ਹਰੀਸ਼ ਕਾਲੜਾ
ਰੂਪਨਗਰ, 23 ਮਾਰਚ 2020 - ਸ਼੍ਰੀਮਤੀ ਸੋਨਾਲੀ ਗਿਰਿ ਜਿਲ੍ਹਾ ਮੈਜਿਸਟ੍ਰੇਟ ਰੂਪਨਗਰ ਵਲੋਂ ਲੋਕ ਹਿੱਤਾਂ ਨੂੰ ਮੁੱਖ ਰੱਖਦੇ ਹੋਏ ਸਮੂਹ ਲੋਕਾਂ ਨੂੰ ਕੋਰੋਨਾ ਵਾਇਰਸ ਦੇ ਪ੍ਰਭਾਵ ਤੋਂ ਬਚਣ ਦੇ ਲਈ ਜ਼ਿਲ੍ਹੇ ਵਿਂਚ ਕਰਫਿਊ ਦੇ ਹੁਕਮ ਜਾਰੀ ਕੀਤੇ ਗਏ ਹਨ। ਇਸ ਉਪਰੰਤ ਪੈਟਰੋਲ/ਡੀਜ਼ਲ ਦੀ ਸਹੂਲਤਾਂ ਨੂੰ ਵੇਖਦੇ ਹੋਏ ਜ਼ਿਲ੍ਹੇ ਦੇ 11 ਪੈਟਰੋਲ/ਡੀਜ਼ਲ ਪੰਪ ਜਿਨ੍ਹਾਂ ਵਿੱਚ ਦਿਲਜੀਤ ਐਂਡ ਕੋ. ਰੂਪਨਗਰ , ਗਰਚਾ ਫਿਲਿੰਗ ਸਟੇਸ਼ਨ ਸ਼੍ਰੀ ਚਮਕੌਰ ਸਾਹਿਬ, ਰਮਨ ਫਿਲਿੰਗ ਸਟੇਸ਼ਨ ਮੋਰਿੰਡਾ, ਗੁਰੂ ਤੇਗ ਬਹਾਦਰ ਫਿਲਿੰਗ ਸ਼ਟੇਸ਼ਨ ਸ਼੍ਰੀ ਆਨੰਦਪੁਰ ਸਾਹਿਬ , ਭਾਖੜਾ ਸਰਵਿਸ ਸਟੇਸ਼ਨ ਨੰਗਲ , ਜ਼ੋਤੀ ਐਚ.ਪੀ. ਸੈਂਟਰ ਮੀਆਂਪੁਰ ਰੋਪੜ, ਜੈ ਅੰਬੇ ਫਿਲਿੰਗ ਸਟੇਸ਼ਨ ਭਰਤਗੜ੍ਹ ਰੋਪੜ, ਲੱਖੇਵਾਲ ਫਿਲਿੰਗ ਸਟੇਸ਼ਨ ਬੇਲਾ ਸ਼੍ਰੀ ਚਮਕੌਰ ਸਾਹਿਬ, ਰਾਮ ਲਾਲ ਆਨੰਦ ਐਂਡ ਸਨਜ਼ ਕੀਰਤਪੁਰ ਸਾਹਿਬ , ਜੈਦੀਪ ਇੰਲੈਕਟ੍ਰਿਕ ਇੰਡੀਆ ਨੂਰਪੁਰ ਬੇਦੀ , ਸਾਰੋਵਾ ਐਚ.ਪੀ. ਸੈਂਟਰ ਭਲਾਣ ਨੰਗਲ ਸ਼ਾਮਲ ਹਨ, ਨੂੰ ਛੋਟ ਦਿੱਤੀ ਗਈ ਹੈ।