ਹਰੀਸ਼ ਕਾਲੜਾ
- ਪਿੰਡ ਚਤਾਮਲੀ ਨਿਵਾਸੀ ਮਹਿਲਾ ਦੀ ਰਿਪੋਰਟ ਵੀ ਆਈ ਨੈਗਟਿਵ - ਕੀਤੀ ਜਾ ਰਹੀ ਹੈ ਘਰ ਵਾਪਸੀ
ਰੂਪਨਗਰ, 22 ਅਪ੍ਰੈਲ 2020 - ਡਿਪਟੀ ਕਮਿਸ਼ਨਰ ਸ੍ਰੀਮਤੀ ਸੋਨਾਲੀ ਗਿਰਿ ਨੇ ਦੱਸਿਆ ਕਿ ਜ਼ਿਲ੍ਹਾ ਰੋਪੜ ਦੇ ਸਬ ਡਵੀਜ਼ਨ ਮੋਰਿੰਡਾ ਦੇ ਪਿੰਡ ਚਤਾਮਲੀ ਨਿਵਾਸੀ ਮਹਿਲਾ ਦੀ ਰਿਪੋਰਟ ਨੈਗਟਿਵ ਆਉਣ ਉਪਰੰਤ ਉਸਨੂੰ ਆਪਣੇ ਪਿੰਡ ਚਤਾਮਲੀ ਦੇ ਘਰ ਵਿੱਚ ਭੇਜ਼ਿਆ ਜਾ ਰਿਹਾ ਹੈ।
ਉਨ੍ਹਾਂ ਦੱਸਿਆ ਕਿ ਇਸ ਤੋਂ ਪਹਿਲਾਂ ਉਨ੍ਹਾਂ ਦੇ ਬੇਟੇ 16 ਸਾਲਾਂ ਯੁਵਕ ਦੀ ਰਿਪੋਰਟ ਨੈਗਟਿਵ ਆਉਣ ਤੇ ਉਸਨੂੰ ਵੀ ਘਰ ਭੇਜ਼ ਦਿੱਤਾ ਗਿਆ ਸੀ। ਇਹ ਬਹੁਤ ਖੁਸ਼ੀ ਦੀ ਗੱਲ ਹੈ ਕਿ ਦੋਵੇ ਜਣੇ ਪੂਰੀ ਤਰ੍ਹਾਂ ਨਾਲ ਠੀਕ ਹਨ ਅਤੇ ਜ਼ਿਲ੍ਹੇ ਵਿੱਚ ਹੁਣ ਕੋਈ ਵੀ ਕੇਸ ਪਾਜ਼ਟਿਵ ਨਹੀਂ ਹੈ। ਉਨ੍ਹਾਂ ਦੱਸਿਆ ਕਿ ਦੋਵਾਂ ਨੂੰ 14 ਦਿਨਾਂ ਦੇ ਲਈ ਘਰ ਵਿੱਚ ਹੋਮ ਕੁਆਰਨਟਾਇਨ ਰੱਖਿਆ ਜਾਵੇਗਾ।