ਸੈਨੀਟਾਈਜਰ,ਮਾਸਕ, ਦਸਤਾਨੇ ਮੁਹਈਆ ਕਰਾਉਣ ਦੀ ਮੰਗ
ਅਸ਼ੋਕ ਵਰਮਾ
ਬਠਿੰਡਾ, 28 ਮਾਰਚ 2020 - ਪੰੰਜਾਬ ’ਚ ਚੱਲ ਜਹੀ 108 ਐਂਬੂਲੈਂਸ ਸੇਵਵਾ ਦੇ ਮੁਲਾਜਮਾਂ ਨੇ ਆਪਣੀ ਸੁਰੱਖਿਆ ਲਈ ਸੈਨੇਟਾਈਜ਼ਰ ,ਮਾਸਕ ਅਤੇ ਦਸਤਾਨੇ ਆਦਿ ਮੁਹੱਈਆ ਕਰਵਾਉਣ ਦੀ ਮੰਗ ਕੀਤੀ ਹੈ। ਮੁਲਾਜਮਾਂ ਨੇ ਕਿਹਾ ਕਿ ਕਰੋਨਾ ਵਾਇਰਸ ਮਹਾਂਮਾਰੀ ਨਾਲ ਨਜਿੱਠਣ ਲਈ 108 ਐਂਬੂਲੈਂਸ ਦੇ ਕਰਮਚਾਰੀ ਆਪਣੀ ਤੇ ਆਪਣੇ ਪਰਿਵਾਰਾਂ ਦੀ ਜਾਨ ਦੀ ਪ੍ਰਵਾਹ ਨਾ ਕਰਦੇ ਹੋਏ ਬਿਨਾਂ ਬੇਸਿਕ ਕਿੱਟਾਂ ਦੇ ਡਿਊਟੀ ਕਰਨ ਲਈ ਮਜਬੂਰ ਹਨ ਇਸ ਲਈ ਉਨਾਂ ਦਾ ਖਿਆਲ ਰੱਖਿਆ ਜਾਣਾ ਚਾਹੀਦਾ ਹੈ। ਇਸ ਬਾਰੇ ਜਾਣਕਾਰੀ ਦਿੰਂਦਿਆਂ ਸੂਬਾ ਪ੍ਰਧਾਨ ਗੁਰਪ੍ਰੀਤ ਗੁਰੀ ਨੇ ਦੱਸਿਆ ਕਿ ਕਰਮਚਾਰੀਆਂ ਕੋਲ ਸੈਨੀਟਾਈਜਰ,ਮਾਸਿਕ, ਦਸਤਾਨੇ ਵਗੈਰਾ ਨਾ ਮਾਤਰ ਹੀ ਦਿੱਤੇ ਗਏ ਹਨ। ਉਨਾਂ ਕਿਹਾ ਕਿ 108 ਐਂਬੂਲੈਂਸ ਕਰਮਚਾਰੀਆਂ ਦੀ ਸਿਹਤ ਦਾ ਧਿਆਨ ਰੱਖਣਾ ਚਾਹੀਦਾ ਹੈ। ਉਨਾਂ ਕਿਹਾ ਕਿ ਜੇਕਰ ਡਿਊਟੀ ਦੌਰਾਨ ਕਿਸੇ ਕਰਮਚਾਰੀ ਨੂੰ ਕੋਈ ਦੁਰਘਟਨਾ ਹੋ ਜਾਂਦੀ ਹੈ ਤਾਂ ਕੋਈ ਸਹਾਰਾ ਨਹੀਂ ਜਿਸ ਕਰਕੇ ਪਰਿਵਾਰ ਦੀ ਮਾਲੀ ਸਹਾਇਤਾ ਲਈ 50 ਲੱਖ ਦਾ ਬੀਮਾ ਕੀਤਾ ਜਾਵੇ।
108 ਐਂਬੂਲੈਂਸ ਦੇ ਕਰਮਚਾਰੀਆਂ ਨੂੰ ਬਹੁਤ ਹੀ ਘੱਟ ਤਨਖਾਹ ਤੇ ਪਿਛਲੇ 9 ਸਾਲਾਂ ਤੋਂ 9000 ਹਜਾਰ ਰੁਪਏ ਤੇ ਸਰਕਾਰੀ ਹਸਪਤਾਲ ਵਿੱਚ ਕੰਮ ਕਰਨ ਬਾਵਜੂਦ ਵੀ ਆਪਣਾ ਇਲਾਜ ਕਰਵਾਉਣ ਲਈ 10 ਰੁਪਏ ਦੀ ਪਰਚੀ ਤੋਂ ਲੇ ਕੇ ਅਲਟਰਾਸਾਊਂਡ,ਸੀ ਟੀ ਸਕੈਨ,ਐਮ ਆਰ ਆਈ,ਲੈਬ ਟੈਸਟ ਆਦਿ ਦੀ ਫੀਸ ਦੇਣੀ ਹੈ। ਉਨਾਂ ਮੰਗ ਕੀਤੀ ਕਿ ਉਨਾਂ ਦੀਆਂ ਸੇਵਾਵਾਂ ਨੂੰ ਦੇਖਦਿਆਂ ਕਰਮਚਾਰੀਆਂ ਦੇ ਇਲਾਜ ਤੇ ਸਾਰੇ ਟੈਸਟ ਫਰੀ ਕੀਤੇ ਜਾਣ ਅਤੇ ਉਨਾਂ ਦੀ ਸੁਰੱਖਿਆ ਦਾ ਖਿਆਲ ਰੱਖਿਆ ਜਾਵੇ।