ਅਸ਼ੋਕ ਵਰਮਾ
ਬਠਿੰਡਾ, 08 ਜੂਨ 2020: ਬਠਿੰਡਾ ਪੁਲਿਸ ਦੇ ਸੀਆਈਏ ਸਟਾਫ ਨੇ ਅੱਜ ਇੱਕ ਗੁਪਤ ਸੂਚਨਾ ਦੇ ਆਧਾਰ ਤੇ ਕੈਂਟਰ ਵਿੱਚ ਆਟੇ ਦੀਆਂ ਬੋਰੀਆਂ ਦੇ ਥੱਲੇ ਛੁਪਾ ਕੇ ਲਿਆਂਦੀ ਜਾ ਰਹੀ 19 ਕੁਇੰਟਲ ਭੁੱਕੀ ਬਰਾਮਦ ਕਰਕੇ ਦੋ ਮੁਲਜਮ ਪਰਮਜੀਤ ਸਿੰਘ ਪੰਮਾ ਅਤੇ ਗੁਰਮੀਤ ਸਿੰਘ ਗਿ੍ਰਫਤਾਰ ਕੀਤੇ ਹਨ । ਦੂਸਰੇ ਮਾਮਲੇ ਵਿੱਚ 30 ਮਈ ਨੂੰ ਕਪਾਹ ਮੰਡੀ ਬਠਿੰਡਾ ’ਚ ਹਰਪ੍ਰੀਤ ਸਿੰਘ ਵਾਸੀ ਉਲਕ ਦੇ ਹੋਏ ਅੰਨੇ ਕਤਲ ਦੇ ਮਾਮਲੇ ਵਿੱਚ ਬਲਰਾਜ ਸਿੰਘ ਉਰਫ ਬਾਜੀ, ਸੁਖਰਾਜ ਸਿੰਘ, ਬਲਰਾਜ ਸਿੰਘ ਬੱਬੂ ਸਿੰਘ, ਰਾਜੂ ਸਿੰਘ, ਕੁਲਦੀਪ ਕੌਰ ਉਰਫ ਸੋਨੀ ਪਤਨੀ ਰਣਜੀਤ ਸਿੰਘ , ਬੂਟਾ ਸਿੰਘ, ਹੈਪੀ ਸਿੰਘ ਉਰਫ ਜਾਦੂ, ਸੁਖਬੀਰ ਸਿੰਘ ਅਤੇ ਰਣਜੀਤ ਸਿੰਘ ਉਰਫ ਫੌਜੀ ਖਿਲਾਫ ਦਰਜ ਮੁਕੱਦਮੇ ਵਿੱਚੋਂ ਸੱਤ ਜਣਿਆਂ ਨੂੰ ਗਿ੍ਰਫਤਾਰ ਕਰਕੇ ਵਾਰਦਾਤ ਲਈ ਵਰਤੇ ਹਥਿਆਰ ਵੀ ਬਰਾਮਦ ਕੀਤੇ ਹਨ। ਆਈਜੀ ਬਠਿੰਡਾ ਜੋਨ ਜਸਕਰਨ ਸਿੰਘ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਐਸਐਸਪੀ ਨਾਨਕ ਸਿੰਘ ਦੇ ਦਿਸ਼ਾ ਨਿਰਦੇਸ਼ ਤੇ ਪੁਲਸ ਟੀਮ ਨੇ ਕਾਫੀ ਮਿਹਨਤ ਨਾਲ ਸਫ਼ਲਤਾ ਹਾਸਲ ਕੀਤੀ ਹੈ।