← ਪਿਛੇ ਪਰਤੋ
ਹਰੀਸ਼ ਕਾਲੜਾ
ਰੂਪਨਗਰ, 27 ਮਾਰਚ 2020 - ਆਈ.ਐਮ.ਏ.ਰੂਪਨਗਰ ਇਸ ਮੌਜੂਦਾ ਮੁਸ਼ਕਲ ਦੀ ਘੜੀ ਵਿਚ ਜਿਲਾ ਪ੍ਰਸ਼ਾਸਨ ਦੀ ਹਰ ਸੰਭਵ ਮਦਦ ਕਰਨ ਲਈ ਹਾਜਰ ਹੈ। ਇਹ ਪ੍ਰਗਟਾਵਾ ਡਾਕਟਰ ਅਜੇ ਜਿੰਦਲ ਪ੍ਰਧਾਨ ਆਈ.ਐਮ.ਏ. ਨੇ ਅੱਜ ਇਥੇ ਡੀ.ਸੀ.ਰੂਪਨਗਰ ਸ਼੍ਰੀਮਤੀ ਸੋਨਾਲੀ ਗਿਰੀ ਨਾਲ ਮੀਟਿੰਗ ਧੋਰਾਨ ਕੀਤਾ। ਇਸ ਮੌਕੇ ਸਿਵਲ ਸਰਜਨ ਐਚ.ਐਨ ਸ਼ਰਮਾ,ਡਾਕਟਰ ਭਾਨੂੰ ਪਰਮਾਰ,ਡਾਕਟਰ ਪਵਨ ਸ਼ਰਮਾ ਤੇ ਡਾਕਟਰ ਧਰਮ ਪਾਲ ਸਿੰਘ ਹਾਜਰ ਸਨ। ਇਸ ਮੌਕੇ ਉਨਾਂ ਆਈ.ਐਮ.ਏ. ਰੂਪਨਗਰ ਵੱਲੋਂ 51 ਹਜ਼ਾਰ ਰੁਪਏ ਦਾ ਚੈੱਕ ਕਰੋਨਾ ਵਾਇਰਸ ਕਾਰਨ ਲੱਗੇ ਕਰਫਿਊ ਦੌਰਾਨ ਹੋਏ ਪ੍ਰਭਾਵਿਤ ਜ਼ਰੂਰਤਮੰਦਾ ਤੇ ਗਰੀਬਾਂ ਦੇ ਲਈ ਰੈੱਡ ਕਰਾਸ ਸੁਸਾਇਟੀ ਦੇ ਨਾਂ ਤੇ ਡੀ.ਸੀ. ਸ਼੍ਰੀਮਤੀ ਸੋਨਾਲੀ ਗਿਰਿ ਨੂੰ ਸੌਪਿਆ ।ਇਸ ਤੋਂ ਇਲਾਵਾ ਡਾਕਟਰ ਭਾਨੂੰ ਪਰਮਾਰ ਨੇ ਪੰਜਾਬ ਆਈ.ਐਮ.ਏ. ਦੇ ਸਾਬਕਾ ਪ੍ਰਧਾਨ ਡਾਕਟਰ ਆਰ.ਐਸ.ਪਰਮਾਰ ਵਲੋਂ ਵੀ 01 ਲੱਖ ਦਾ ਚੈਕ ਡੀ.ਸੀ. ਨੂੰ ਸੋਂਪਿਆ।ਇਸ ਮੌਕੇ ਡਿਪਟੀ ਕਮਿਸ਼ਨਰ ਸ਼੍ਰੀਮਤੀ ਸੋਨਾਲੀ ਗਿਰੀ ਨੇ ਡਾਕਟਰ ਆਰ.ਐਸ.ਪਰਮਾਰ ਅਤੇ ਆਈ.ਐਮ.ਏ. ਵੱਲੋਂ ਕੀਤੇ ਗਏ ਸ਼ਲਾਘਾਯੋਗ ਕਦਮ ਦੀ ਪ੍ਰਸ਼ੰਸ਼ਾ ਕਰਦਿਆ ਕਿਹਾ ਕਿ ਇਹ ਰਾਸ਼ੀ ਜ਼ਰੂਰਤਮੰਦਾਂ ਤੇ ਗਰੀਬ ਲੋਕਾਂ ਨੂੰ ਖਾਣਾ ਅਤੇ ਰਾਸ਼ਨ ਮੁਹੱਈਆ ਕਰਾਉਣ ਲਈ ਲਾਹੇਵੰਦ ਸਿੱਧ ਹੋਵੇਗੀ । ਇਸ ਮੌਕੇ ਡੀ.ਸੀ. ਨੇ ਆਈ .ਐਮ.ਏ. ਨੂੰ ਪ੍ਰੇਰਣਾ ਕਰਦਿਆਂ ਕਿਹਾ ਕਿ ਜੇਕਰ ਆਈ .ਐਮ.ਏ. ਦੇ ਨੌਜਵਾਨ ਡਾਕਟਰ ਲੌੜ ਪੈਣ ਤੇ ਸਰਕਾਰੀ ਡਾਕਟਰਾਂ ਦੀ ਯੁਵਾ ਵਲੰਟੀਅਰ ਦੇ ਤੌਰ ਦੇ ਮਦਦ ਕਰਨ ਤਾਂ ਇਹ ਸੱਚੀ ਮਾਨਵਤਾ ਦੀ ਸੇਵਾ ਹੋਵੇਗੀ।ਉਨਾਂ ਸਿਵਲ ਇਸ ਮੰਤਵ ਲਈ ਸਿਵਲ ਸਰਜਨ ਨੂੰ ਆਈ .ਐਮ.ਏ. ਨਾਲ ਤਾਲਮੇਲ ਕਰਨ ਲਈ ਆਖਿਆ।ਇਸ ਤੇ ਸਿਵਲ ਸਰਜਨ ਨੇ ਭਰੋਸਾ ਦਿਵਾਇਆ ਕਿ ਉਹ ਇਸ ਮੰਤਵ ਲਈ ਆਈ .ਐਮ.ਏ. ਨਾਲ ਵਿਸਥਾਰ ਪੂਰਵਕ ਵਿਚਾਰ ਵਟਾਂਦਰਾ ਕਰਕੇ ਲੋੜੀਂਦੀ ਕਾਰਵਾਈ ਕਰਨਗੇ।ਇਸ ਤੋਂ ਇਲਾਵਾ ਉਨਾਂ ਇਹ ਵੀ ਕਿ ਉਹ ਜਲਦੀ ਹੀ ਰੋਸਟਰ ਤਿਆਰ ਕਰਕੇ ਜਿਲੇ ਦੇ ਅਲਟਰਾ ਸਾਂਉਂਡ ਸੈਂਟਰ ਖੋਲਣ ਦਾ ਫੈਸਲਾ ਵੀ ਲੈਣਗੇ।ਇਸ ਤੋਂ ਇਲਾਵਾ ਸਰਕਾਰੀ ਹਸਪਤਾਲਾਂ ਵਿਚ ਚਾਈਲਡ ਸਪੈਸ਼ਲਿਸਟ ਲਗਾਉਣ ਬਾਰੇ ਵੀ ਜਲਦੀ ਹੀ ਦਿਸ਼ਾ ਨਿਰਦੇਸ਼ ਜਾਰੀ ਕਰਨ ਦਾ ਭਰੋਸਾ ਵੀ ਦਿਤਾ। ਇਸ ਮੌਕੇ ਡਿਪਟੀ ਕਮਿਸ਼ਨਰ ਨੇ ਕਿਹਾ ਕਿ ਇੰਡੀਅਨ ਰੈਂਡ ਕਰਾਸ ਸੋਸਾਇਟੀ ਜ਼ਿਲ੍ਹਾ ਬ੍ਰਾਂਚ ਰੂਪਨਗਰ ਦੇ ਨਾਮ ਸਟੇਟ ਬੈਕ ਆਫ ਇੰਡੀਆ ਵਿਖੇ ਅਕਾਊਂਟ ਖੋਲਿਆ ਗਿਆ ਹੈ। ਜਿਸ ਦਾ ਖਾਤਾ ਨੰ; 55053096065 ਅਤੇ IFSC Code – SBIN0050419 ਹੈ। ਉਨ੍ਹਾਂ ਨੇ ਸਮੂਹ ਜ਼ਿਲ੍ਹਾ ਨਿਵਾਸੀਆਂ ਨੂੰ ਅਪੀਲ ਕਰਦੇ ਹੋਏ ਕਿਹਾ ਕਿ ਉਹ ਉਕਤ ਅਕਾਊਂਟ ਨੰਬਰ ਵਿੱਚ ਕੋਨਟ੍ਰੀਬਿਊਟ ਕਰ ਵੱਧ ਤੋਂ ਵੱਧ ਯੋਗਦਾਨ ਦੇਣ। ਡਿਪਟੀ ਕਮਿਸ਼ਨਰ ਨੇ ਕਿਹਾ ਕਿ ਕੋਈ ਵੀ ਸੁਸਾਇਟੀ ਜਾਂ ਸੰਸਥਾਂ ਇਸ ਤਰ੍ਹਾਂ ਦਾ ਉਪਰਾਲਾ ਕਰਨਾ ਚਾਹੁੰਦੀ ਹੈ ਤਾਂ ਉਹ ਰੈੱਡ ਕਰਾਸ ਸੁਸਾਇਟੀ ਦੇ ਨਾਲ ਸੰਪਰਕ ਕਰ ਸਕਦੇ ਹਨ।
Total Responses : 267