ਅਸ਼ੋਕ ਵਰਮਾ
- ਪੰਜਾਬ ਤੋਂ ਬਾਹਰਲੇ ਸੂਬਿਆਂ ਵਿੱਚ ਸਬਜੀਆਂ ਲਿਜਾਣ ਲਈ ਪਾਸ ਮੁਹੱਈਆ
ਮਾਨਸਾ, 09 ਅਪ੍ਰੈਲ 2020 - ਮਾਨਸਾ ਜਿਲ੍ਹੇ ’ਚ ਸਬਜੀਆਂ ਦੀ ਕਗਾਸ਼ਤ ਕਰਨ ਵਲਿਆਂ ਲਈ ਮਾਨਸਾ ਪੁਲਿਸ ਨੇ ਠੰਢੀ ਹਵਾ ਦਾ ਬੁੱਲਾ ਲਿਆਂਦਾ ਹੈ। ਇੰਨ੍ਹਾਂ ਕਿਸਾਨਾਂ ਨੂੰ ਪੁਲਿਸ ਪ੍ਰਸ਼ਾਸ਼ਨ ਨੇ ਬਾਹਰੀ ਸੂਬਿਆਂ ਨੂੰ ਸਬਜੀ ਭੇਜਣ ਲਈ ਪਾਸ ਦਿੱਤੇ ਹਨ ਅਤੇ ਹਰ ਸੰਭਵ ਸਹਾਇਤਾ ਦਾ ਭਰੋਸਾ ਦਿਵਾਇਆ ਹੈ। ਐਸਐਸਪੀ ਮਾਨਸਾ ਡਾ ਨਰਿੰਦਰ ਭਾਰਗਵ ਦੇ ਗੱਲ ਧਿਆਨ ’ਚ ਆਈ ਤਾਂ ਉਹ ਮੌਕੇ ਤੇ ਪਹੁੰਚ ਗਏ ਅਤੇ ਕਿਸਾਨਾਂ ਨਾਂਲ ਗੱਲਬਾਤ ਕੀਤੀ।, ਕਿਸਾਨਾਂ ਨੇ ਦੱਸਿਆ ਕਿ ਉਹਨਾ ਵੱਲੋੋਂ ਸ਼ਿਮਲਾ ਮਿਰਚ, ਕੱਦੂ, ਤੋੋਰੀਆਂ, ਖੀਰੇ ਅਤੇ ਸਟਰਾਅਬਰੀ ਦੀ ਕਾਸ਼ਤ ਕੀਤੀ ਜਾ ਰਹੀ ਹੈ। ਉਹਨਾ ਦੀਆ ਸਬਜੀਆ ਜਿਲਾ ਮਾਨਸਾ ਅਤੇ ਨਾਲ ਦੇ ਦੂਸਰੇ ਜਿਲਿਆਂ ਦੀਆਂ ਮੰਡੀਆਂ ਤੋੋਂ ਇਲਾਵਾ ਜਿਆਦਾਤਰ ਦੂਸਰੇ ਰਾਜਾਂ ਆਗਰਾ, ਦਿੱਲੀ ਆਦਿ ਵਿਖੇ ਸਪਲਾਈ ਕੀਤੀ ਜਾਂਦੀ ਹੈ। ਕਿਸਾਨਾਂ ਨੈ ਦੱਸਿਆ ਕਿ ਉਹਨਾਂ ਨੂੰ ਗੱਡੀਆਂ ਤੋਂ ਇਲਾਵਾ ਸਬਜੀਆਂ ਲਈ ਰੇਹ/ਸਪਰੇਅ ਲਿਆਉਣ ਲਈ ਮਾਨਸਾ ਵਿਖੇ ਜਾਣ ਲਈ ਵੀ ਪਾਸ ਦੀ ਜਰੂਰਤ ਹੈ। ਸਬਜੀਆ ਦੀ ਕਾਸ਼ਤ ਕਰਨ ਅਤੇ ਤੋੜਨ ਲਈ ਲੇਬਰ ਵੀ ਨਾਲ ਦੇ ਪਿੰਡਾਂ ਤੋੋਂ ਲਿਆਉਣ ਅਤੇ ਵਾਪਸ ਛੱਡਣ ਲਈ ਲਾਕ-ਡਾਊਨ ਹੋੋਣ ਕਰਕੇ ਦਿੱਕਤ ਪੇਸ਼ ਆਉਦੀ ਹੈ।
ਐਸ.ਐਸ.ਪੀ. ਡਾ:ਨਰਿੰਦਰ ਭਾਰਗਵ ਨੇ ਦੱਸਿਆ ਕਿ ਪੰਜਾਬ ਸਰਕਾਰ ਅਤੇ ਡਾਇਰੈਕਟਰ ਜਨਰਲ ਪੁਲਿਸ ਪੰਜਾਬ ਵੱਲੋੋਂ ਵਿਲੇਜ ਪੁਲਿਸ ਅਫਸਰ, ਪਿੰਡ ਤੇ ਵਾਰਡਵਾਈਜ਼ ਕਮੇਟੀਆਂ ਰਾਹੀ ਉਹਨਾਂ ਦੇ ਧਿਆਨ ਵਿੱਚ ਲਿਆਂਦਾ ਸੀ ਕਿ ਪਿੰਡ ਭੈਣੀਬਾਘਾ ਵਿਖੇ ਵੱਖ-ਵੱਖ ਕਿਸਾਨਾਂ ਵੱਲੋੋਂ ਕਰੀਬ 350 ਏਕੜ ਵਿੱਚ ਸਬਜੀਆਂ ਦੀ ਕਾਸ਼ਤ ਕੀਤੀ ਗਈ ਹੈ। ਉਨਾਂ ਕਿਹਾ ਕਿ ਕਰਫਿਊ ਲੱਗਣ ਕਰਕੇ ਸਬਜੀਆ ਦੀ ਸਪਲਾਈ ਬਾਹਰਲੇ ਸਟੇਟਾਂ ਨੂੰ ਨਾ ਭੇਜੇ ਜਾਣ ਕਾਰਨ ਸਬਜੀਆਂ ਖੇਤਾਂ ਵਿੱਚ ਹੀ ਖਰਾਬ ਹੋ ਰਹੀਆ ਹਨ।
ਐਸ.ਐਸ.ਪੀ. ਨੇ ਕਿਸਾਨਾਂ ਦੇ ਖੇਤਾਂ ਵਿੱਚ ਜਾ ਕੇ ਉਹਨਾਂ ਦਾ ਹਾਲ ਚਾਲ ਪੁੱਛਿਆ ਅਤੇ ਦਿੱਕਤਾਂ ਸਬੰਧੀ ਜਾਣਕਾਰੀ ਹਾਸਲ ਕੀਤੀ । ਐਸ.ਐਸ.ਪੀ. ਨੇ ਕਿਸਾਨਾਂ ਨੂੰ ਦੱਸਿਆ ਕਿ ਪੰਜਾਬ ਸਰਕਾਰ ਅਤੇ ਡੀਜੀਪੀ ਪੰਜਾਬ ਨੇ ਕਰਫਿਊ ਦੌੌਰਾਨ ਆਮ ਲੋਕਾਂ ਦੀ ਵੱਧ ਤੋੋਂ ਵੱਧ ਸਹਾਇਤਾਂ ਕਰਨ ਲਈ ਹਦਾਇਤਾ ਦਿੱਤੀਆਂ ਹਨ। ਉਨਾਂ ਦੱਸਿਆ ਕਿ ਪ੍ਰਸਾਸ਼ਨ ਵੱਲੋੋਂ ਵੀ ਪਬਲਿਕ ਨੂੰ ਘਰਾਂ ਅੰਦਰ ਰਹਿ ਕੇ ਕੋੋਰੋੋਨਾ ਵਾਇਰਸ ਤੋੋਂ ਬਚਾਅ ਲਈ ਯਤਨ ਕੀਤੇ ਜਾ ਰਹੇ ਹਨ। ਇਸ ਲਈ ਸਾਡਾ ਸਾਰਿਆਂ ਦਾ ਫਰਜ਼ ਬਣਦਾ ਹੈ ਕਿ ਘੱਟ ਤੋੋਂ ਘੱਟ ਮੂਵਮੈਂਟ ਕੀਤੀ ਜਾਵੇ ਅਤੇ ਖੁਦ ਕੰਮ ਕਰਕੇ ਲੋੋੜ ਅਨੁਸਾਰ ਹੀ ਸੁਚੱਜੇ ਢੰਗ ਨਾਲ ਲੇਬਰ ਵੀ ਵਰਤੋੋਂ ਕੀਤੀ ਜਾਵ। ਹਰੇਕ ਵਿਆਕਤੀ ਜਾਂ ਹਰੇਕ ਛੋੋਟੇ ਵਹੀਕਲ ਨੂੰ ਪਾਸ ਮੁਹੱਈਆ ਕਰਨ ਨਾਲ ਇਸ ਵਾਇਰਸ ਨੂੰ ਰੋੋਕਣ ਦੀ ਬਜਾਏ ਇਸਦੇ ਅੱਗੇ ਫੈਲਣ ਵਿੱਚ ਹੋੋਰ ਮੱਦਦ ਮਿਲੇਗੀ।
ਕਿਸਾਨ ਸਬਜੀਆਂ ਦੀ ਢੋੋਆ-ਢੁਆਈ ਲਈ ਵੱਡੀਆ ਗੱਡੀਆ (ਕੈਂਟਰ ਵਗੈਰਾ) ਦਾ ਪ੍ਰਬੰਧ ਕਰਨ ਅਤੇ ਆਪਣੇ ਕੰਮਕਾਜ ਦੀ ਵਿਊਤ ਬਣਾ ਕੇ ਆਪਣੇ ਪਿੰਡ ਦੇ ਵਿਲੇਜ ਪੁਲਿਸ ਅਫਸਰ ਰਾਹੀ ਪ੍ਰਸਾਸ਼ਨ ਪਾਸ ਭੇਜਣ ਜਿਸ ਦੇ ਅਧਾਰ ਤੇ ਇੰਟਰਸਟੇਟ ਪਾਸ ਬਣਵਾ ਕੇ ਦੇ ਦਿੱਤੇ ਜਾਣਗੇ। ਉਨਾਂ ਕਿਹਾ ਕਿ ਕੋੋੋਈ ਵੀ ਕਿਸਾਨ ਆਪਣੇ ਪਿੰਡ ਦੇ ਵਿਲੇਜ ਪੁਲਿਸ ਅਫਸਰ (ਵੀ.ਪੀ.ਓ.) ਰਾਹੀ ਉਹਨਾਂ ਨਾਲ ਸੰਪਰਕ ਕਰਕੇ ਆਪਣੀ ਫਸਲ ਨੂੰ ਦੇਸ਼ ਵਿੱਚ ਕਿਸੇ ਵੀ ਥਾਂ ਜਾ ਕੇ ਵੇਚ ਸਕਦਾ ਹੈ ਜਿੱਥੇ ਕਿਸਾਨਾਂ ਨੂੰ ਆਪਣੀ ਫਸਲ ਅਤੇ ਸਬਜੀਆ ਦਾ ਉਚਿਤ ਮੁੱਲ ਮਿਲਦਾ ਹੋੋਵੇ। ਇਸ ਸਮੇਂ ਉਹਨਾਂ ਖੁਦ ਮੌੌਕੇ ਤੋੋਂ ਸਬਜੀ ਦੀਆ ਗੱਡੀਆਂ ਨੂੰ ਕਿਸਾਨਾਂ ਦੇ ਖੇਤਾਂ ਵਿੱਚੋੋ ਦੂਸਰੇ ਸ਼ਹਿਰਾ ਅਤੇ ਸੂਬਿਆਂ ਵਿੱਚ ਅੰਤਰਰਾਜੀ ਪਾਸ ਬਣਾ ਕੇ ਰਾਵਾਨਾ ਕੀਤਾ। ਇਸ ਸਮੇਂ ਐਸ.ਐਸ.ਪੀ. ਨੇ ਕਿਹਾ ਕਿ ਫਸਲਾਂ ਅਤੇ ਸਬਜੀਆ ਵੇਚਣ ਲਈ ਜੋੋ ਮੁਹਿੰਮ ਅੱਜ ਸੁਰੂ ਕੀਤੀ ਗਈ ਹੈ ਉਸ ਮੁਹਿੰਮ ਦਾ ਨਾਮ ਮਾਨਸਾ ਪੁਲਿਸ ਵੱਲੋੋਂ ਫਸਲਾਂ ਦੀ ਹੋੋਵੇਗੀ ਢੋੋਆ-ਢੁਆਈ, ਪੰਜਾਬ ਪੁਲਿਸ ਕਰੇਗੀ ਅਗਵਾਈ” ਦਿੱਤਾ ਗਿਆ ਹੈ।