ਹਰੀਸ਼ ਕਾਲੜਾ
ਰੂਪਨਗਰ, 17 ਮਈ 2020 - ਅੱਜ ਵਿਸ਼ਵ ਬਲੱਡ ਪ੍ਰੈਸ਼ਰ ਹਾਈਪਰਟੈਸ਼ਨ ਡੇਅ ਤੇ ਸਿਵਲ ਸਰਜਨ ਡਾ.ਐਚ.ਐਨ. ਸ਼ਰਮਾ ਵੱਲੋਂ ਬਲੱਡ ਪ੍ਰੈਸ਼ਰ ਦੀ ਬਿਮਾਰੀ ਸਬੰਧੀ ਇੱਕ ਸੈਮੀਨਾਰ ਦਾ ਸਿਵਲ ਸਰਜਨ ਦਫਤਰ ਵਿਖੇ ਕਰਵਾਇਆ ਗਿਆ, ਜਿਸ ਵਿੱਚ ਸ਼ੋਸ਼ਲ ਡਿਸਟੈਂਸ ਦਾ ਖਿਆਲ ਰੱਖਦੇ ਹੋਏ ਡਾਕਟਰਾਂ/ਸੀ.ਐਚ.ਓ./ਸਟਾਫ ਨਰਸਾਂ ਅਤੇ ਹੋਰ ਸਿਹਤ ਕਾਮਿਆਂ ਨੇ ਹਿੱਸਾ ਲਿਆ। ਡਾ. ਐਚ.ਐਨ. ਸ਼ਰਮਾ ਨੇ ਦੱਸਿਆ ਕਿ ਬਲੱਡ ਪ੍ਰੈਸ਼ਰ ਦੀ ਬਿਮਾਰੀ ਇੱਕ ਸਾਈਲੈਂਟ ਬਿਮਾਰੀ ਹੁੰਦੀ ਹੈ, ਜਿਸ ਕਰਕੇ ਸਮੇਂ-ਸਮੇਂ ਆਪਣੇ ਡਾਕਟਰ ਤੋਂ ਬਲੱਡ ਪ੍ਰੈਸ਼ਰ ਚੈੱਕ ਕਰਵਾਉਣਾ ਚਾਹੀਦਾ ਹੈ ਤਾਂ ਕਿ ਲੰਮੇ ਸਮੇਂ ਤੱਕ ਕੰਪਲੀਕੇਸ਼ਨ ਤੋਂ ਬਚਿਆ ਜਾ ਸਕੇ। ਕੋਵਿਡ-19 ਦੇ ਹਲਾਤਾਂ ਦੇ ਚੱਲਦੇ ਹੋਏ ਇਹ ਹੋਰ ਵੀ ਜਰੂਰੀ ਹੋ ਜਾਂਦਾ ਹੈ ਕਿ ਬਲੱਡ ਪ੍ਰੈਸ਼ਰ ਦੇ ਮਰੀਜ ਆਪਣੀ ਨਿਯਮਤ ਜਾਂਚ ਤੇ ਇਲਾਜ ਕਰਵਾਉਣ ਕਿਉਕਿ ਬਲੱਡ ਪ੍ਰੈਸ਼ਰ ਦੀ ਬਿਮਾਰੀ ਦੇ ਹੁੰਦਿਆ ਕੋਵਿਡ ਦਾ ਪਰਕੋਪ ਜਿਆਦਾ ਹੋ ਸਕਦਾ ਹੈ।
ਡਾਕਟਰ ਰਾਜੀਵ ਅਗਰਵਾਲ ਦਿਲ ਦੇ ਰੋਗਾਂ ਦੇ ਮਾਹਿਰ ਨੇ ਦੱਸਿਆ ਕਿ ਹਾਈ ਬਲੱਡ ਪ੍ਰੈਸ਼ਰ ਦੇ ਮਰੀਜ ਨੂੰ ਨਮਕ ਅਤੇ ਸ਼ੂਗਰ ਦੀ ਵਰਤੋਂ ਘੱਟ ਕਰਨੀ ਚਾਹੀਦੀ ਹੈ ਅਤੇ ਕਸਰਤ, ਮੈਡੀਟੇਸ਼ਨ ਅਤੇ ਯੋਗਾ ਆਦਿ ਕਰਨਾ ਚਾਹੀਦਾ ਹੈ ਤਾਂ ਕਿ ਮਿਸ਼ਨ ਤੰਦਰੁਸਤ ਅਧੀਨ ਸਿਹਤਮੰਦ ਸਮਾਜ ਸਿਰਜਿਆ ਜਾ ਸਕੇ।
ਡਾ. ਐਚ.ਐਨ. ਸ਼ਰਮਾ ਨੇ ਦੱਸਿਆ ਕਿ E-Sanjeevani App ਰਾਹੀਂ ਮਰੀਜਾਂ ਨੂੰ ਟੈਲੀਮੈਡੀਸਨ ਦੀ ਸੁਵਿਧਾ ਉਪਲੱਬਧ ਹੈ ਅਤੇ ਇਸ ਅਧੀਨ ਮਾਹਿਰ ਡਾਕਟਰ ਈ- ਪਰਿਸਕ੍ਰਿਪਸ਼ਨ ਦਿੰਦੇ ਹਨ। ਉਹਨਾਂ ਨੇ ਜੋਰ ਦਿੱਤਾ ਕਿ ਹੈਲਥ ਵੈਲਨੈਸ ਸੈਂਟਰਾਂ ਤੇ ਉੱਚੇਚੇ ਤੌਰ ਤੇ ਬਲੱਡ ਪਰੈਸ਼ਰ ਦੀਆ ਦਵਾਈਆਂ ਪ੍ਰਦਾਨ ਕਰਵਾਈਆਂ ਹਨ ਅਤੇ ਚੱਲ ਰਹੇ ਕੌਮੀ ਪ੍ਰੋਗਰਾਮ ਦੇ ਅਧੀਨ ਹੈਲਥ ਸੰਸਥਾਵਾ ਦੇ ਵਿੱਚ ਡੈਡੀਕੇਟਡ ਸਟਾਫ, ਇਸ ਮੰਤਵ ਲਈ ਲਗਾਇਆ ਗਿਆ ਹੈ। ਡਾ.ਰਾਜੀਵ ਅਗਰਵਾਲ ਮੈਡੀਸਨ ਸਪੈਸ਼ਲਿਸਟ, ਡਾ.ਭੀਮ ਸੈਨ ਜਿਲ੍ਹਾ ਐਪੀਡਮੋਲੋਜਿਸਟ ਅਤੇ ਸ੍ਰੀ ਯਸ਼ ਅਗਨੀਹੋਤਰੀ ਫਾਰਮੈਸੀ ਅਫਸਰ ਅਤੇ ਹੋਰ ਅਧਿਕਾਰੀ ਹਾਜਰ ਸਨ।