ਸੰਜੀਵ ਸੂਦ
- ਪਿੰਡਾਂ ਚ ਲਾ ਰਹੇ ਨੇ ਮੈਡੀਕੇਟਿਡ ਬੂਟੇ..
ਲੁਧਿਆਣਾ, 24 ਅਪ੍ਰੈਲ 2020 - ਕੋਰੋਨਾ ਵਾਇਰਸ ਦੇ ਚੱਲਦਿਆਂ ਪੰਜਾਬ ਭਰ ਦੇ ਵਿੱਚ ਵੱਡੀ ਤਦਾਦ ਚ ਲੋਕ ਜਿੱਥੇ ਲੰਗਰ ਦੀ ਸੇਵਾ ਕਰ ਰਹੇ ਨੇ ਰਾਸ਼ਨ ਦੀ ਸੇਵਾ ਕਰ ਰਹੇ ਨੇ ਉੱਥੇ ਹੀ ਤੁਹਾਨੂੰ ਇੱਕ ਅਜਿਹੇ ਸ਼ਖਸ ਬਾਰੇ ਦੱਸੇ ਹਾਂ ਜੋ ਲੋਕਾਂ ਦੇ ਨਾਲ ਕੁਦਰਤ ਦੀ ਵੀ ਸੇਵਾ ਕਰ ਰਿਹਾ ਹੈ। ਸਤਪਾਲ ਸਿੰਘ ਆਪਣੀ ਕਾਰ ਦੇ ਵਿੱਚ ਤਿੰਨ ਜ਼ਿਲ੍ਹਿਆਂ ਦੇ 150 ਇਸ ਤੋਂ ਵੱਧ ਪਿੰਡਾਂ ਦਾ ਦੌਰਾ ਕਰ ਚੁੱਕਿਆ ਹੈ ਅਤੇ ਲੋਕਾਂ ਨੂੰ ਕੋਰੋਨਾ ਵਾਰਸ ਸਬੰਧੀ ਨਾ ਸਿਰਫ਼ ਜਾਗਰੂਕ ਕਰ ਰਿਹਾ ਹੈ ਸਗੋਂ ਉਨ੍ਹਾਂ ਦੀ ਲੋੜ ਦਾ ਸਾਮਾਨ ਵੀ ਪਹੁੰਚਾ ਰਿਹਾ ਹੈ।
ਸਤਪਾਲ ਸਿੰਘ ਨੇ ਦੱਸਿਆ ਕਿ ਉਨ੍ਹਾਂ ਦਾ ਟੀਚਾ ਪੂਰੇ ਪੰਜਾਬ ਦੇ ਪਿੰਡਾਂ ਚ ਦੌਰਾ ਕਰਨਾ ਹੈ ਹੁਣ ਤੱਕ ਉਹ 2000 ਕਿਲੋਮੀਟਰ ਘੁੰਮ ਚੁੱਕੇ ਨੇ ਅਤੇ ਪਿੰਡਾਂ ਦੇ ਵਿੱਚ ਲੋਕਾਂ ਨੂੰ ਇਸ ਬਿਮਾਰੀ ਪ੍ਰਤੀ ਜਾਗਰੂਕ ਕਰ ਰਹੇ ਨੇ ਅਤੇ ਨਾਲ ਹੀ ਪਿੰਡਾਂ ਵਿੱਚ ਬੂਟੇ ਵੀ ਲਾ ਰਹੇ ਨੇ ਜੋ ਕੁਦਰਤ ਲਈ ਬੇਹੱਦ ਜ਼ਰੂਰੀ ਨੇ ਅਤੇ ਆਕਸੀਜਨ ਦੇ ਨਾਲ ਪਾਣੀ ਦੀ ਵੀ ਪੂਰਤੀ ਕਰ ਰਹੇ ਨੇ। ਸਤਪਾਲ ਦੀ ਗੱਡੀ 'ਚ ਮਾਸਕ ਸੈਨੀਟਾਈਜ਼ਰ ਖਾਣ ਪੀਣ ਦਾ ਸਾਮਾਨ ਅਤੇ ਬੂਟੇ ਪਏ ਨੇ ਜੋ ਉਹ ਲੋੜ ਦੇ ਮੁਤਾਬਕ ਵੰਡਦੇ ਨੇ। ਸਤਪਾਲ ਨਿਰਵਿਘਨ ਆਪਣੀ ਸੇਵਾ ਲੋਕਾਂ ਤੱਕ ਪਹੁੰਚਾ ਰਹੇ ਨੇ। ਉਨ੍ਹਾਂ ਕਿਹਾ ਕਿ ਜਦੋਂ ਤੱਕ ਸਾਡਾ ਚੌਗਿਰਦਾ ਸਾਫ਼ ਸੁਥਰਾ ਨਹੀਂ ਹੋਵੇਗਾ ਉਦੋਂ ਤੱਕ ਅਸੀਂ ਬੀਮਾਰੀਆਂ ਨਾਲ ਘਿਰੇ ਰਹਾਂਗੇ।