ਜ਼ਿਲ੍ਹੇ ਵਿਚ ਹੁਣ ਤੱਕ ਕੋਰੋਨਾ ਵਾਇਰਸ ਪਾਜੀਟਿਵ ਮਾਮਲਿਆਂ ਦੀ ਗਿਣਤੀ 6 ਤੱਕ ਪੁੱਜੀ
ਐਸ.ਏ.ਐਸ. ਨਗਰ, 27 ਮਾਰਚ 2020: ਜ਼ਿਲ੍ਹੇ ਵਿੱਚ ਅੱਜ ਕੋਰੋਨਾ ਵਾਇਰਸ ਦਾ ਇੱਕ ਹੋਰ ਮਾਮਲਾ ਸਾਹਮਣੇ ਆਇਆ ਹੈ। ਸੈਕਟਰ - 69 ਦੀ ਰਹਿਣ ਵਾਲੀ ਇਕ ਮਹਿਲਾ ਨੂੰ ਕੋਰੋਨਾ ਵਾਇਰਸ ਪਾਜੀਟਿਵ ਪਾਇਆ ਗਿਆ ਹੈ। ਉਹ ਅਤੇ ਉਸਦਾ ਪਤੀ ਯੂ.ਕੇ. ਦੀ ਯਾਤਰਾ ਕਰਕੇ ਪਰਤੇ ਸਨ। ਉਸਦਾ ਪਤੀ ਪਹਿਲਾ ਹੀ ਪਾਜੀਟਿਵ ਪਾਇਆ ਗਿਆ ਸੀ।
ਇਸ ਮਹਿਲਾ ਦਾ ਟੈਸਟ ਸਿਵਲ ਹਸਪਤਾਲ ਫੇਜ਼ - 6 ਵਿਖੇ ਕੀਤਾ ਗਿਆ ਸੀ ਅਤੇ ਹੁਣ ਉਸਨੂੰ ਗਿਆਨ ਸਾਗਰ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ ਹੈ। ਇਸਦੇ ਨਾਲ ਜ਼ਿਲੇ ਵਿਚ ਕੁੱਲ ਪਾਜੀਟਿਵ ਕੇਸਾਂ ਦੀ ਗਿਣਤੀ 6 ਹੋ ਗਈ ਹੈ। ਇਸ ਜੋੜੇ ਦੀ ਬੇਟੀ ਅਤੇ ਪਿਤਾ ਅਤੇ ਉਸ ਦੇ ਪਤੀ ਦੀ ਮਾਂ ਨੂੰ ਘਰ ਵਿਚ ਅਲੱਗ ਰੱਖਿਆ ਗਿਆ ਹੈ। ਉਸ ਦਾ ਪਤੀ ਸੈਕਟਰ - 16 ਦੇ ਹਸਪਤਾਲ ਵਿੱਚ ਦਾਖਲ ਹੈ।