦੇ ਨਾਲ 200 ਤੋਂ ਵੱਧ ਪਰਿਵਾਰਾਂ ਨੂੰ ਆਟਾ ਅਤੇ ਜਰੂਰੀ ਰਾਸ਼ਨ ਮੁਹੱਈਆ ਕਰਵਾਇਆ ਜਾ ਰਿਹਾ ਹੈ। ਉਨ੍ਹਾਂ ਨੇ ਅਪੀਲ ਕਰਦੇ ਹੋਏ ਕਿਹਾ ਕਿ ਰਾਸ਼ਨ ਵੰਡਣ ਦੇ ਲਈ ਜ਼ਿਲ੍ਹਾ ਪ੍ਰਸ਼ਾਸ਼ਨ ਦਾ ਸਹਿਯੋਗ ਲਿਆ ਜਾਵੇ। ਜ਼ਿਲ੍ਹਾਂ ਪ੍ਰਸ਼ਾਸ਼ਨ ਇੱਕ ਯੋਜਨਾਬੰਦ ਤਰੀਕੇ ਦੇ ਨਾਲ ਰਾਸ਼ਨ ਵੰਡਵਾ ਰਹੀ ਹੈ ਤਾਂ ਕਿ ਕੋਈ ਜ਼ਰੂਰਤਮੰਦ ਰਾਸ਼ਨ ਤੋ ਬਿਨ੍ਹਾਂ ਨਾ ਰਹਿ ਸਕੇ।