ਹਰੀਸ਼ ਕਾਲੜਾ
- ਵਿਧਾਨ ਸਭਾ ਸਪੀਕਰ ਰਾਣਾ ਕੇ.ਪੀ. ਸਿੰਘ ਨੇ ਸਹਾਇਤਾ ਲਈ 20 ਲੱਖ ਰੁਪਏ ਦੇਣ ਦੀ ਕੀਤੀ ਘੋਸ਼ਣਾ
- ਐਸ.ਡੀ.ਐਮ. ਦਫਤਰ ਨੰਗਲ ਵਿਖੇ ਪੱਤਰਕਾਰਾਂ ਨਾਲ ਗੱਲਬਾਤ ਦੌਰਾਨ ਦਿੱਤੀ ਜਾਣਕਾਰੀ
ਰੂਪਨਗਰ, 26 ਮਾਰਚ 2020 - ਜ਼ਿਲ੍ਹੇ ਵਿੱਚ ਕੋਰੋਨਾ ਵਾਇਰਸ ਦਾ ਕੋਈ ਵੀ ਪਾਜ਼ਟਿਵ ਕੇਸ ਨਹੀਂ ਹੈ। ਇਹ ਪ੍ਰਗਟਾਵਾ ਸ਼੍ਰੀਮਤੀ ਸੋਨਾਲੀ ਗਿਰੀ ਡੀ.ਸੀ.ਰੂਪਨਗਰ ਨੇ ਅੱਜ ਐਸ.ਡੀ.ਐਮ ਦਫਤਰ ਨੰਗਲ ਵਿਖੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਹੁਣ ਤੱਕ 11 ਸ਼ੱਕੀ ਮਰੀਜ਼ਾਂ ਦੇ ਸੈਂਪਲ ਲੈਬੋਰਟਰੀ ਭੇਜੇ ਗਏ ਸਨ ਜ਼ੋ ਸਾਰੇ ਨੈਗੇਟਿਵ ਆਏ ਹਨ। ਇਸ ਦੌਰਾਨ ਉਨ੍ਹਾਂ ਦੇ ਨਾਲ ਐਸ.ਡੀ.ਐਮ. ਨੰਗਲ ਹਰਪ੍ਰੀਤ ਸਿੰਘ ਅਟਵਾਲ ਵੀ ਮੌਜੂਦ ਸਨ। ਇਸ ਤੋਂ ਪਹਿਲਾਂ ਉਨ੍ਹਾਂ ਨੇ ਐਸ.ਡੀ.ਐਮ. ਦਫਤਰ ਵਿਖੇ ਬਣਾਏ ਗਏ ਕੰਟਰੋਲ ਰੂਮ ਦਾ ਦੌਰਾ ਵੀ ਕੀਤਾ ਅਤੇ ਸਬੰਧਤ ਕਰਮਚਾਰੀਆਂ ਨੂੰ ਜ਼ਰੂਰੀ ਨਿਰਦੇਸ਼ ਦਿੱਤੇ।
ਡੀ.ਸੀ. ਨੇ ਦੱਸਿਆ ਕਿ ਵਿਧਾਨ ਸਭਾ ਸਪੀਕਰ ਪੰਜਾਬ ਰਾਣਾ ਕੇ.ਪੀ. ਸਿੰਘ ਨੇ ਜ਼ਰੂਰਤਮੰਦਾਂ ਨੂੰ ਜ਼ਰੂਰੀ ਵਸਤੂਆਂ ਪਹੁੰਚਾਉਣ ਅਤੇ ਪ੍ਰਬੰਧ ਕਰਨ ਲਈ 20 ਲੱਖ ਰੁਪਏ ਦੀ ਰਾਸ਼ੀ ਦੇਣ ਦੀ ਘੋਸ਼ਣਾ ਕੀਤੀ ਹੈ। ਉਨ੍ਹਾਂ ਦੱਸਿਆ ਕਿ ਇਸ ਰਾਸ਼ੀ ਨਾਲ ਜ਼ਰੂਰਤਮੰਦਾਂ ਨੂੰ ਸਪਲਾਈ ਪਹੁੰਚਾਉਣ ਅਤੇ ਹੋਰ ਜ਼ਰੂਰੀ ਵਸਤੂਆਂ ਮੁਹੱਈਆਂ ਕਰਵਾਈਆਂ ਜਾਣਗੀਆਂ।
ਡੀ.ਸੀ. ਨੇ ਦੱਸਿਆ ਕਿ ਜ਼ਿਲ੍ਹਾਂ ਕੰਟਰੋਲ ਰੂਮ ਨੰਬਰ 01881-221157 , ਸਬ ਡਵੀਜਨ ਰੂਪਨਗਰ ਦੇ ਕੰਟਰੋਲ ਰੂਮ ਨੰਬਰ 01881-221155 , ਸਬ ਡਵੀਜ਼ਨ ਸ਼੍ਰੀ ਚਮਕੌਰ ਸਾਹਿਬ ਦੇ ਕੰਟਰੋਲ ਰੂਮ ਨੰਬਰ 01881-261600, ਸਬ ਡਵੀਜਨ ਸ਼੍ਰੀ ਆਨੰਦਪੁਰ ਸਾਹਿਬ ਦੇ ਕੰਟਰੋਲ ਨੰਬਰ 01887-232015,ਸਬ ਡਵੀਜ਼ਨ ਮੋਰਿੰਡਾ ਕੰਟਰੋਲ ਨੰਬਰ 88472-03905 ਅਤੇ ਸਬ ਡਵੀਜ਼ਨ ਨੰਗਲ ਕੰਟਰੋਲ ਨੰਬਰ 01887-221030 ਦੇ ਸੰਪਰਕ ਨੰਬਰਾਂ ਤੇ ਆਪਣੇ ਸਬ ਡਵੀਜ਼ਨ ਤੇ ਰਹਿੰਦੇ ਉਕਤ ਸਬ ਡਵੀਜ਼ਨ ਕੰਟਰੋਲ ਨੰਬਰਾਂ ਤੇ ਫੋਨ ਕਰਕੇ ਘਰ ਬੈਠੇ ਸਮਾਨ ਲੈਣ ਸੰਬਧੀ ਸੂਚਨਾ ਮੁਹੱਈਆ ਕਰਵਾਈ ਜਾ ਸਕਦੀ ਹੈ।
ਇਸ ਤੋਂ ਇਲਾਵਾ ਜ਼ਿਲ੍ਹਾ ਪ੍ਰਸ਼ਾਸ਼ਨ ਵੱਲੋਂ ਜ਼ਿਲ੍ਹਾ ਕੰਟੋਰੋਲ ਦੇ ਵੱਟਸਐਪ 94652-03229, ਸਬ ਡਵੀਜ਼ਨ ਰੂਪਨਗਰ ਦੇ ਵੱਟਸਐਪ ਨੰਬਰ 94646-80037 , ਸਬ ਡੀਵਜ਼ਨ ਸ਼੍ਰੀ ਆਨੰਦਪੁਰ ਸਾਹਿਬ ਦੇ ਵੱਟਸਐਪ ਨੰਬਰ 94639-27811 , ਸਬ ਡਵੀਜ਼ਨ ਸ਼ੀ ਚਮਕੌਰ ਸਾਹਿਬ ਦੇ ਵੱਟਸਐਪ ਨੰਬਰ 94632-29930 ਸਬ ਡਵੀਜਨ ਮੋਰਿੰਡਾ ਦੇ ਵੱਟਸਐਪ ਨੰਬਰ 94655-64648 ਦੇ ਸਬ ਡਵੀਜ਼ਨ ਨੰਗਲ ਦੇ ਵੱਟਸਐਪ ਨੰਬਰ 94653-37137 ਤੇ ਵੀ ਸੂਚਨਾ ਮੁਹੱਈਆ ਕਰਵਾਈ ਜਾ ਸਕਦੀ ਹੈ।
ਇਸ ਤੋਂ ਇਲਾਵਾ ਮੈਡੀਕਲ ਸਹੂਲਤਾਂ ਦੇ ਲਈ ਮੈਡੀਕਲ ਹੈਲਪਲਾਇਨ ਨੰਬਰ 98145-84787 ਤੇ ਫੋਨ ਕਰਕੇ ਮੈਡੀਕਲ ਸਹੂਲਤਾਂ ਅਤੇ ਅਕਸਪਰਟ ਤੋਂ ਜਾਣਕਾਰੀ ਲਈ ਜਾ ਸਕਦੀ ਹੈ। ਇਸ ਤੋਂ ਇਲਾਵਾ ਮੈਡੀਕਲ ਹੈਲਪਲਾਇਨ ਦੇ ਲਈ 24 ਘੰਟੇ 01881-227241 ਤੇ ਸੰਪਰਕ ਕੀਤਾ ਜਾ ਸਕਦਾ ਹੈ।ਉਨ੍ਹਾਂ ਦੱਸਿਆ ਕਿ ਹੈਲਪਲਾਇਨ ਨੰਬਰਾਂ ਸਬੰਧੀ ਜਾਣਕਾਰੀ ਜ਼ਿਲ੍ਹਾ ਪ੍ਰਸ਼ਾਸ਼ਨ ਦੀ ਵੈਬਸਾਇਟ ਤੇ ਵੀ ਉਪਲੱਬਧ ਹੈ। ਜੇਕਰ ਕਿਸੇ ਨੂੰ ਕੋਈ ਹੈਲਪਲਾਇਨ ਸਬੰਧੀ ਪ੍ਰੇਸ਼ਾਨੀ ਹੈ ਤਾਂ ਉਹ ਵੈਬਸਾਇਟ ਤੇ ਦੇਖ ਸਕਦਾ ਹੈ।
ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਘਰਾਂ ਤੱਕ ਕਰਿਆਨਾ ਅਤੇ ਦਵਾਈਆਂ ਪਹੁੰਚਾਉਣ ਦੇ ਲਈ ਹੋਰ ਵੀ ਦੁਕਾਨਾਂ ਐਡ ਕੀਤੀਆਂ ਜਾ ਰਹੀਆਂ ਹਨ ਤਾਂ ਕਿ ਘਰਾਂ ਤੱਕ ਕਰਿਆਨਾ ਅਤੇ ਦਵਾਈਆਂ ਪਹੁੰਚਾਉਣ ਵਿੱਚ ਕੋਈ ਸਮੱਸਿਆ ਨਾ ਆਵੇ। ਉਨ੍ਹਾਂ ਨੇ ਦੱਸਿਆ ਕਿ ਹਰੇਕ ਵਾਰਡ ਵਿੱਚ 02 ਰੇਹੜੀ ਵਾਲਿਆਂ ਦੀ ਘਰਾਂ ਤੱਕ ਫਲ ਅਤੇ ਸਬਜ਼ੀਆਂ ਪਹੁੰਚਾਉਣ ਵਿਵਸਥਾ ਕੀਤੀ ਜਾ ਰਹੀ ਹੈ। ਤਾਂ ਕਿ ਕਿਸੇ ਨੂੰ ਸਬਜੀ ਲੈਣ ਵਿੱਚ ਕੋਈ ਪ੍ਰੇਸ਼ਾਨੀ ਨਾ ਆਵੇ।
ਉਨ੍ਹਾਂ ਨੇ ਦੱਸਿਆ ਕਿ ਗੈਸ ਦੀ ਸਪਲਾਈ 09 ਤੋਂ 06 ਵਜੇ ਤੱਕ ਲੋਕਾ ਦੇ ਘਰਾਂ ਵਿੱਚ ਹੀ ਕੀਤੀ ਜਾ ਰਹੀ ਹੈ ਕਿਸੇ ਨੂੰ ਵੀ ਗੈਸ ਏਜੰਸੀ ਤੇ ਜਾਣ ਦੀ ਇਜ਼ਾਜ਼ਤ ਨਹੀਂ ਹੋਵੇਗੀ।ਉਨ੍ਹਾਂ ਨੇ ਕਿਹਾ ਕਿ ਪਿੰਡਾਂ ਦੇ ਵਿੱਚ ਕਰਿਆਨਾ ਦੀਆਂ ਦੁਕਾਨਾਂ ਅਤੇ ਮੈਡੀਕਲ ਦੁਕਾਨਾਂ ਰਾਹੀ ਘਰਾਂ ਦੇ ਵਿੱਚ ਹੀ ਸਹੂਲਤ ਮੁਹੱਈਆਂ ਕਰਵਾਈਆਂ ਜਾ ਰਹੀਆਂ ਹਨ। ਪਿੰਡਾਂ ਵਿੱਚ ਵੀ ਕਿਸੇ ਨੂੰ ਕੋਈ ਸਮਾਨ ਲੈਣ ਲਈ ਦੁਕਾਨ ਤੇ ਜਾਣ ਦੀ ਇਜ਼ਾਜ਼ਤ ਨਹੀਂ ਹੈ।ਪਿੰਡ ਵਾਸੀ ਪਿੰਡ ਦੇ ਸਰਪੰਚ ਨਾਲ ਵੀ ਸੰਪਰਕ ਕਰਕੇ ਘਰਾਂ ਵਿੱਚ ਸਮਾਨ ਮੰਗਵਾਉਣ ਲਈ ਸੰਪਰਕ ਕਰ ਸਕਦੇ ਹਨ।
ਸਰਪੰਚਾਂ ਵੱਲੋਂ ਪਿੰਡ ਵਾਸੀਆਂ ਨੂੰ ਜਾਣਕਾਰੀ ਮੁਹੱਈਆ ਕਰਵਾਈ ਜਾਵੇਗੀ ਜਾਂ ਪਿੰਡ ਵਾਸੀ ਆਪਣੇ ਅਧੀਨ ਸਬ ਡਵੀਜ਼ਨ ਨੰਬਰਾਂ ਤੇ ਸੰਪਰਕ ਕਰ ਸਕਦੇ ਹਨ। ਉਨ੍ਹਾਂ ਨੇ ਕਿਹਾ ਕਿ ਪਸ਼ੂਆਂ ਦੀਆਂ ਦਵਾਈਆਂ ਅਤੇ ਚਾਰਾ ਵੀ ਸੂਚਨਾ ਤੇ ਅਧਾਰ ਤੇ ਘਰ ਵਿੱਚ ਮੁਹੱਈਆ ਕਰਵਾਇਆ ਜਾਵੇਗਾ। ਉਨ੍ਹਾਂ ਕਿਹਾ ਕਿ ਦਿਹਾੜੀਦਾਰ ਅਤੇ ਜ਼ਰੂਰਤਮੰਦਾਂ ਨੂੰ ਖਾਣੇ ਦੇ ਲਈ ਪਿੰਡ ਵਿੱਚ ਸਥਿਤ ਗੁਰਦੁਆਰਿਆਂ ਨੂੰ ਲੰਗਰ ਘਰਾਂ ਵਿੱਚ ਮੁਹੱਈਆ ਕਰਾਉਣ ਲਈ ਬੇਨਤੀ ਕੀਤੀ ਗਈ ਹੈ ਅਤੇ ਇਸ ਸਬੰਧੀ ਅਨਾਉਸਮੈਂਟਾਂ ਵੀ ਕੀਤੀਆਂ ਜਾ ਰਹੀਆਂ ਹਨ।
ਉਨ੍ਹਾਂ ਦੱਸਿਆ ਕਿ ਦੁੱਧ ਦੀ ਸਪਲਾਈ ਸਵੇਰੇ 07 ਤੋਂ 9 ਵਜੇ ਤੱਕ ਦੋਧੀਆਂ ਦੁਆਰਾ ਘਰਾਂ ਵਿੱਚ ਹੀ ਕੀਤੀ ਜਾ ਰਹੀ ਹੈ। ਇਸੇਂ ਤਰ੍ਹਾਂ ਘਰੇਲੂ ਵਸਤਾਂ ਦੀ ਸਪਲਾਈ 03 ਤੋਂ 06 ਵਜੇ ਤੱਕ ਕੀਤੀ ਜਾ ਰਹੀ ਹੈ।
ਉਨ੍ਹਾਂ ਨੇ ਜ਼ਿਲ੍ਹਾਂ ਨਿਵਾਸੀਆਂ ਨੂੰ ਅਪੀਲ ਕਰਦੇ ਹੋਏ ਕਿਹਾ ਕਿ ਉਹ ਘਰਾਂ ਵਿੱਚ ਹੀ ਰਹਿਣ ਅਤੇ ਆਪਣੇ ਘਰਾਂ ਤੋਂ ਬਾਹਰ ਨਾ ਨਿਕਲਣ।ਕਰਫਿਊ ਲੋਕਾਂ ਦੀ ਭਲਾਈ ਦੇ ਲਈ ਲਗਾਇਆ ਗਿਆ ਹੈ ਇਸ ਲਈ ਸਾਰੇ ਇਸ ਵਿੱਚ ਸਹਿਯੋਗ ਕਰਨ।ਉਨ੍ਹਾਂ ਨੇ ਕਿਹਾ ਕਿ ਇਸ ਤੋਂ ਇਲਾਵਾ ਕੇਵਲ ਸਿਹਤ ਸਹੂਲਤ ਦੇ ਲਈ ਪਾਸ ਜਾਂ ਚੈਕਅੱਪ ਦੇ ਲਈ ਜਾਣ ਸਬੰਧੀ ਡਿਪਟੀ ਕਮਿਸ਼ਨਰ ਦੀ ਈ.ਮੇਲ ਆਈ.ਡੀ dc.rpr@punjab.gov.in ਤੇ ਵੀ ਸੂਚਨਾ ਭੇਜੀ ਜਾ ਸਕਦੀ ਹੈ। ਈ.ਮੇਲ ਦਾ ਉੱਤਰ ਵੀ ਈ.ਮੇਲ ਰਾਹੀ ਹੀ ਦਿੱਤਾ ਜਾਵੇਗਾ।